Rashmika Mandanna Vijay Deverakonda Wedding: ਅਭਿਨੇਤਰੀ ਰਸ਼ਮਿਕਾ ਮੰਡਾਨਾ ਆਪਣੀ ਪ੍ਰੋਫੈਸ਼ਨਲ ਲਾਈਫ ਦੇ ਨਾਲ-ਨਾਲ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੀ ਹੈ। ਖਬਰਾਂ ਦੀ ਮੰਨੀਏ ਤਾਂ ਰਸ਼ਮਿਕਾ ਮੰਡਾਨਾ ਵਿਜੇ ਦੇਵਰਕੋਂਡਾ ਨੂੰ ਡੇਟ ਕਰ ਰਹੀ ਹੈ। ਦੋਹਾਂ ਨੂੰ ਕਈ ਵਾਰ ਇਕੱਠੇ ਦੇਖਿਆ ਗਿਆ ਹੈ ਪਰ ਦੋਹਾਂ ਨੇ ਆਪਣੇ ਰਿਸ਼ਤੇ 'ਤੇ ਚੁੱਪੀ ਧਾਰੀ ਰੱਖੀ ਹੈ। ਰਸ਼ਮਿਕਾ ਅਤੇ ਵਿਜੇ ਦੇ ਵਿਆਹ ਦੀਆਂ ਖਬਰਾਂ ਕਈ ਵਾਰ ਆ ਚੁੱਕੀਆਂ ਹਨ। ਹੁਣ ਰਸ਼ਮਿਕਾ ਨੇ ਫੈਨ ਪੇਜ 'ਤੇ ਇਕ ਪੋਸਟ 'ਤੇ ਕਮੈਂਟ ਕਰਕੇ ਲੋਕਾਂ ਨੂੰ ਕਲੀਅਰ ਹਿੰਟ ਦਿੱਤਾ ਹੈ। ਇਕ ਫੈਨ ਪੇਜ ਨੇ ਸੋਸ਼ਲ ਮੀਡੀਆ 'ਤੇ ਇਕ ਪੋਸਟ ਸ਼ੇਅਰ ਕੀਤੀ ਸੀ, ਜਿਸ 'ਚ ਲਿਖਿਆ ਸੀ ਕਿ ਰਸ਼ਮਿਕਾ ਦਾ ਪਤੀ ਕਿਹੋ ਜਿਹਾ ਹੋਣਾ ਚਾਹੀਦਾ ਹੈ।
ਇਹ ਵੀ ਪੜ੍ਹੋ: ਪੰਜਾਬੀ ਗੀਤਕਾਰ ਬੰਟੀ ਬੈਂਸ ਨੂੰ ਗੈਂਗਸਟਰ ਨੇ ਦਿੱਤੀ ਜਾਨੋਂ ਮਾਰਨ ਦੀ ਧਮਕੀ, ਜਾਣੋ ਕੀ ਹੈ ਪੂਰਾ ਮਾਮਲਾ
ਫੈਨ ਪੇਜ ਨੇ ਗੁਣ ਦੱਸੇ ਸੀ। ਇਸ ਦੇ ਨਾਲ ਹੀ ਲਿਿਖਿਆ ਸੀ ਕਿ ਰਸ਼ਮਿਕਾ ਦਾ ਪਤੀ ਕਿਹੋ ਜਿਹਾ ਹੋਣਾ ਚਾਹੀਦਾ ਹੈ। ਵੀਡੀ ਯਾਨਿ ਵਿਜੇ ਦੇਵਰਕੋਂਡਾ ਬਾਰੇ ਲਿਖੀ ਪੋਸਟ 'ਤੇ ਰਸ਼ਮਿਕਾ ਦਾ ਕਮੈਂਟ ਦੇਖ ਕੇ ਲੋਕਾਂ ਨੂੰ ਇਹੀ ਲੱਗ ਰਿਹਾ ਹੈ ਕਿ ਦੋਵੇਂ ਜਲਦ ਹੀ ਵਿਆਹ ਕਰਨ ਜਾ ਰਹੇ ਹਨ।
