ਬਾਲੀਵੁੱਡ ਸਿਤਾਰਿਆਂ ਦੁਆਲੇ ਹੋਏ ਰਣਜੀਤ ਬਾਵਾ, ਖਰੀਆਂ-ਖਰੀਆਂ ਸੁਣਾ ਦਿੱਤੇ ਬੇਸ਼ਰਮ ਕਰਾਰ
ਏਬੀਪੀ ਸਾਂਝਾ | 04 Feb 2021 02:21 PM (IST)
ਪੰਜਾਬੀ ਗਾਇਕ ਰਣਜੀਤ ਬਾਵਾ ਨੇ ਬੌਲੀਵੁੱਡ ਸਿਤਾਰਿਆਂ ਲਈ ਵੀ ਇੱਕ ਪੋਸਟ ਸ਼ੇਅਰ ਕੀਤੀ ਹੈ ਜਿਹੜੇ ਕਿਸਾਨਾਂ ਦਾ ਸਮਰਥਨ ਨਹੀਂ ਕਰ ਰਹੇ।
ਪੁਰਾਣੀ ਤਸਵੀਰ
ਮੁੰਬਈ: ਹੌਲੀਵੁੱਡ ਦੀ ਪੌਪ ਸਟਾਰ ਰਿਹਾਨਾ ਨੇ ਹਾਲ ਹੀ ਵਿੱਚ ਕਿਸਾਨਾਂ ਦੇ ਸਮਰਥਨ ਲਈ ਟਵੀਟ ਕੀਤਾ ਸੀ ਤੇ ਜੋ ਬੌਲੀਵੁੱਡ ਸਿਤਾਰਿਆਂ ਨੂੰ ਰਾਸ ਨਹੀਂ ਆ ਰਿਹਾ। ਅਕਸ਼ੇ ਕੁਮਾਰ, ਅਜੈ ਦੇਵਗਨ ਤੇ ਸੁਨੀਲ ਸ਼ੈਟੀ ਵਰਗੇ ਕਲਾਕਾਰ ਰਿਹਾਨਾ ਦੇ ਪ੍ਰਚਾਰ ਤੋਂ ਦੂਰ ਰਹਿਣ ਦੀ ਗੱਲ ਕਰ ਰਹੇ ਹਨ। ਪੰਜਾਬੀ ਗਾਇਕ ਰਣਜੀਤ ਬਾਵਾ ਨੇ ਬੌਲੀਵੁੱਡ ਸਿਤਾਰਿਆਂ ਲਈ ਵੀ ਇੱਕ ਪੋਸਟ ਸ਼ੇਅਰ ਕੀਤੀ ਹੈ ਜਿਹੜੇ ਕਿਸਾਨਾਂ ਦਾ ਸਮਰਥਨ ਨਹੀਂ ਕਰ ਰਹੇ। ਰਣਜੀਤ ਬਾਵਾ ਨੇ ਸ਼ੇਅਰ ਕੀਤੀ ਪੋਸਟ 'ਚ ਕਿਹਾ, ਇੱਕਦਮ ਹੁਣ ਸਾਰਾ ਬੌਲੀਵੁੱਡ ਜਾਗ ਗਿਆ ਤੇ ਫਾਰਮਰ ਪ੍ਰੋਟੈਸਟ ਨੂੰ ਪ੍ਰੋਪੇਗੰਡਾ ਦੱਸ ਰਹੇ ਹਨ। ਮਿਲੀਅਨਸ ਦੀ ਗਿਣਤੀ ਵਿੱਚ ਕਿਸਾਨ ਪਿਛਲੇ ਦੋ ਮਹੀਨਿਆਂ ਤੋਂ ਸੜਕਾਂ 'ਤੇ ਜਿਹੜੀ ਚੀਜ਼ ਨਹੀਂ ਕਰ ਪਾਏ, ਉਹ ਰਿਹਾਨਾ ਨੇ ਆਪਣੇ ਟਵੀਟ ਨਾਲ ਕੁਝ ਹੀ ਘੰਟਿਆਂ ਵਿੱਚ ਕਰ ਦਿੱਤੀ। #zameennahitohzameerrakho ਸਰਕਾਰੀ puppets , ਬੇਸ਼ਰਮ ਸੈਲੇਬ੍ਰਿਟੀਜ਼। ਇਹੀ ਨਹੀਂ ਰਣਜੀਤ ਬਾਵਾ ਨੇ ਅਕਸ਼ੇ ਕੁਮਾਰ, ਸੁਨੀਲ ਸ਼ੈਟੀ, ਸਚਿਨ ਤੇਂਦੁਲਕਰ ਤੇ ਅਜੇ ਦੇਵਗਨ ਦੇ ਟਵੀਟ ਸ਼ੇਅਰ ਕਰਦਿਆਂ ਉਨ੍ਹਾਂ ਨੂੰ ਟੈਗ ਕਰਦੇ ਹੋਏ ਲਿਖਿਆ, ਪੰਗਾ ਹੋਇਆ ਏ, ਦੰਗਾ ਹੋਇਆ ਏ, ਕਿਹੜਾ ਕੀ ਏ, ਨੰਗਾ ਹੋਇਆ ਏ, ਚੰਗਾ ਹੋਇਆ ਏ - #isupportfarmersprotest ਹੁਣ ਰਣਜੀਤ ਬਾਵਾ ਹੀ ਨਹੀਂ ਬਹੁਤ ਸਾਰੇ ਪੰਜਾਬੀ ਕਲਾਕਾਰ ਇਨ੍ਹਾਂ ਬਾਲੀਵੁੱਡ ਸਿਤਾਰਿਆਂ ਦੀ ਖੁੱਲ੍ਹ ਕੇ ਨਿੰਦਿਆ ਕਰ ਰਹੇ ਹਨ। ਸਭ ਦਾ ਇਹ ਸਵਾਲ ਹੋ ਰਿਹਾ ਹੈ ਕਿ ਕਿਸਾਨਾਂ ਨੂੰ ਧਰਨੇ 'ਤੇ ਬੈਠੇ ਕਿੰਨੇ ਹੀ ਮਹੀਨੇ ਹੋ ਗਏ ਹਨ, ਹੁਣ ਤਕ ਤਹਾਨੂੰ ਉਨ੍ਹਾਂ ਦਾ ਚੇਤਾ ਨਹੀਂ ਆਇਆ। ਹੁਣ ਇਕ ਦਮ ਰਿਹਾਨਾ ਦੇ ਟਵੀਟ ਤੋਂ ਬਾਅਦ ਇਸ ਮੁੱਦੇ 'ਤੇ ਅੰਤਰ ਰਾਸ਼ਟਰੀ ਪੱਧਰ ਤੇ ਗੱਲ ਹੋਈ ਤੇ ਹੁਣ ਸਭ ਤੁਸੀਂ ਬਾਹਰ ਆ ਰਹੇ ਹੋ ਉਹ ਵੀ ਕਿਸਾਨਾਂ ਦੇ ਵਿਰੁੱਧ। ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