Education Loan Information:
Calculate Education Loan EMIਪੰਜਾਬ ਬੋਰਡ ਦੀ 10ਵੀਂ ਦੀ ਪ੍ਰੀਖਿਆ 15 ਮਾਰਚ ਤੋਂ ਸ਼ੁਰੂ
ਏਬੀਪੀ ਸਾਂਝਾ | 05 Mar 2019 09:58 AM (IST)
ਚੰਡੀਗੜ੍ਹ: ਪੰਜਾਬ ਬੋਰਡ ਸਿੱਖਿਆ ਬੋਰਡ ਦੀਆਂ ਦਸਵੀਂ ਕਲਾਸ ਦੀਆਂ ਸਾਲਾਨਾ ਪ੍ਰੀਖਿਆਵਾਂ 15 ਮਾਰਚ 2019 ਤੋਂ ਸ਼ੁਰੂ ਹੋ ਰਹੀਆਂ ਹਨ। ਰੈਗੁਲਰ ਅਤੇ ਓਪਨ ਸਕੂਲ ਪ੍ਰੀਖਿਆਰਥੀਆਂ ਦੇ ਰੋਲ ਨੰਬਰ ਸਕੂਲ ਲਾਗ ਇਨ ਆਈਡੀ ‘ਤੇ 4 ਮਾਰਚ ਨੂੰ ਅਪਲੋਡ ਕਰ ਦਿੱਤੇ ਗਏ ਹਨ। ਪ੍ਰਾਈਵੇਟ ਵਿਦੀਆਰਥੀਆਂ ਦੇ ਰੋਲ ਨੰਬਰ ਵੀ ਬੋਰਡ ਦੀ ਵੈੱਬਸਾਈਟ ‘ਤੇ ਅਪਲੋਡ ਕਰ ਦਿੱਤੇ ਗਏ ਹਨ। ਇਸ ਤੋਂ ਬਾਅਦ ਜੇਕਰ ਕਿਸੇ ਵਿਦੀਆਰਥੀ ਦੇ ਰੋਲ ਨੰਬਰ ‘ਚ ਕਿਸੇ ਤਰ੍ਹਾਂ ਦੀ ਕੋਈ ਗਲਤੀ ਮਿਲਦੀ ਹੈ ਤਾਂ ਉਹ ਜਲਦੀ ਹੀ ਆਪਣੇ ਜ਼ਰੂਰੀ ਦਸਤਾਵੇਜ਼ਾਂ ਦੇ ਨਾਲ ਬੋਰਡ ਦੇ ਮੁੱਖ ਦਫ਼ਤਰ ‘ਚ ਜਾ ਉਸ ਕਮੀ ਜਾਂ ਗਲਤੀ ਨੂੰ ਠੀਕ ਕਰਵਾ ਸਕਦਾ ਹੈ। ਇਸ ਦੀ ਫੀਸ ਵੀ ਦਫ਼ਤਰ ‘ਚ ਹੀ ਜਮ੍ਹਾਂ ਕੀਤੀ ਜਾਵੇਗੀ। ਬੋਰਡ ਦੇ ਅਧਿਕਾਰੀ ਦਾ ਕਹਿਣਾ ਹੈ ਕਿ ਇਸ ਸਾਲ ਦੀ ਪ੍ਰੀਖਿਆਵਾਂ ਲਈ ਮੁਕੰਮਲ ਤਿਆਰੀਆਂ ਕਰ ਲਈਆਂ ਗਈਆਂ ਹਨ ਅਤੇ ਨਕਲ ‘ਤੇ ਵੀ ਪੂਰੀ ਨਕੇਲ ਕੱਸ ਦਿੱਤੀ ਗਈ ਹੈ।