ਫ਼ਿਰੋਜ਼ਪੁਰ: ਫ਼ਾਜ਼ਿਲਕਾ ਜ਼ਿਲ੍ਹੇ ਦੀ ਰਹਿਣ ਵਾਲੀ ਮੁਟਿਆਰ ਨੇ ਅੱਲ੍ਹੜਪੁਣੇ ਵਿੱਚ ਆਪਣੀ ਮਰਜ਼ੀ ਨਾਲ ਫੈਕਟਰੀ ਮਜ਼ਦੂਰ ਨਾਲ ਵਿਆਹ ਕਰਵਾ ਲਿਆ ਪਰ ਹੁਣ ਲਾ ਇਲਾਜ ਬਿਮਾਰੀ ਏਡਜ਼ ਦਾ ਸ਼ਿਕਾਰ ਹੋ ਗਈ ਹੈ। ਉਸ ਦੇ ਨਾਲ ਉਸ ਦਾ ਸਾਲ ਕੁ ਪਹਿਲਾਂ ਹੋਇਆ ਬੱਚਾ ਵੀ ਇਸ ਲਾ ਇਲਾਜ ਬਿਮਾਰੀ ਦਾ ਸ਼ਿਕਾਰ ਹੋ ਗਿਆ ਹੈ।
ਪ੍ਰਾਪਤ ਜਾਣਕਾਰੀ ਮੁਤਾਬਕ ਚਾਰ ਸਾਲ ਪਹਿਲਾਂ ਪੀੜਤ ਕੁੜੀ ਫ਼ਿਰੋਜ਼ਪੁਰ ਦੇ ਨੌਜਵਾਨ ਦੇ ਪਿਆਰ ਵਿੱਚ ਪੈ ਗਈ। ਉਸ ਨੇ ਘਰਦਿਆਂ ਦੀ ਮਰਜ਼ੀ ਦੇ ਉਲਟ ਜਾ ਕੇ ਉਸ ਨਾਲ ਵਿਆਹ ਕਰਵਾ ਲਿਆ। ਉਦੋਂ ਉਸ ਦੀ ਉਮਰ ਸਿਰਫ 17 ਸਾਲ ਦੀ ਸੀ ਤੇ ਉਹ 11ਵੀਂ ਵਿੱਚ ਪੜ੍ਹਦੀ ਸੀ। ਵਿਆਹ ਤੋਂ ਪਹਿਲਾਂ ਉਸ ਦਾ ਐਚਆਈਵੀ ਪੀੜਤ ਪਤੀ ਦਿੱਲੀ ਦੀ ਫੈਕਟਰੀ ਵਿੱਚ ਮਜ਼ਦੂਰੀ ਕਰਦਾ ਹੁੰਦਾ ਸੀ ਤੇ ਨਸ਼ੇ ਲੈਣ ਦਾ ਵੀ ਆਦੀ ਸੀ। ਉਸ ਨੇ ਇਸ ਗੱਲ ਦਾ ਲੁਕੋ ਰੱਖਿਆ।
ਵਿਆਹ ਦੇ ਕੁਝ ਮਹੀਨਿਆਂ ਦੇ ਬਾਅਦ ਉਸ ਦੇ ਪਤੀ ਦੇ ਨਸ਼ੇੜੀ ਹੋਣ ਦੀ ਗੱਲ ਪਤਾ ਲੱਗ ਗਈ, ਪਰ ਉਹ ਆਪਣਾ ਰਿਸ਼ਤਾ ਇਸ ਵਿਸ਼ਵਾਸ ਨਾਲ ਨਿਭਾਈ ਗਈ ਕਿ ਉਹ ਆਪਣੇ ਪਤੀ ਦਾ ਨਸ਼ਾ ਛੁਡਾ ਦੇਵੇਗੀ। ਇਸ ਵਿਚਾਲੇ ਉਹ ਗਰਭਵਤੀ ਹੋ ਗਈ ਤੇ ਉਸ ਦਾ ਪਤੀ ਘਰ ਦੀ ਜ਼ਿੰਮੇਦਾਰੀਆਂ ਉਠਾਉਣ ਦੀ ਜਗ੍ਹਾ ਦਿਨ ਭਰ ਨਸ਼ੇ ਵਿਚ ਰੱਜਿਆ ਰਹਿਣ ਲੱਗਾ। ਉਸ ਦੇ ਪੁੱਤਰ ਦਾ ਜਨਮ ਵੀ ਘਰ ਵਿੱਚ ਦਾਈ ਨੇ ਹੀ ਕਰਵਾਇਆ।
