ਰਣਵੀਰ ਸਿੰਘ ਨੇ ਸ਼ੇਅਰ ਕੀਤੇ ‘ਸਿੰਬਾ’ ਦੇ ਦੋ ਨਵੇਂ ਪੋਸਟਰ
ਏਬੀਪੀ ਸਾਂਝਾ | 19 Dec 2018 04:25 PM (IST)
ਮੁੰਬਈ: ਬਾਲੀਵੁੱਡ ਐਕਟਰ ਰਣਵੀਰ ਸਿੰਘ ਅੱਜਕੱਲ੍ਹ ਕਾਫੀ ਸੁਰਖੀਆਂ ‘ਚ ਹਨ। ਹਾਲ ਹੀ ‘ਚ ਦੀਪਿਕਾ ਪਾਦੁਕੋਣ ਨਾਲ ਵਿਆਹ ਮਗਰੋਂ ਜਲਦੀ ਹੀ ਰਣਵੀਰ ਦੀ ਫ਼ਿਲਮ ‘ਸਿੰਬਾ’ ਰਿਲੀਜ਼ ਹੋਣ ਵਾਲੀ ਹੈ। ਇਸ ਦੇ ਗਾਣੇ ਤੇ ਟ੍ਰੇਲਰ ਨੂੰ ਔਡੀਅੰਸ ਨੇ ਖੂਬ ਪਸੰਦ ਕੀਤਾ ਹੈ। ਹੁਣ ਕੁਝ ਸਮਾਂ ਪਹਿਲਾਂ ਰਣਵੀਰ ਨੇ ‘ਸਿੰਬਾ’ ਦੇ ਦੋ ਹੋਰ ਪੋਸਟਰ ਰਿਲੀਜ਼ ਕੀਤੇ ਹਨ ਜਿਨ੍ਹਾਂ ਨੂੰ ਦੇਖ ਬਾਜੀਰਾਓ ਦੇ ਫੈਨਸ ਖੁਸ਼ ਹੋ ਜਾਣਗੇ। ਜੇਕਰ ਗੱਲ ਕਰੀਏ ਪਹਿਲੇ ਪੋਸਟਰ ਦੀ ਤਾਂ ਇਸ ‘ਚ ‘ਸਿੰਬਾ’ ਭਾਲੇਰਾਵ ਸੰਗ੍ਰਾਮ ਬਣੇ ਰਣਵੀਰ ਤਿੰਨ ਵੱਖ-ਵੱਖ ਐਕਸ਼ਨ ਮੋਡਜ਼ ‘ਚ ਨਜ਼ਰ ਆ ਰਹੇ ਹਨ। ਇਸ ਨੂੰ ਦੇਖ ਕੇ ਕਹਿਣਾ ਗਲਤ ਨਹੀਂ ਕਿ ਫ਼ਿਲਮ ‘ਚ ਰਣਵੀਰ ਭਾਲੇਰਾਵ ਦੇ ਅੰਦਾਜ਼ ‘ਚ ਖੂਬ ਐਕਸ਼ਨ ਕਰਦੇ ਨਜ਼ਰ ਆਉਣਗੇ। ਇਸ ਤੋਂ ਬਾਅਦ ਦੂਜੇ ਪੋਸਟਰ ‘ਚ ਰਣਵੀਰ ਰੌਹਬਦਾਰ ਪੁਲਿਸ ਵਾਲੇ ਦੇ ਗੈਟਅੱਪ ‘ਚ ਹਨ। ਉਹ ਇੱਕ ਸ਼ੇਰ ਦੇ ਅੰਦਾਜ਼ ‘ਚ ਦਹਾੜਦੇ ਦਿਖ ਰਹੇ ਹਨ। ਪੋਸਟਰ ‘ਤੇ ਜ਼ਬਰਦਸਤ ਡਾਈਲੌਗ ‘ਆਇਆ ਪੁਲਿਸ’ ਲਿਖਿਆ ਨਜ਼ਰ ਆ ਰਿਹਾ ਹੈ। ‘ਸਿੰਬਾ’ ‘ਚ ਸਿੰਘਮ ਅਜੇ ਦੇਵਗਨ, ਮਿਸਟਰ ਇੰਡੀਆ ਅਨਿਲ ਕਪੂਰ ਦਾ ਕੈਮਿਓ ਰੋਲ ਹੈ। ਇਸ ਤੋਂ ਇਲਾਵਾ ਫ਼ਿਲਮ ‘ਚ ਰਣਵੀਰ ਨਾਲ ਸਾਰਾ ਅਲੀ ਖ਼ਾਨ ਰੋਮਾਂਸ ਕਰਦੀ ਨਜ਼ਰ ਆਵੇਗੀ। ਇਹ ਸਾਰਾ ਦੀ ਸਾਲ ਦੀ ਦੂਜੀ ਵੱਡੀ ਫ਼ਿਲਮ ਹੈ ਜਿਸ ਨੂੰ ਰੋਹਿਤ ਸ਼ੈਟੀ ਨੇ ਡਾਇਰੈਕਟ ਕੀਤਾ ਹੈ।