ਇਹ ਸੀ ਪੋਸਟ
ਰਸ਼ਮੀਕਾ ਦੇ ਫੈਨ ਪੇਜ ਨੇ ਲਿਖਿਆ- 'ਰਸ਼ਮੀਕਾ ਮੰਡੰਨਾ ਦਾ ਪਤੀ ਬਣਨ ਲਈ ਵਿਅਕਤੀ 'ਚ ਕਿਹੜਾ ਗੁਣ ਹੋਣਾ ਚਾਹੀਦਾ ਹੈ?' ਇਸ ਤੋਂ ਬਾਅਦ ਲਿਖਿਆ ਗਿਆ - 'ਉਹ ਨੈਸ਼ਨਲ ਕ੍ਰਸ਼ ਹੈ ਇਸ ਲਈ ਉਸ ਦਾ ਪਤੀ ਵੀ ਖਾਸ ਹੋਣਾ ਚਾਹੀਦਾ ਹੈ। ਉਸਦਾ ਪਤੀ ਵੀਡੀ ਵਰਗਾ ਹੋਣਾ ਚਾਹੀਦਾ ਹੈ। ਭਾਵ- ਦਲੇਰ ਜੋ ਉਹਨਾਂ ਦੀ ਰੱਖਿਆ ਕਰ ਸਕੇ। ਅਸੀਂ ਉਸਨੂੰ ਰਾਣੀ ਆਖਦੇ ਹਾਂ ਅਤੇ ਉਸਦਾ ਪਤੀ ਵੀ ਰਾਜਾ ਹੋਣਾ ਚਾਹੀਦਾ ਹੈ।
ਰਸ਼ਮਿਕਾ ਨੇ ਕੀਤਾ ਇਹ ਕਮੈਂਟ
ਰਸ਼ਮਿਕਾ ਮੰਡਾਨਾ ਨੇ ਫੈਨ ਪੇਜ ਦੀ ਇਸ ਪੋਸਟ 'ਤੇ ਟਿੱਪਣੀ ਕੀਤੀ ਹੈ। ਉਨ੍ਹਾਂ ਲਿਖਿਆ- 'ਇਹ ਬਹੁਤ ਸਹੀ ਹੈ।' ਰਸ਼ਮਿਕਾ ਦੀ ਇਸ ਟਿੱਪਣੀ ਤੋਂ ਬਾਅਦ ਪ੍ਰਸ਼ੰਸਕਾਂ ਨੂੰ ਲੱਗਦਾ ਹੈ ਕਿ ਉਹ ਵਿਜੇ ਨਾਲ ਵਿਆਹ ਕਰਨ ਜਾ ਰਹੀ ਹੈ। ਇਕ ਫੈਨ ਨੇ ਲਿਖਿਆ- ਮੈਨੂੰ ਲੱਗਦਾ ਹੈ ਕਿ ਰਸ਼ਮਿਕਾ ਭਵਿੱਖ 'ਚ ਵਿਜੇ ਨਾਲ ਵਿਆਹ ਕਰੇਗੀ। ਜਦਕਿ ਇੱਕ ਹੋਰ ਨੇ ਲਿਖਿਆ- ਉਸਨੇ ਅਸਿੱਧੇ ਤੌਰ 'ਤੇ ਪੁਸ਼ਟੀ ਕੀਤੀ ਹੈ।
ਤੁਹਾਨੂੰ ਦੱਸ ਦਈਏ ਕਿ ਰਸ਼ਮਿਕਾ ਅਤੇ ਵਿਜੇ ਨੇ ਕਈ ਫਿਲਮਾਂ ਵਿੱਚ ਇਕੱਠੇ ਕੰਮ ਕੀਤਾ ਹੈ। 'ਗੀਤਾ ਗੋਵਿੰਦਮ' ਅਤੇ 'ਡੀਅਰ ਕਾਮਰੇਡ' ਵਿੱਚ ਉਨ੍ਹਾਂ ਦੀ ਕੈਮਿਸਟਰੀ ਨੂੰ ਬਹੁਤ ਸਲਾਹਿਆ ਗਿਆ। ਗੀਤਾ ਗੋਵਿੰਦਮ ਤੋਂ ਬਾਅਦ ਉਨ੍ਹਾਂ ਦੇ ਡੇਟਿੰਗ ਦੀਆਂ ਖਬਰਾਂ ਆਉਣੀਆਂ ਸ਼ੁਰੂ ਹੋ ਗਈਆਂ ਸਨ।