ਮੁੰਬਈ: ਐਕਟਰਸ ਭਾਗਿਆ ਸ਼੍ਰੀ ਦਾ ਬੇਟਾ ਅਭਿਮੰਨਿਊ ਦਸਾਬੀ ਜਲਦੀ ਹੀ ਬਾਲੀਵੁੱਡ ‘ਚ ਐਂਟਰੀ ਕਰਨ ਵਾਲਾ ਹੈ। ਅਭਿਮੰਨਿਊ ਫ਼ਿਲਮ ‘ਮਰਦ ਕੋ ਦਰਦ ਨਹੀਂ ਹੋਤਾ’ ਨਾਲ ਬਾਲੀਵੁੱਡ ਡੈਬਿਊ ਕਰ ਰਿਹਾ ਹੈ। ਇਸ ਦੌਰਾਨ ਸੋਸ਼ਲ ਮੀਡੀਆ ‘ਤੇ ਵੀਡੀਓ ਵਾਇਰਲ ਹੋ ਹਰੀ ਹੈ ਜਿਸ ਨੂੰ ਦੇਖ ਹਰ ਕੋਈ ਹੈਰਾਨ ਹੈ ਕਿ ਆਖਰ ਬਾਲੀਵੁੱਡ ਦੇ ਸਿੰਬਾ ਰਣਵੀਰ ਸਿੰਘ ਨੇ ਅਭਿਮਨਿਊ ਨੂੰ ਮੁੱਕਾ ਕਿਉਂ ਮਾਰਿਆ।

ਸਿਰਫ ਇੰਨਾ ਹੀ ਨਹੀਂ ਅਭਿਮੰਨਿਊ ਨੇ ਇਸ ਵੀਡੀਓ ਨੂੰ ਖੁਦ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤਾ ਹੈ। ਇਸ ਨੂੰ ਹੁਣ ਤਕ ਹਜ਼ਾਰਾਂ ਵਿਊਜ਼ ਮਿਲ ਚੁੱਕੇ ਹਨ। ਇਸ ਦੇ ਨਾਲ ਹੀ ਅਭਿਮੰਨਿਊ ਆਪਣੀ ਫ਼ਿਲਮ ‘ਮਰਦ ਕੋ ਦਰਦ ਨਹੀਂ ਹੋਤਾ’ ਦੀ ਪ੍ਰਮੋਸ਼ਨ ਕਰ ਰਹੇ ਹਨ। ਇਸ ਦੌਰਾਨ ਉਨ੍ਹਾਂ ਦੀ ਮੁਲਾਕਾਤ ਰਣਵੀਰ ਸਿੰਘ ਨਾਲ ਵੀ ਹੋਈ।


‘ਮਰਦ ਕੋ ਦਰਦ ਨਹੀਂ ਹੋਤਾ’ ‘ਚ ਅਭਿਮੰਨਿਊ ਨਾਲ ਰਾਧਿਕਾ ਮਦਾਨ ਤੇ ਗੁਲਸ਼ਨ ਦਵੈਇਆ ਜਿਹੇ ਕਲਾਕਾਰ ਵੀ ਹਨ। ਫ਼ਿਲਮ ਨੂੰ ਵਸਨ ਬਾਲਾ ਨੇ ਲਿਖਿਆ ਤੇ ਡਾਇਰੈਕਟ ਕੀਤਾ ਹੈ। ਇਹ ਫ਼ਿਲਮ 21 ਮਾਰਚ ਨੂੰ ਰਿਲੀਜ਼ ਹੋਵੇਗੀ।