ਮੁੰਬਈ: ਰਣਵੀਰ ਸਿੰਘ ‘ਸਿੰਬਾ’ ਤੋਂ ਬਾਅਦ ਕਰਨ ਜੌਹਰ ਦੀ ਮਲਟੀਸਟਾਰਰ ਫ਼ਿਲਮ ‘ਤਖ਼ਤ’ ਕਰਨ ਵਾਲੇ ਹਨ। ਇਸ ‘ਚ ਮੁਗਲ ਕਾਲ ਦੀ ਕਹਾਣੀ ਨੂੰ ਦਰਸਾਇਆ ਜਾਵੇਗਾ। ਇਹ ਕਰਨ ਜੌਹਰ ਦੇ ਹੁਣ ਤਕ ਦੇ ਕਰੀਅਰ ਦੀ ਪਹਿਲੀ ਪੀਰੀਅਡ ਫ਼ਿਲਮ ਹੋਵੇਗੀ। ਇਸ ‘ਚ ਰਣਵੀਰ ਦੇ ਨਾਲ ਵਿੱਕੀ ਕੌਸ਼ਲ, ਭੂਮੀ ਪੇਡਨੇਕਰ, ਕਰੀਨਾ ਕਪੂਰ ਖ਼ਾਨ, ਅਨਿਲ ਕਪੂਰ, ਜਾਨ੍ਹਵੀ ਕਪੂਰ ਜਿਹੇ ਸਟਾਰਸ ਹੋਣਗੇ।

ਇਸ ਤੋਂ ਬਾਅਦ ਹੁਣ ਫ਼ਿਲਮ ‘ਚ ਰਣਵੀਰ ਤੇ ਵਿੱਕੀ ਦੇ ਕਿਰਦਾਰਾਂ ਤੋਂ ਪਰਦਾ ਉੱਠਿਆ ਹੈ। ਖ਼ਬਰਾਂ ਨੇ ਕਿ ਰਣਵੀਰ ਫ਼ਿਲਮ ‘ਚ ਦਾਰਾ ਸ਼ਿਕੋਹ ਦਾ ਕਿਰਦਾਰ ਤੇ ਵਿੱਕੀ ਫ਼ਿਲਮ ‘ਚ ਔਰੰਗਜੇਬ ਦਾ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ।



ਇਸ ਦੇ ਨਾਲ ਫ਼ਿਲਮ ‘ਚ ਅਨਿਲ ਕਪੂਰ ‘ਸ਼ਾਹਜਹਾਂ’ ਤੇ ਕਰੀਨਾ ਔਰੰਗਜੇਬ ਦੀ ਭੈਣ ਜਹਾਂਨਾਰਾ ਦਾ ਕਿਰਦਾਰ ਨਿਭਾਵੇਗੀ। ਆਲਿਆ ‘ਤਖ਼ਤ’ ‘ਚ ਸ਼ਿਕੋਹ ਦੀ ਪਤਨੀ ਤੇ ਭੂਮੀ ਔਰੰਗਜੇਬ ਦੀ ਪਤਨੀ ਦਾ ਰੋਲ ਪਲੇਅ ਕਰੇਗੀ। ਬਾਕੀ ਜਾਨ੍ਹਵੀ ਫ਼ਿਲਮ ‘ਚ ਇੱਕ ਗੁਲਾਮ ਕੁੜੀ ਦਾ ਰੋਲ ਕਰੇਗੀ।

ਫ਼ਿਲਮ ‘ਚ ਕੌਣ ਕੀ ਹੈ, ਇਹ ਤਾਂ ਫ਼ਿਲਮ ਦੀ ਸ਼ੂਟਿੰਗ ਵੇਲੇ ਹੀ ਪਤਾ ਲੱਗੇਗਾ। ਅਜੇ ਤਕ ਫ਼ਿਲਮ ਦੀ ਸਿਰਫ ਕਾਸਟ ਫਾਈਨਲ ਹੋਣ ਤੋਂ ਬਾਅਦ ਇਸ ਦੀ ਰਿਲੀਜ਼ ਡੇਟ ਦਾ ਹੀ ਐਲਾਨ ਹੋਇਆ ਹੈ।