ਮੁੰਬਈ: ਸਾਲ 2018 ਵਿਚ ਆਈ ਫਿਲਮ 'ਸੰਜੂ' ਤੋਂ ਬਾਅਦ ਰਣਬੀਰ ਕਪੂਰ ਕਿਸੇ ਵੀ ਫਿਲਮ 'ਚ ਨਜ਼ਰ ਨਹੀਂ ਆਏ। ਰਣਬੀਰ ਕਪੂਰ ਦੇ ਫੈਨਜ਼ ਕਾਫੀ ਸਮੇਂ ਤੋਂ ਉਸ ਦੀਆਂ ਆਉਣ ਵਾਲੀਆਂ ਫਿਲਮਾਂ ਦਾ ਇੰਤਜ਼ਾਰ ਕਰ ਰਹੇ ਹਨ। ਸੰਜੂ ਤੋਂ ਬਾਅਦ ਰਣਬੀਰ ਦੀਆਂ ਕੁਝ ਫਿਲਮਾਂ ਦੀਆਂ ਖ਼ਬਰਾਂ ਤਾਂ ਬਾਹਰ ਆਈਆਂ ਪਰ ਹਰ ਕੋਈ ਫਿਲਮ ਦੀ ਆਫੀਸ਼ੀਅਲ ਅਨਾਊਸਮੈਂਟ ਦਾ ਇੰਤਜ਼ਾਰ ਕਰਦਾ ਰਿਹਾ।
ਤਹਾਨੂੰ ਦੱਸਦੇ ਹਾਂ ਰਣਬੀਰ ਕਪੂਰ ਦੀਆਂ ਆਉਣ ਵਾਲੀਆਂ ਫ਼ਿਲਮਾਂ ਜਿੰਨ੍ਹਾਂ ਦੀ ਆਫੀਸ਼ੀਅਲ ਅਨਾਊਸਮੈਂਟ ਲੱਗ ਚੁੱਕੀ ਹੈ। ਰਣਬੀਰ ਦੀਆਂ ਆਉਣ ਵਾਲੀਆਂ ਫ਼ਿਲਮਾਂ ਦੀ ਲਿਸਟ ਵਿਚ ਚਾਰ ਫ਼ਿਲਮਾਂ ਸ਼ਾਮਿਲ ਹਨ।ਅਯਾਨ ਮੁਖਰਜੀ ਦੀ ਬ੍ਰਹਮਾਸਤਰ, ਯਸ਼ ਰਾਜ ਫਿਲਮਜ਼ ਦੇ ਸ਼ਮਸ਼ੇਰਾ ਤੋਂ ਇਲਾਵਾ ਰਣਬੀਰ ਕਪੂਰ ਨੇ ਲਵ ਰੰਜਨ ਅਤੇ ਸੰਦੀਪ ਰੈੱਡੀ ਵਾਂਗਾ ਦੀ ਫਿਲਮ 'ਤੇ ਮੋਹਰ ਲਗਾਈ ਹੈ। ਬ੍ਰਹਮਾਸਤਰ ਅਤੇ ਸ਼ਮਸ਼ੇਰਾ 'ਤੇ ਕੰਮ ਚੱਲ ਰਿਹਾ ਹੈ ਅਤੇ ਦੋਵੇਂ ਫਿਲਮਾਂ 2021 ਵਿਚ ਰਿਲੀਜ਼ ਹੋਣ ਵਾਲੀਆਂ ਹਨ।
ਇਸ ਦੇ ਨਾਲ ਹੀ, ਲਵ ਰੰਜਨ ਦੀ ਫਿਲਮ ਜਨਵਰੀ 2021 ਤੋਂ ਫਲੋਰ 'ਤੇ ਆਵੇਗੀ। ਰਣਬੀਰ ਨੇ ਕਿਹਾ ਕਿ ਜਨਵਰੀ ਤੋਂ ਉਹ ਫਿਲਮ ਦੀ ਸ਼ੂਟਿੰਗ ਸ਼ੁਰੂ ਕਰਨਗੇ। ਇਸ ਫਿਲਮ ਵਿੱਚ ਸ਼ਰਧਾ ਕਪੂਰ ਰਣਬੀਰ ਦੇ ਨਾਲ ਨਜ਼ਰ ਆਵੇਗੀ। ਇਸ ਦੇ ਨਾਲ ਹੀ ਰਣਬੀਰ ਨੇ ਸੰਦੀਪ ਰੈੱਡੀ ਦੀ ਫਿਲਮ ਨੂੰ ਵੀ ਫਾਈਨਲ ਕੀਤਾ ਹੈ, ਜਿਸ ਦੀ ਸ਼ੂਟਿੰਗ ਮਈ 2021, ਜੂਨ ਤੋਂ ਸ਼ੁਰੂ ਹੋਵੇਗੀ।
ਲੰਬੇ ਸਮੇਂ ਤੋਂ ਰਣਬੀਰ ਕਪੂਰ ਦਾ ਨਾਮ ਸੰਜੇ ਲੀਲਾ ਬੰਸਾਲੀ ਦੀ ਫਿਲਮ 'ਬੈਜੂ ਬਾਵਰਾ' ਨਾਲ ਜੋੜਿਆ ਜਾ ਰਿਹਾ ਸੀ। ਪਰ ਰਣਬੀਰ ਨੇ ਇਸ ਫਿਲਮ ਬਾਰੇ ਪੁਸ਼ਟੀ ਕਰਦੇ ਕਿਹਾ ਕਿ ਇਹ ਸਿਰਫ ਇਕ ਅਫਵਾਹ ਸੀ, ਉਸਨੂੰ ਕਦੇ ਅਜਿਹੀ ਫਿਲਮ ਦੀ ਆਫਰ ਨਹੀਂ ਕੀਤੀ ਗਈ ਸੀ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