ਮੁੰਬਈ: ਬਾਲੀਵੁੱਡ ਦੇ ਐਨਰਜੈਟਿਕ ਐਕਟਰ ਰਣਵੀਰ ਸਿੰਘ ਹਰ ਮਹਿਫਲ ਨੂੰ ਆਪਣੇ ਨਾਂ ਕਰਨਾ ਚੰਗੀ ਤਰ੍ਹਾਂ ਜਾਣਦੇ ਹਨ। ਉਨ੍ਹਾਂ ਦੀ ਕੋਈ ਨਾ ਕੋਈ ਵੀਡੀਓ ਜਾਂ ਤਸਵੀਰ ਆਏ ਦਿਨ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਹੀ ਜਾਂਦੀ ਹੈ। ਹਾਲ ਹੀ ‘ਚ ਕੁਝ ਅਜਿਹਾ ਹੀ ਹੋਇਆ ਕਿ ਲੋਕ ਕਹਿ ਉੱਠੇ ‘ਇਨ੍ਹਾਂ ਦਾ ਟਾਈਮ ਆਏਗਾ’। ਕੁਝ ਦਿਨ ਪਹਿਲਾਂ ਹੋਏ ਜੀਕਿਊ ਐਵਾਰਡ ‘ਚ ਯੂ-ਟਿਊਬ ਸਟਾਰ ਲਿਲੀ ਸਿੰਘ ਵੀ ਗਈ ਸੀ, ਜਿਸ ਨਾਲ ਰਣਵੀਰ ਦੀ ਜੁਗਲਬੰਦੀ ਦੇਖਣ ਵਾਲੀ ਸੀ। ਦੋਵਾਂ ਨੇ ਇਸ ਮੌਕੇ ਰਣਵੀਰ ਦੀ ਹਾਲਿਆ ਰਿਲੀਜ਼ ਫ਼ਿਲਮ ‘ਗੱਲੀ ਬੁਆਏ’ ਦਾ ਗਾਣਾ ‘ਅਪਨਾ ਟਾਈਮ ਆਏਗਾ’ ਗਾਇਆ। ਇਸ ਪ੍ਰਫੋਰਮੈਂਸ ‘ਤੇ ਹਰ ਕੋਈ ਡਾਂਸ ਕਰ ਰਿਹਾ ਸੀ ਤੇ ਸੋਸ਼ਲ ਮੀਡੀਆ ‘ਤੇ ਵੀਡੀਓ ਨੂੰ ਖੂਬ ਪਸੰਦ ਕੀਤਾ ਗਿਆ। ਲੋਕਾਂ ਦੀ ਮਸਤੀ ਦਾ ਆਲਮ ਤਾਂ ਇਹ ਸੀ ਕਿ ਉੱਥੇ ਹਰ ਕੋਈ ਲਿਲੀ ਤੇ ਰਣਵੀਰ ਨੂੰ ਟੱਚ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਇਸ ਲਈ ਸੁਰੱਕਿਆ ਕਰਮੀਆਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਵੀ ਕਰਨਾ ਪਿਆ। ਰਣਵੀਰ ਜਲਦੀ ਹੀ ‘83’ ਤੇ ਤੱਖ਼ਤ’ ਦੀ ਸ਼ੂਟਿੰਗ ‘ਚ ਬਿਜ਼ੀ ਹੋ ਜਾਣਗੇ।