ਸਾਹਮਣੇ ਆਇਆ ‘ਮਰਦਾਨੀ’ ਰਾਣੀ ਦਾ ਫਸਟ ਲੁੱਕ, ਵਰਦੀ ‘ਚ ਲੱਗ ਰਹੀ ਕਮਾਲ
ਏਬੀਪੀ ਸਾਂਝਾ | 30 Apr 2019 05:07 PM (IST)
ਰਾਣੀ ਮੁਖਰਜੀ ਇਨ੍ਹੀਂ ਦਿਨੀਂ ਆਪਣੀ ਫ਼ਿਲਮ ‘ਮਰਦਾਨੀ’ ਦੇ ਸੀਕੂਅਲ਼ ਦੀ ਸ਼ੂਟਿੰਗ ‘ਚ ਬਿਜ਼ੀ ਹੈ। ਇਸ ਵਾਰ ਵੀ ਫ਼ਿਲਮ ‘ਚ ਰਾਣੀ ਮੁਖਰਜੀ ਦਾ ਰੱਫ ਐਂਡ ਟੱਫ ਅੰਦਾਜ਼ ਦੇਖਣ ਨੂੰ ਮਿਲੇਗਾ।
ਮੁੰਬਈ: ਰਾਣੀ ਮੁਖਰਜੀ ਇਨ੍ਹੀਂ ਦਿਨੀਂ ਆਪਣੀ ਫ਼ਿਲਮ ‘ਮਰਦਾਨੀ’ ਦੇ ਸੀਕੂਅਲ਼ ਦੀ ਸ਼ੂਟਿੰਗ ‘ਚ ਬਿਜ਼ੀ ਹੈ। ਇਸ ਵਾਰ ਵੀ ਫ਼ਿਲਮ ‘ਚ ਰਾਣੀ ਮੁਖਰਜੀ ਦਾ ਰੱਫ ਐਂਡ ਟੱਫ ਅੰਦਾਜ਼ ਦੇਖਣ ਨੂੰ ਮਿਲੇਗਾ। ‘ਮਰਦਾਨੀ-2’ ‘ਚ ਵੀ ਰਾਣੀ ਅਪਰਾਧੀਆਂ ਦੇ ਛੱਕੇ ਛੁਡਾਉਂਦੀ ਨਜ਼ਰ ਆਵੇਗੀ। ਇਸ ਉਸ ਦੀ ਫ਼ਿਲਮ ਮਰਦਾਨੀ ਦੀ ਫ੍ਰੈਂਚਾਇਜ਼ੀ ਦੀ ਦੂਜੀ ਫ਼ਿਲਮ ਹੈ। ਇਸ ਫ਼ਿਲਮ ਦੀ ਸ਼ੂਟਿੰਗ ਮੁੰਬਈ ਤੇ ਰਾਜਸਥਾਨ ‘ਚ ਹੋਣੀ ਹੈ। ਫ਼ਿਲਮ ਦਾ ਪਹਿਲਾ ਸ਼ੈਡਿਊਲ ਦੀ ਸ਼ੂਟਿੰਗ ਪੂਰੀ ਹੋ ਚੁੱਕੀ ਹੈ ਤੇ ਦੂਜਾ ਸ਼ੈਡਿਊਲ ਅਜੇ ਚੱਲ ਰਿਹਾ ਹੈ। ਅਜਿਹੇ ‘ਚ ਫ਼ਿਲਮ ਦੇ ਸੈੱਟ ਤੋਂ ਰਾਣੀ ਦੀਆਂ ਕਈ ਤਸਵੀਰਾਂ ਤੇ ਵੀਡੀਓ ਵਾਇਰਲ ਹੁੰਦੇ ਰਹੇ ਹਨ। ਹੁਣ ਮੇਕਰਸ ਨੇ ਫ਼ਿਲਮ ਦਾ ਫਸਟ ਲੁੱਕ ਰਿਲੀਜ਼ ਕੀਤਾ ਹੈ। ‘ਮਰਦਾਨੀ-2’ ‘ਚ ਰਾਣੀ ਮੁਖਰਜੀ ਚਾਰ ਸਾਲ ਬਾਅਦ ਸਕਰੀਨ ‘ਤੇ ਨਜ਼ਰ ਆਵੇਗੀ। ਇਸ ‘ਚ ਉਸ ਦਾ ਸਾਹਮਣਾ ਇੱਕ ਕਿਸ਼ੋਰ ਨੌਜਵਾਨ ਨਾਲ ਹੋਣਾ ਹੈ। ਇਸ ਲਈ ਨਵੇਂ ਐਕਟਰ ਨੂੰ ਸਾਈਨ ਕੀਤਾ ਗਿਆ ਹੈ। ਖ਼ਬਰਾਂ ਤਾਂ ਇਹ ਵੀ ਹਨ ਫ਼ਿਲਮ ‘ਚ ਚੰਕੀ ਪਾਂਡੇ ਦਾ ਬੇਟਾ ਅਹਾਨ ਪਾਂਡੇ ਵੀ ਆਪਣਾ ਡੈਬਿਊ ਕਰ ਰਿਹਾ ਹੈ ਪਰ ਐਕਟਰ ਦੇ ਤੌਰ ‘ਤੇ ਨਹੀਂ ਅਸਿਸਟੈਂਟ ਡਾਇਰੈਕਟਰ ਦੇ ਤੌਰ ‘ਤੇ। ਬਾਕੀ ਫ਼ਿਲਮ ਦੀ ਰਿਲੀਜ਼ ਡੇਟ ਦਾ ਅਜੇ ਕੋਈ ਐਲਾਨ ਨਹੀਂ ਹੋਇਆ।