ਬੇਟਾ ਪੈਦਾ ਹੋਣ 'ਤੇ ਵੀ ਉਸ ਦੇ ਪਤੀ ਨੇ ਨਸ਼ਾ ਨਹੀਂ ਛੱਡਿਆ। ਸੱਤ ਕੁ ਮਹੀਨੇ ਪਹਿਲਾਂ ਉਸ ਦਾ ਮੋਟਰਸਾਈਕਲ ਦਰੱਖ਼ਤ ਨਾਲ ਟਕਰਾਅ ਗਿਆ। ਜ਼ਿਆਦਾ ਖੂਨ ਵਹਿ ਜਾਣ ਤੇ ਡਾਕਟਰਾਂ ਨੇ ਖੂਨ ਦੀ ਵਿਵਸਥਾ ਕਰਨ ਨੂੰ ਕਿਹਾ, ਪਰ ਪਤੀ ਦੇ ਖੂਨ ਦੀ ਜਾਂਚ ਵਿਚ ਐੱਚਆਈਵੀ ਦਾ ਪਤਾ ਲੱਗਾ। ਡਾਕਟਰਾਂ ਨੇ ਉਸ ਨੂੰ ਤੇ ਬੱਚੇ ਦਾ ਵੀ ਟੈੱਸਟ ਕਰਵਾਉਣ ਨੂੰ ਕਿਹਾ ਤਾਂ ਸਾਰਿਆਂ ਦੀਆਂ ਰਿਪੋਰਟਾਂ ਵੀ ਐਚਆਈਵੀ ਪਾਜ਼ਿਟਿਵ ਆ ਗਈਆਂ। ਹੁਣ ਮਮਦੋਟ ਬਲਾਕ ਦੇ ਵਾਸੀਆਂ ਦਾ ਇਲਾਜ ਫ਼ਿਰੋਜ਼ਪੁਰ ਏਆਰਟੀ ਸੈਂਟਰ ਵਿਚ ਚੱਲ ਰਿਹਾ ਹੈ ਅਤੇ ਉਨ੍ਹਾਂ ਦੇ ਬਿਰਧ ਪਿਤਾ ਇਲਾਜ ਕਰਵਾਉਣ ਲਈ ਉੱਥੇ ਆਉਂਦੇ ਹਨ।
ਬਗ਼ਾਵਤ ਕਰ 11ਵੀਂ ਦੀ ਵਿਦਿਆਰਥਣ ਨੇ ਕਰਵਾਇਆ ਪ੍ਰੇਮ ਵਿਆਹ, ਹੁਣ ਏਡਜ਼ ਨੇ ਬਰਬਾਦ ਕੀਤੀ ਜ਼ਿੰਦਗੀ
ਏਬੀਪੀ ਸਾਂਝਾ
Updated at:
13 Jul 2019 12:31 PM (IST)
ਸੱਤ ਕੁ ਮਹੀਨੇ ਪਹਿਲਾਂ ਉਸ ਦਾ ਮੋਟਰਸਾਈਕਲ ਦਰੱਖ਼ਤ ਨਾਲ ਟਕਰਾਅ ਗਿਆ। ਜ਼ਿਆਦਾ ਖੂਨ ਵਹਿ ਜਾਣ ਤੇ ਡਾਕਟਰਾਂ ਨੇ ਖੂਨ ਦੀ ਵਿਵਸਥਾ ਕਰਨ ਨੂੰ ਕਿਹਾ, ਪਰ ਪਤੀ ਦੇ ਖੂਨ ਦੀ ਜਾਂਚ ਵਿਚ ਐੱਚਆਈਵੀ ਦਾ ਪਤਾ ਲੱਗਾ।
- - - - - - - - - Advertisement - - - - - - - - -