ਚੰਡੀਗੜ੍ਹ: ਸੋਸ਼ਲ ਮੀਡੀਆ 'ਤੇ ਵਾਇਰਲ ਇੱਕ ਵਿਦਿਆਰਥੀ ਦੀ ਵੀਡੀਓ ਕਲਿੱਪ ਨੇ ਪੰਜਾਬ ਦੇ ਸਿੱਖਿਆ ਢਾਂਚੇ ਉੱਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ। ਚਰਚਾ ਹੈ ਕਿ ਪਿਛਲੇ ਦਿਨੀਂ ਸਰਹੱਦੀ ਖੇਤਰ ਦੇ ਦੌਰੇ 'ਤੇ ਨਿਕਲੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਜਨਤਕ ਮਿਲਣੀ 'ਚ ਸਕੂਲੀ ਵਿਦਿਆਰਥੀ ਵੱਲੋਂ ਬੋਰਡ ਪ੍ਰੀਖਿਆਵਾਂ ਲਈ 'ਮਦਦ' ਦੀ ਗੁਹਾਰ ਲਾਈ ਗਈ ਸੀ। ਇਸ ਦਾ ਵੀਡੀਓ ਹੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ।

ਆਮ ਆਦਮੀ ਪਾਰਟੀ (ਆਪ) ਪੰਜਾਬ ਦੀ ਸੂਬਾ ਕੋਰ ਕਮੇਟੀ ਦੇ ਚੇਅਰਮੈਨ ਤੇ ਬੁਢਲਾਡਾ ਤੋਂ ਵਿਧਾਇਕ ਪ੍ਰਿੰਸੀਪਲ ਬੁੱਧਰਾਮ ਨੇ ਕਿਹਾ ਕਿ ਪੰਜਾਬ ਦੀ ਸਿੱਖਿਆ ਦੇ ਨਿੱਘਰ ਚੁੱਕੇ ਮਿਆਰ ਲਈ ਕਾਂਗਰਸ ਤੇ ਅਕਾਲੀ-ਭਾਜਪਾ ਜ਼ਿੰਮੇਵਾਰ ਹਨ। ਸੋਸ਼ਲ ਮੀਡੀਆ 'ਤੇ ਵਾਇਰਲ ਵੀਡੀਓ ਦਾ ਗੰਭੀਰ ਨੋਟਿਸ ਲੈਂਦਿਆਂ ਉਨ੍ਹਾਂ ਕਿਹਾ ਕਿ ਸਕੂਲੀ ਵਿਦਿਆਰਥੀ ਵੱਲੋਂ 10ਵੀ ਤੇ 12ਵੀਂ ਜਮਾਤਾਂ ਦੀ ਬੋਰਡ ਪ੍ਰੀਖਿਆ ਨੂੰ ਲੈ ਕੇ ਜੋ ਸ਼ਬਦ ਵਰਤੇ ਗਏ ਹਨ, ਇਹ ਹਾਸੇ-ਮਜ਼ਾਕ ਦਾ ਵਿਸ਼ਾ ਨਹੀਂ ਸਗੋਂ ਸਕੂਲ ਸਿੱਖਿਆ ਦੇ ਗ਼ਰਕ ਹੋ ਚੁੱਕੇ ਮਿਆਰ ਦਾ ਗੰਭੀਰ ਵਿਸ਼ਾ ਤੇ ਉਨ੍ਹਾਂ ਸਿਆਸਤਦਾਨਾਂ ਦੇ ਮੂੰਹ 'ਤੇ ਕਰਾਰੀ ਚਪੇੜ ਹੈ, ਜਿੰਨਾ ਹੱਥ ਪਿਛਲੇ 40 ਸਾਲਾਂ ਤੋਂ ਪੰਜਾਬ ਦੀ ਸੱਤਾ ਰਹੀ ਹੈ।

