ਰਣਬੀਰ ਕਪੂਰ ਮਗਰੋਂ ਦੀਪਿਕਾ ਦੀ ਰਣਵੀਰ ਸਿੰਘ ਨਾਲ ਜ਼ਬਰਦਸਤ ਕੈਮਿਸਟਰੀ
ਏਬੀਪੀ ਸਾਂਝਾ | 04 Apr 2019 04:09 PM (IST)
ਮੁੰਬਈ: ਹਾਲ ਹੀ ‘ਚ ਦੀਪਿਕਾ ਪਾਦੂਕੋਨ ਤੇ ਰਣਬੀਰ ਕਪੂਰ ਨੇ ਐਡ ਫ਼ਿਲਮ ਰਾਹੀਂ ਆਪਣੇ ਫੈਨਸ ਨੂੰ ਜ਼ਬਰਦਸਤ ਤੋਹਫਾ ਦਿੱਤਾ ਸੀ। ਹੁਣ ਇਸ ਤੋਂ ਬਾਅਦ ਦੀਪਿਕਾ ਤੇ ਰਣਵੀਰ ਸਿੰਘ ਦੀ ਐਡ ਫ਼ਿਲਮ ਸੋਸ਼ਲ ਮੀਡੀਆ ‘ਤੇ ਛਾਈ ਹੋਈ ਹੈ। ਇਸ ਦਾ ਸ਼ੂਟ ਹਾਲ ਹੀ ‘ਚ ਰਣਵੀਰ ਤੇ ਦੀਪਿਕਾ ਨੇ ਕੀਤਾ ਸੀ। ਪਤੀ-ਪਤਨੀ ਨੇ ਇੱਕ ਏਅਰ ਕੰਡੀਸ਼ਨਰ ਬ੍ਰੈਂਡ ਲਈ ਸਕਰੀਨ ਸ਼ੇਅਰ ਕੀਤਾ ਹੈ। ਇਸ ‘ਚ ਦੋਵਾਂ ਦੀ ਜ਼ਬਰਦਸਤ ਕੈਮਿਸਟਰੀ ਦੇਖਣ ਨੂੰ ਮਿਲ ਰਹੀ ਹੈ। ਇਸ ਐਡ ‘ਚ ਵੀ ਦੋਵੇਂ ਇੱਕ ਨਵੇਂ ਵਿਆਹੇ ਜੋੜੇ ਵਜੋਂ ਨਜ਼ਰ ਆ ਰਹੇ ਹਨ ਜਿਨ੍ਹਾਂ ਦੀ ਹਾਲ ਹੀ ‘ਚ ਮੈਰਿਜ਼ ਹੋਈ ਹੈ। ਜੇਕਰ ਦੋਵਾਂ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਰਣਵੀਰ ਜਲਦੀ ਹੀ ਫਿਲਮ ‘83’ ਦੀ ਸ਼ੂਟਿੰਗ ਸ਼ੁਰੂ ਕਰਨਗੇ। ਇਸ ਤੋਂ ਬਾਅਦ ਉਹ ਕਰਨ ਜੌਹਰ ਦੀ ‘ਤਖ਼ਤ’ ਨੂੰ ਸ਼ੁਰੂ ਕਰਨਗੇ। ਉਧਰ ਦੀਪਿਕਾ ਵਿਆਹ ਤੋਂ ਬਾਅਦ ਪਹਿਲ਼ੀ ਫ਼ਿਲਮ ‘ਛੱਪਾਕ’ ਦੀ ਸ਼ੂਟਿੰਗ ਸ਼ੁਰੂ ਕਰਨ ਵਾਲੀ ਹੈ।