ਰੈਪਰ ਬਾਦਸ਼ਾਹ ਦੇ ਇਸ ਗਾਣੇ ਨੇ YouTube 'ਤੇ ਤੋੜੇ ਰਿਕਾਰਡ
ਏਬੀਪੀ ਸਾਂਝਾ | 13 Jul 2019 02:30 PM (IST)
ਬਾਦਸ਼ਾਹ ਦੇ ਗਾਣੇ ਨੇ ਪਿਛਲੇ ਰਿਕਾਰਡ ਨੂੰ ਤੋੜ ਦਿੱਤਾ ਹੈ। 'ਪਾਗਲ' ਨੂੰ 10 ਜੁਲਾਈ ਨੂੰ ਰਿਲੀਜ਼ ਕੀਤਾ ਗਿਆ ਸੀ ਅਤੇ ਹੁਣ ਤਕ ਇਸ ਨੂੰ 87 ਮਿਲੀਅਨ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ।
ਚੰਡੀਗੜ੍ਹ: ਰੈਪ ਕਲਾਕਾਰ ਬਾਦਸ਼ਾਹ ਦੇ ਨਵੇਂ ਗੀਤ 'ਪਾਗਲ' ਨੇ ਯੂ-ਟਿਊਬ 'ਤੇ ਨਵਾਂ ਰਿਕਾਰਡ ਸਿਰਜ ਦਿੱਤਾ ਹੈ। 'ਪਾਗਲ' ਨੂੰ ਰਿਲੀਜ਼ ਕਰਨ ਤੋਂ 24 ਘੰਟੇ ਵਿੱਚ 75 ਮਿਲੀਅਨ ਤੋਂ ਵੱਧ ਵਾਰ ਦੇਖਿਆ ਗਿਆ। ਇਸ ਤੋਂ ਪਹਿਲਾਂ ਯੂ-ਟਿਊਬ 'ਤੇ ਕੇ-ਪੌਪ ਗਰੁੱਪਸ ਦੀ ਵੀਡੀਓ 'Boy With Luv' ਨੂੰ 24 ਘੰਟਿਆਂ ਵਿੱਚ 74.6 ਮਿਲੀਅਨ ਵਿਊਜ਼ ਮਿਲੇ ਸਨ। ਪਰ ਹੁਣ ਬਾਦਸ਼ਾਹ ਦੇ ਗਾਣੇ ਨੇ ਪਿਛਲੇ ਰਿਕਾਰਡ ਨੂੰ ਤੋੜ ਦਿੱਤਾ ਹੈ। 'ਪਾਗਲ' ਨੂੰ 10 ਜੁਲਾਈ ਨੂੰ ਰਿਲੀਜ਼ ਕੀਤਾ ਗਿਆ ਸੀ ਅਤੇ ਹੁਣ ਤਕ ਇਸ ਨੂੰ 87 ਮਿਲੀਅਨ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ। ਦੇਖੋ ਵੀਡੀਓ-