ਗੁਰਦਾਸਪੁਰ: ਪੰਜਾਬ ਦੇ ਗੁਰਦਾਸਪੁਰ 'ਚ ਪਾਕਿਸਤਾਨ ਨਾਲ ਲੱਗਦੇ ਡੇਰਾ ਬਾਬਾ ਨਾਨਕ 'ਚ ਦੇਰ ਰਾਤ ਦੋ ਡ੍ਰੋਨ ਫੜੇ ਗਏ। ਪਹਿਲੀ ਘਟਨਾ 12: 35 ਵਜੇ ਦੀ ਹੈ, ਜਦੋਂ ਬੀਐਸਐਫ ਦੇ ਜਵਾਨਾਂ ਨੇ ਸਰਹੱਦ ਤੋਂ ਬਾਹਰ ਚੌਕੀ ਰੋਸ 'ਤੇ ਪਾਕਿਸਤਾਨ ਤੋਂ ਡ੍ਰੋਨ ਦੀ ਆਵਾਜ਼ ਸੁਣਦਿਆਂ 3 ਗੋਲੀਆਂ ਚਲਾਈਆਂ। ਫਾਇਰਿੰਗ ਤੋਂ ਬਾਅਦ ਡ੍ਰੋਨ ਪਾਕਿਸਤਾਨ ਵਾਪਸ ਪਰਤ ਆਇਆ।


ਇਸ ਤੋਂ ਬਾਅਦ ਦੂਜੀ ਘਟਨਾ ਦੁਪਹਿਰ 1:10 ਵਜੇ ਦੀ ਹੈ, ਜਦੋਂ ਬੀਐਸਐਫ ਦੇ ਜਵਾਨਾਂ ਨੇ ਸਰਹੱਦੀ ਚੌਕੀ ਚੰਦੂਵਾੜਾ ਨੇੜੇ ਪਾਕਿਸਤਾਨ ਤੋਂ ਡ੍ਰੋਨ ਦੀ ਆਵਾਜ਼ ਸੁਣਾਈ ਦਿੱਤੀ। ਆਵਾਜ਼ ਸੁਣਨ ਤੋਂ ਬਾਅਦ ਡਰੋਨ 'ਤੇ ਲਗਪਗ 68 ਰਾਊਂਡ ਫਾਇਰਿੰਗ ਕੀਤੀ ਗਈ, ਜਿਸ ਤੋਂ ਬਾਅਦ ਇਹ ਡ੍ਰੋਨ ਵੀ ਪਾਕਿਸਤਾਨ ਵੱਲ ਚਲਾ ਗਿਆ।

ਫਿਲਹਾਲ ਸਰਹੱਦ ਤੋਂ ਬਾਹਰ ਵਾਲੇ ਦੋਵਾਂ ਇਲਾਕਿਆਂ ਵਿਚ ਤਲਾਸ਼ੀ ਮੁਹਿੰਮ ਚੱਲ ਰਹੀ ਹੈ ਕਿ ਕੀ ਇਹ ਡ੍ਰੋਨ ਹਥਿਆਰਾਂ ਜਾਂ ਨਸ਼ੀਲੀਆਂ ਦਵਾਈਆਂ ਸੁੱਟ ਕੇ ਤਾਂ ਪਾਕਿਸਤਾਨ ਨਹੀਂ ਪਰਤੇ। ਇਸ ਤੋਂ ਪਹਿਲਾਂ ਐਤਵਾਰ ਨੂੰ ਪੰਜਾਬ ਦੇ ਗੁਰਦਾਸਪੁਰ ਜ਼ਿਲੇ ਵਿੱਚ ਪਾਕਿਸਤਾਨ ਦੀ ਸਰਹੱਦ ਨੇੜੇ ਇੱਕ ਖੇਤ ਚੋਂ 11 ਹੈਂਡ ਗ੍ਰਨੇਡ ਬਰਾਮਦ ਕੀਤੇ ਗਏ ਸੀ।

BCCI AGM: ਬੀਸੀਸੀਆਈ ਦੀ ਬੈਠਕ 'ਚ ਵੱਡਾ ਫੈਸਲਾ, ਆਈਪੀਐਲ 2022 'ਚ 8 ਦੀ ਥਾਂ ਖੇਡਣਗੀਆਂ 10 ਟੀਮਾਂ

ਇਹ ਮੰਨਿਆ ਜਾਂਦਾ ਹੈ ਕਿ ਉਨ੍ਹਾਂ ਨੂੰ ਪਾਕਿਸਤਾਨ ਤੋਂ ਆਏ ਡ੍ਰੋਨ ਵੱਲੋਂ ਸੁੱਟਿਆ ਗਿਆ ਸੀ। ਗ੍ਰਨੇਡ ਬਾਰਡਰ ਤੋਂ ਲਗਪਗ ਇੱਕ ਕਿਲੋਮੀਟਰ ਦੂਰ ਸੁੱਟੇ ਗਏ ਸੀ। ਗ੍ਰੇਨੇਡ ਦਾ ਬਕਸਾ ਲੱਕੜੀ ਦੇ ਇੱਕ ਫਰੇਮ ਨਾਲ ਜੋੜਿਆ ਸੀ ਤੇ ਇਸ ਨੂੰ ਡ੍ਰੋਨ ਤੋਂ ਨਾਈਲੋਨ ਰੱਸੀ ਦੀ ਮਦਦ ਨਾਲ ਹੇਠਾਂ ਲਾਹਿਆ ਗਿਆ ਸੀ।

ਗੁਰਦਾਸਪੁਰ ਦੇ ਸੀਨੀਅਰ ਪੁਲਿਸ ਇੰਸਪੈਕਟਰ ਰਜਿੰਦਰ ਸਿੰਘ ਸੋਹਲ ਨੇ ਦੱਸਿਆ ਕਿ ਗੁਰਦਾਸਪੁਰ ਜ਼ਿਲ੍ਹੇ ਵਿਚ ਸਰਹੱਦ ਤੋਂ ਇੱਕ ਕਿਲੋਮੀਟਰ ਦੀ ਦੂਰੀ 'ਤੇ ਸਾਲਚ ਪਿੰਡ ਦੇ ਖੇਤ ਵਿੱਚ ਗ੍ਰਨੇਡ ਮਿਲੇ ਸੀ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904