ਪ੍ਰਿੰਸੀਪਲ ਬੁੱਧਰਾਮ ਨੇ ਕਿਹਾ ਕਿ ਪਿਛਲੇ ਦਿਨੀਂ ਕੈਪਟਨ ਦੀ ਜਨਤਕ ਮਿਲਣੀ 'ਚ ਸਕੂਲੀ ਵਿਦਿਆਰਥੀ ਵੱਲੋਂ ਜਿਸ ਮਾਸੂਮ ਹੌਸਲੇ ਨਾਲ ਸ਼ੁਰੂ ਹੋਈਆਂ ਬੋਰਡ ਪ੍ਰੀਖਿਆਵਾਂ ਲਈ 'ਮਦਦ' ਦੀ ਗੁਹਾਰ ਲਾਈ ਗਈ ਹੈ, ਇਹ ਸਿਆਸਤਦਾਨਾਂ ਨੂੰ ਸ਼ਰਮਸਾਰ ਕਰਨ ਦਾ ਸਿਖਰ ਹੈ। ਬੱਚੇ ਦੀ ਗੱਲ ਨੂੰ ਹਾਸੇ ਮਖ਼ੌਲ 'ਚ ਲੈਂਦਿਆਂ ਬੇਸ਼ੱਕ ਮੁੱਖ ਮੰਤਰੀ ਨੇ ਇਹ ਕਹਿ ਕੇ ਖਹਿੜਾ ਛੁਡਾਉਣ ਦੀ ਕੋਸ਼ਿਸ਼ ਕੀਤੀ ਕਿ 'ਪਾਸ ਹੋਵੇਂਗਾ ਜਾਂ ਨਹੀਂ' ਪਰ ਵਿਦਿਆਰਥੀ ਦੇ ਮੋੜਵੇਂ ਜਵਾਬ ਨੇ ਕੈਪਟਨ ਨੂੰ ਲਾਜਵਾਬ ਕਰ ਦਿੱਤਾ ਕਿ ਅਸੀਂ ਤਾਂ ਆਪਣੇ ਵੱਲੋਂ ਪੂਰਾ ਜ਼ੋਰ ਲਾਵਾਂਗੇ, ਪਰ ਪਿਛਲੀ ਵਾਰ ਬਹੁਤ ਸਾਰੇ ਫ਼ੇਲ੍ਹ ਹੋ ਗਏ ਸੀ, ਇਸ ਲਈ ਤੁਸੀਂ ਪ੍ਰੀਖਿਆਵਾਂ 'ਚ ਮਦਦ ਕਰ ਦਿਓ।

ਪ੍ਰਿੰਸੀਪਲ ਬੁੱਧਰਾਮ ਨੇ ਮੁੱਖ ਮੰਤਰੀ ਨੂੰ ਮੁਖ਼ਾਤਬ ਹੁੰਦਿਆਂ ਕਿਹਾ ਕਿ ਇਸ ਤੋਂ ਵੱਧ ਇੱਕ ਮੁੱਖ ਮੰਤਰੀ ਨੂੰ ਕੋਈ ਕੀ ਸੁਣਾ ਸਕਦਾ ਹੈ। ਇਸ ਲਈ ਉਹ ਸੂਬੇ ਦੇ ਸਰਕਾਰੀ ਸਕੂਲਾਂ 'ਚ ਮਿਆਰੀ ਸਿੱਖਿਆ ਲਈ ਜੰਗੀ-ਪੱਧਰ 'ਤੇ ਕਦਮ ਉਠਾਉਣ। ਉਨ੍ਹਾਂ ਕਿਹਾ ਕਿ ਜੇਕਰ ਅੱਧੀ-ਅਧੂਰੀ ਤਾਕਤ ਨਾਲ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਉਪ ਮੰਤਰੀ ਮੁਨੀਸ਼ ਸਿਸੋਦੀਆ ਦਿੱਲੀ ਦੇ ਸਰਕਾਰੀ ਸਕੂਲਾਂ ਦਾ ਕਾਇਆ ਕਲਪ ਕਰ ਸਕਦੇ ਹਨ ਤਾਂ ਕੈਪਟਨ ਕਿਉਂ ਨਹੀਂ ਕਰਦੇ?

Education Loan Information:

Calculate Education Loan EMI