ਅਹਿਮਦਾਬਾਦ: ਸਾਲ 2022 ਤੋਂ ਆਈਪੀਐਲ ਵਿਚ 10 ਟੀਮਾਂ ਹੋਣਗੀਆਂ। ਇਹ ਫੈਸਲਾ ਅੱਜ ਅਹਿਮਦਾਬਾਦ ਵਿੱਚ ਹੋਈ BCCI ਦੀ ਏਜੀਐਮ ਦੀ ਬੈਠਕ ਵਿੱਚ ਲਿਆ ਗਿਆ ਹੈ। ਆਈਪੀਐਲ ਵਿਚ ਹੁਣ ਤਕ 8 ਟੀਮਾਂ ਖੇਡੀਆਂ ਨਜ਼ਰ ਆਉਂਦੀਆਂ ਹਨ।


ਆਈਪੀਐਲ ਵਿਚ ਦਸ ਟੀਮਾਂ ਦੇ 94 ਮੈਚ ਹੋਣਗੇ ਜਿਸ ਲਈ ਲਗਪਗ ਢਾਈ ਮਹੀਨਿਆਂ ਦੀ ਲੋੜ ਪਵੇਗੀ, ਇਸ ਨਾਲ ਅੰਤਰਰਾਸ਼ਟਰੀ ਕ੍ਰਿਕਟ ਦਾ ਕੈਲੰਡਰ ਹਫੜਾ-ਦਫੜੀ ਵਾਲਾ ਹੋ ਸਕਦਾ ਹੈ।

ਗੌਤਮ ਅਡਾਨੀ ਅਤੇ ਸੰਜੀਵ ਗੋਇੰਕਾ (ਸਾਬਕਾ ਫ੍ਰੈਂਚਾਇਜ਼ੀ ਰਾਈਜ਼ਿੰਗ ਪੁਣੇ ਸੁਪਰਿਜੀਐਂਟ ਮਾਲਕ) ਟੀਮਾਂ ਨੂੰ ਖਰੀਦਣ ਵਿਚ ਦਿਲਚਸਪੀ ਰੱਖਣ ਵਾਲੇ ਕੁਝ ਵੱਡੇ ਨਾਂ ਹਨ।


ਏਜੀਐਮ ਦੇ ਹੋਰ ਫੈਸਲੇ

ਬੀਸੀਸੀਆਈ ਦੇ ਇੱਕ ਸੂਤਰ ਨੇ ਕਿਹਾ ਕਿ ਸਾਰੇ ਪਹਿਲੇ ਦਰਜੇ ਦੇ ਕ੍ਰਿਕਟਰ (ਪੁਰਸ਼ ਅਤੇ ਔਰਤ ਦੋਵਾਂ) ਨੂੰ ਕੋਰੋਨਾ ਮਹਾਮਾਰੀ ਕਰਕੇ ਘਰੇਲੂ ਸੈਸ਼ਨਾਂ ਦੇ ਸੀਮਤ ਹੋਣ ਲਈ ਸਹੀ ਮੁਆਵਜ਼ਾ ਦਿੱਤਾ ਜਾਵੇਗਾ।

ਸੂਤਰਾਂ ਨੇ ਕਿਹਾ ਕਿ ਅੰਤਰਰਾਸ਼ਟਰੀ ਓਲੰਪਿਕ ਕਮੇਟੀ (ਆਈਓਸੀ) ਦੇ ਕੁਝ ਸਪਸ਼ਟੀਕਰਨ ਤੋਂ ਬਾਅਦ ਬੀਸੀਸੀਆਈ ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ (ਆਈਸੀਸੀ) ਦੀ ਕ੍ਰਿਕਟ ਨੂੰ 2028 ਓਲੰਪਿਕ ਵਿੱਚ ਕ੍ਰਿਕਟ ਨੂੰ ਸ਼ਾਮਲ ਕਰਨ ਦੀ ਹਮਾਇਤ ਕਰੇਗੀ।

‘ਮੋਹਨ ਭਾਗਵਤ ਵੀ ਅੱਤਵਾਦੀ ਅਖਵਾਉਣਗੇ ਜੇ…’ ਰਾਹੁਲ ਗਾਂਧੀ ਕਹਿ ਗਏ ਮੋਦੀ ਬਾਰੇ ਵੱਡੀ ਗੱਲ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904