ਮੁੰਬਈ: ਫ਼ਿਲਮ ‘ਗੱਲੀ ਬੁਆਏ’ ‘ਚ ਰੈਪਰ ਦੇ ਰੋਲ ਨਾਲ ਹੀ ਰਣਵੀਰ ਸਿੰਘ ਨੇ ਆਪਣੇ ਰੈਪ ਨਾਲ ਵੀ ਔਡੀਅੰਸ ਨੂੰ ਖੂਬ ਐਂਟਰਟੇਨ ਕੀਤਾ ਸੀ। ਫ਼ਿਲਮ ‘ਚ ਰਣਵੀਰ ਨੇ ਗਰੀਬ ਬਸਤੀ ‘ਚ ਰਹਿਣ ਵਾਲੇ ਮੁੰਡੇ ਦਾ ਰੋਲ ਕੀਤਾ ਸੀ ਜਿਸ ਨੇ ਆਪਣੇ ਟੈਲੇਂਟ ਦੇ ਦਮ ‘ਤੇ ਨਾਂ ਕਮਾਇਆ ਸੀ। ਇਸ ਅਧਾਰ ‘ਤੇ ਉਸ ਨੇ ਇੰਕ ਇੰਕ ਨਾਂ ਦਾ ਮਿਊਜ਼ਿਕ ਲੇਬਲ ਸ਼ੁਰੂ ਕੀਤਾ ਹੈ।

ਇਹ ਮਿਊਜ਼ਿਕ ਲੇਬਲ ਗੁਮਨਾਮ ਟੈਲੇਂਟਡ ਰੈਪਰਸ ਤੇ ਹਿੱਪ ਹੌਪ ਸਿੰਗਰਾਂ ਦੀ ਮਦਦ ਕਰੇਗੀ। ਇਸ ਨਾਲ ਰਣਵੀਰ ਦਾ ਖਾਸ ਦੋਸਤ ਨਵਰਾਜ ਇਰਾਨੀ ਉਸ ਦੀ ਮਦਦ ਕਰੇਗਾ। ਹੁਣ ਇਸ ਲੇਬਲ ਹੇਠ ਪਹਿਲਾ ਗਾਣਾ ‘ਜ਼ਹਿਰ’ ਰਿਲੀਜ਼ ਹੋ ਗਿਆ ਹੈ। ਇਸ ਨੂੰ ਕਾਮ ਭਾਰੀ ਨੇ ਲਿਖਿਆ ਹੈ। ਗਾਣੇ ਦੀ ਵੀਡੀਓ ‘ਚ ਰਣਵੀਰ ਸਿੰਘ ਵੀ ਨਜ਼ਰ ਆ ਰਹੇ ਹਨ।

ਵੇਖੋ ਗਾਣਾ:



ਆਪਣੇ ਨਵੇਂ ਪ੍ਰੋਜੈਕਟ ਨੂੰ ਲੈ ਕੇ ਰਣਵੀਰ ਕਾਫੀ ਐਕਸਾਈਟਿਡ ਹਨ। ਉਹ ਆਉਣ ਵਾਲੇ ਦਿਨਾਂ ‘ਚ ਹੋਰ ਨਵੇਂ ਟੈਲੇਂਟ ਨੂੰ ਲੌਂਚ ਕਰ ਸਕਦੇ ਹਨ। ਰਣਵੀਰ ਜਲਦੀ ਹੀ ਕਰਨ ਜੌਨਰ ਦੀ ‘ਤਖ਼ਤ’ ਦੀ ਸ਼ੂਟਿੰਗ ਸ਼ੁਰੂ ਕਰਨਗੇ ਜੋ 2020 ‘ਚ ਰਿਲੀਜ਼ ਹੋਵੇਗੀ।