ਇਮਤਿਆਜ਼ ਅਲੀ ਅਤੇ ਰਣਬੀਰ ਕਪੂਰ ਦੀ ਜੋੜੀ ਨੇ ਰੌਕਸਟਾਰ ਅਤੇ ਤਮਾਸ਼ਾ ਵਰਗੀਆਂ ਸ਼ਾਨਦਾਰ ਫਿਲਮਾਂ ਇੰਡਸਟਰੀ ਨੂੰ ਦਿੱਤੀਆਂ ਹਨ। ਇਨ੍ਹਾਂ ਫਿਲਮਾਂ ਨੇ ਦੋਵਾਂ ਦੇ ਕਰੀਅਰ ਨੂੰ ਵੱਖਰੇ ਰਸਤੇ ਦਿੱਤੇ ਸੀ। ਇਮਤਿਆਜ਼ ਅਲੀ ਦੀਆਂ ਆਖਰੀ ਦੋ ਫਿਲਮਾਂ ਦਰਸ਼ਕਾਂ ਨੂੰ ਇਮਪ੍ਰੈੱਸ ਕਰਨ ਵਿੱਚ ਅਸਫਲ ਰਹੀਆਂ ਹਨ, ਪਰ ਇਨ੍ਹਾਂ ਦੋਵਾਂ ਦੀ ਜੋੜੀ ਤੋਂ ਦਰਸ਼ਕਾਂ ਨੂੰ ਬਹੁਤ ਉਮੀਦ ਹੈ। ਰਿਪੋਰਟਸ ਦੇ ਮੁਤਾਬਿਕ ਇਮਤਿਆਜ਼ ਅਲੀ ਅਤੇ ਰਣਬੀਰ ਕਪੂਰ ਦੀ ਜੋੜੀ ਇੱਕ ਵਾਰ ਫਿਰ ਇਕੱਠੀ ਹੋ ਸਕਦੀ ਹੈ।

Continues below advertisement

 

ਇਮਤਿਆਜ਼ ਅਲੀ ਇਸ ਸਮੇਂ ਦੋ ਸਕ੍ਰਿਪਟਾਂ 'ਤੇ ਕੰਮ ਕਰ ਰਹੇ ਹਨ। ਜਿਨ੍ਹਾਂ 'ਚੋਂ ਇਕ ਬਾਇਓਪਿਕ ਹੈ ਅਤੇ ਦੂਜੀ ਇਕ ਸੋਸ਼ਲ ਮੈਸੇਜ ਵਾਲੀ ਫਿਲਮ ਹੈ। ਡਾਇਰੈਕਟਰ ਨੇ ਦੋਵਾਂ ਸਕ੍ਰਿਪਟਾਂ ਨਾਲ ਰਣਬੀਰ ਕਪੂਰ ਨਾਲ ਕੋਨਟੈਕਟ ਕੀਤਾ ਹੈ। 

Continues below advertisement

 

ਇਮਤਿਆਜ਼ ਦੀ ਇਕ ਸਕ੍ਰਿਪਟ ਪੰਜਾਬੀ ਸਿੰਗਰ ਅਮਰ ਸਿੰਘ ਚਮਕੀਲਾ ਦੀ ਬਾਇਓਪਿਕ ਹੈ। ਇਹ ਕਿਹਾ ਜਾ ਰਿਹਾ ਹੈ ਕਿ ਰਣਬੀਰ ਨੇ ਇਨ੍ਹਾਂ ਫਿਲਮਾਂ 'ਚੋਂ ਇਕ ਫਿਲਮ ਦਾ ਹਿੱਸਾ ਬਣਨ ਲਈ ਜ਼ੁਬਾਨੀ ਸਹਿਮਤੀ ਦਿੱਤੀ ਹੈ ਜੋ ਇਸ ਸਮੇਂ ਪ੍ਰੀ-ਪ੍ਰੋਡਕਸ਼ਨ 'ਚ ਹੈ। ਇਕ ਵਾਰ ਸਕ੍ਰਿਪਟ ਪੂਰੀ ਹੋਣ ਤੋਂ ਬਾਅਦ, ਫਿਲਮ ਦਾ ਆਫੀਸ਼ੀਅਲ ਤੌਰ 'ਤੇ ਐਲਾਨ ਕੀਤਾ ਜਾਵੇਗਾ। 

 

ਇਸ 'ਚ ਕੋਈ ਸ਼ੱਕ ਨਹੀਂ ਕਿ ਜੇਕਰ ਇਹ ਫਿਲਮ ਫਾਈਨਲ ਹੁੰਦੀ ਹੈ ਤਾਂ ਰਣਬੀਰ ਅਤੇ ਇਮਤਿਆਜ਼ ਦੇ ਫੈਨਜ਼ ਬਹੁਤ ਐਕਸਾਈਟੇਡ  ਹੋਣਗੇ। ਰੌਕਸਟਾਰ ਅਤੇ ਤਮਾਸ਼ਾ ਆਪਣੀ ਸ਼ਾਨਦਾਰ ਸਕ੍ਰਿਪਟ ਅਤੇ ਰਣਬੀਰ ਦੀ ਜ਼ਬਰਦਸਤ ਅਦਾਕਾਰੀ ਨਾਲ ਬਹੁਤ ਮਸ਼ਹੂਰ ਹੋਈ ਸੀ।