ਮੁੰਬਈ: ਹਾਲ ਹੀ ‘ਚ ਕਰਨ ਜੌਹਰ ਦੇ ਚੈਟ ਸ਼ੋਅ ‘ਕੌਫ਼ੀ ਵਿਦ ਕਰਨ’ ‘ਚ ਹਾਰਦਿਕ ਪਾਂਡਿਆ ਅਤੇ ਕੇਐਲ ਰਾਹੁਲ ਆਏ ਸੀ। ਜਿਨ੍ਹਾਂ ਨੇ ਔਰਤਾਂ ‘ਤੇ ਵਿਵਾਦਤ ਬਿਆਨ ਦਿੱਤਾ ਅਤੇ ਦੋਵਾਂ ਦੀ ਸੋਸ਼ਲ ਮੀਡੀਆ ‘ਤੇ ਖੂਬ ਆਲੋਚਨਾ ਹੋ ਰਹੀ ਹੈ। ਇੰਨਾ ਹੀ ਨਹੀਂ ਇਸ ਐਪੀਸੋਡ ਨੂੰ ਡਿਜੀਟਲ ਪਲੇਟਫਾਰਮ ਤੋਂ ਵੀ ਹਟਾ ਦਿੱਤਾ ਗਿਆ ਹੈ। ਰਾਹੁਲ ਅਤੇ ਹਾਰਦਿਕ ਦੇ ਖਿਲਾਫ ਬੀਸੀਸੀਆਈ ਦੀ 6 ਮੈਂਬਰੀ ਟੀਮ ਜਾਂਚ ਕਰ ਰਹੀ ਹੈ।

ਇਸ ਤੋਂ ਬਾਅਦ ਕਰਨ ਦੇ ਸ਼ੋਅ ਦਾ ਇੱਕ ਹੋਰ ਪੁਰਾਣਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਜਿਸ ‘ਚ ਰਣਵੀਰ ਅਤੇ ਅਨੁਸ਼ਕਾ ਸ਼ਰਮਾ ਨਜ਼ਰ ਆ ਰਹੇ ਹਨ। ਵਾਇਰਲ ਵੀਡੀਓ ‘ਚ ਰਣਵੀਰ, ਅਨੁਸ਼ਕਾ ਸ਼ਰਮਾ ਅਤੇ ਕਰੀਨਾ ਕਪੂਰ ਬਾਰੇ ਵਿਵਾਦਤ ਬਿਆਨ ਦਿੰਦੇ ਹਨ। ਪਹਿਲਾਂ ਤਾਂ ਅਨੁਸ਼ਕਾ ਨੂੰ ਸਮਝ ਨਹੀ ਆਉਂਦਾ ਪਰ ਬਾਅਦ ‘ਚ ਉਹ ਰਣਵੀਰ ਨੂੰ ਕਹਿੰਦੀ ਹੈ ਕਿ ਉਸ ਨਾਲ ਇਸ ਤਰ੍ਹਾਂ ਦੀ ਗੱਲ ਨਾ ਕਰੇ।


ਇੰਨਾਂ ਹੀ ਨਹੀਂ ਰਣਵੀਰ ਕਰੀਨਾ ਬਾਰੇ ਵੀ ਟਿੱਪਣੀ ਕਰਦੇ ਹਨ ਕਿ ਕਰੀਨਾ ਨੂੰ ਕਲੱਬ ‘ਚ ਦੇਖਿਆ ਸੀ। ਜਿੱਥੇ ਕਰੀਨਾ ਨੂੰ ਸਵੀਮਿੰਗ ਸੂਟ ‘ਚ ਦੇਖ ਬੱਚੇ ਰਣਵੀਰ ਦੇ ਅੰਦਰ ਦਾ ਗੱਭਰੂ ਜਾ ਗਿਆ।” ਇਸ ਤੋਂ ਬਾਅਦ ਕਰਨ ਰਣਵੀਰ ਨੂੰ ਕਹਿੰਦੇ ਹਨ ਕਿ ਉਹ ਕਰੀਨਾ ਨੂੰ ਭੈਣ ਮੰਨਦੇ ਹਨ ਅਤੇ ਰਣਵੀਰ ਦੇ ਇਸ ਬਿਆਨ ਤੋਂ ਉਹ ਨਾਰਾਜ਼ ਹੋ ਸਕਦੇ ਹਨ।