ਨਵੀਂ ਦਿੱਲੀ: ਖੇਤੀ ਕਾਨੂੰਨਾਂ ਵਿਰੁੱਧ ਚੱਲ ਰਹੇ ਕਿਸਾਨ ਅੰਦੋਲਨ ਦੇ ਹੱਕ ਵਿੱਚ ਮਾਰਚ ਕੱਢਣ ਤੇ ਰਾਸ਼ਟਰਪਤੀ ਨੂੰ ਮਿਲਣ ਦੀਆਂ ਕਾਂਗਰਸ ਦੀਆਂ ਕੋਸ਼ਿਸ਼ਾਂ ਦੌਰਾਨ ਅੱਜ ਵੀਰਵਾਰ ਨੂੰ ਪ੍ਰਿਅੰਕਾ ਗਾਂਧੀ ਸਮੇਤ ਕਈ ਪਾਰਟੀ ਆਗੂਆਂ ਨੂੰ ਹਿਰਾਸਤ ’ਚ ਲੈ ਲਿਆ ਗਿਆ। ਰਾਹੁਲ ਗਾਂਧੀ ਨੇ ਇਸ ਮੌਕੇ ਕੇਂਦਰ ਦੀ ਮੋਦੀ ਸਰਕਾਰ ਉੱਤੇ ਹਮਲਾ ਕਰਦਿਆਂ ਕਿਹਾ, ‘ਭਾਰਤ ਵਿੱਚ ਹੁਣ ਲੋਕਤੰਤਰ ਨਹੀਂ ਰਹਿ ਗਿਆ, ਜੇ ਤੁਹਾਨੂੰ ਲੱਗਦਾ ਹੈ ਕਿ ਇਹ ਹੈ, ਤਾਂ ਇਹ ਹੁਣ ਸਿਰਫ਼ ਤੁਹਾਡੀਆਂ ਕਲਪਨਾਵਾਂ ’ਚ ਰਹਿ ਗਿਆ ਹੈ।’

ਰਾਹੁਲ ਗਾਂਧੀ ਨੇ ਅੱਗੇ ਕਿਹਾ,‘ਜਿਹੜੇ ਲੋਕ ਵੀ ਪ੍ਰਧਾਨ ਮੰਤਰੀ ਵਿਰੁੱਧ ਖੜ੍ਹੇ ਹੋਣਗੇ, ਉਨ੍ਹਾਂ ਨੂੰ ਅੱਤਵਾਦੀ ਦੱਸ ਦਿੱਤਾ ਜਾਵੇਗਾ; ਭਾਵੇਂ ਉਹ ਸੰਘ ਮੁਖੀ ਮੋਹਨ ਭਾਗਵਤ ਹੀ ਕਿਉਂ ਨਾ ਹੋਣ।’ ਕਾਂਗਰਸੀ ਆਗੂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸਿਰਫ਼ ਕ੍ਰੋਨੀ ਪੂੰਜੀਪਤੀਆਂ ਲਈ ਪੈਸੇ ਬਣਾ ਰਹੇ ਹਨ, ਜੋ ਉਨ੍ਹਾਂ ਵਿਰੁੱਧ ਖੜ੍ਹੇ ਹੋਣ ਦੀ ਕੋਸ਼ਿਸ਼ ਕਰੇਗਾ, ਉਸ ਨੂੰ ਅੱਤਵਾਦੀ ਬੋਲ ਦਿੱਤਾ ਜਾਵੇਗਾ; ਭਾਵੇਂ ਉਹ ਕਿਸਾਨ ਹੋਵੇ, ਮਜ਼ਦੂਰ ਹੋਵੇ ਜਾਂ ਫਿਰ ਮੋਹਨ ਭਾਗਵਤ ਹੀ ਕਿਉਂ ਨਾ ਹੋਣ।

ਰਾਹੁਲ ਗਾਂਧੀ ਕਿਸਾਨਾਂ ਦੇ ਅੰਦੋਲਨ ਦੇ ਹੱਕ ਵਿੱਚ ਕਾਂਗਰਸੀ ਆਗੂਆਂ ਨਾਲ ਦਿੱਲੀ ਦੇ ਵਿਜੇ ਚੌਕ ਤੋਂ ਰਾਸ਼ਟਰਪਤੀ ਭਵਨ ਤੱਕ ਮਾਰਚ ਕੱਢ ਰਹੇ ਸਨ। ਪਹਿਲਾਂ ਉਨ੍ਹਾਂ ਦਾ ਮਾਰਚ ਪੁਲਿਸ ਨੇ ਰੋਕ ਦਿੱਤਾ ਸੀ। ਫਿਰ ਪ੍ਰਿਅੰਕਾ ਗਾਂਧੀ ਸਮੇਤ ਪਾਰਟੀ ਦੇ ਕਈ ਆਗੂਆਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ। ਉਂਝ ਰਾਹੁਲ ਗਾਂਧੀ ਨੂੰ ਕੁਝ ਆਗੂਆਂ ਨਾਲ ਰਾਸ਼ਟਰਪਤੀ ਕੋਲ ਜਾਣ ਦਿੱਤਾ ਗਿਆ।

ਰਾਹੁਲ ਗਾਂਧੀ ਨੇ ਕਿਹਾ ਖੇਤੀਬਾੜੀ ਨਾਲ ਜੁੜੇ ਕਰੋੜਾਂ ਲੋਕ ਹੀ ਦੇਸ਼ ਦੀ ਰੀੜ੍ਹ ਹਨ। ਨਵੇਂ ਖੇਤੀ ਕਾਨੂੰਨ ਕਿਸਾਨ ਵਿਰੋਧੀ ਹਨ ਅਤੇ ਸਿਰਫ਼ ਚਾਰ-ਪੰਜ ਉਦਯੋਗਪਤੀਆਂ ਨੂੰ ਫ਼ਾਇਦਾ ਪਹੁੰਚਾਉਣ ਲਈ ਬਣਾਏ ਗਏ ਹਨ। ਉਨ੍ਹਾਂ ਕਿਹਾ ਕਿ ਇਹ ਕਾਨੂੰਨ ਵਾਪਸ ਲੈਣ ਤੋਂ ਬਾਅਦ ਹੀ ਕਿਸਾਨ ਵਾਪਸ ਜਾਣਗੇ।

‘ਆਪ’ ਦੇ ਰਾਘਵ ਚੱਢਾ ਦਾ ਦਾਅਵਾ-ਭਾਜਪਾ ਨੇ ਕੀਤਾ ਦਫ਼ਤਰ 'ਤੇ ਹਮਲਾ, ਜਾਣੋ ਭਾਜਪਾ ਨੇ ਕੀ ਦਿੱਤਾ ਜਵਾਬ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904