ਬਿੱਗ ਬੌਸ 13 ਦੀ ਫਾਇਨਾਲੀਸਟ ਰਹਿ ਚੁਕੀ ਰਸ਼ਮੀ ਦੇਸਾਈ ਨੇ ਸ਼ੋਅ ਦੌਰਾਨ ਕਾਫੀ ਪਾਪੂਲੈਰਿਟੀ ਹਾਸਿਲ ਕੀਤੀ। ਇਸ ਤੋਂ ਬਾਅਦ ਹੁਣ ਰਸ਼ਮੀ ਦੇ ਇੰਸਟਾਗ੍ਰਾਮ 'ਤੇ 3 ਮੀਲੀਅਨ ਫੋਲੋਅਰਸ ਹੋ ਗਏ ਹਨ, ਜਿਸ ਤੋਂ ਬਾਅਦ ਰਸ਼ਮੀ ਬੇਹਦ ਖੁਸ਼ ਨਜ਼ਰ ਆ ਰਹੀ ਹੈ।


ਇੰਸਟਾਗ੍ਰਾਮ 'ਤੇ ਤਸਵੀਰਾਂ ਸ਼ੇਅਰ ਕਰਦਿਆਂ ਰਸ਼ਮੀ ਨੇ ਲਿਖਿਆ, 'ਹੁਣ ਅਸੀਂ 3 ਮਿਲੀਅਨ ਖੁਸ਼ਨੁਮਾ ਲੋਕਾਂ ਦਾ ਇੱਕ ਪਰਿਵਾਰ ਹਾਂ। ਅੱਜ ਤੁਸੀਂ ਜਿਸ ਰਸ਼ਮੀ ਦੇਸਾਈ ਨੂੰ ਦੇਖ ਰਹੇ ਹੋ, ਉਹ ਤੁਹਾਡੇ ਸਾਰਿਆਂ ਦੇ ਬਦੌਲਤ ਹੈ। ਤੁਸੀਂ ਸਭ ਨੇ ਮੈਨੂੰ ਇੰਨੇ ਸਾਲਾਂ ਤੱਕ ਪਿਆਰ ਦਿੱਤਾ। ਤੁਸੀਂ ਅਸਲ 'ਚ ਮੇਰੀ ਸ਼ਕਤੀ ਤੇ ਪਰਿਵਾਰ ਹੋ। ਮੇਰੇ ਸਾਰੇ ਪੱਖ ਕਬੂਲਣ ਲਈ ਧੰਨਵਾਦ।'

ਰਸ਼ਮੀ ਨੂੰ ਲੈ ਕੇ ਹਾਲ ਹੀ 'ਚ ਖ਼ਬਰ ਆ ਰਹੀ ਸੀ ਕਿ ਉਹ ਕਲਰਸ ਟੀਵੀ ਦੇ ਮਸ਼ਹੂਰ ਸ਼ੋਅ ਨਾਗਿਨ 4 'ਚ ਨਜ਼ਰ ਆਉਣ ਵਾਲੀ ਹੈ। ਸ਼ੋਅ 'ਚ ਉਹ ਐਕਟਰ ਜੈਸਮੀਨ ਭਸੀਨ ਨੂੰ ਰਿਪਲੇਸ ਕਰੇਗੀ।

ਇਹ ਵੀ ਪੜ੍ਹੋ: