ਬਾਲੀਵੁੱਡ ਅਦਾਕਾਰ ਸੋਨੂੰ ਸੂਦ ਨੇ ਆਪਣਾ ਵਾਅਦਾ ਪੂਰਾ ਕਰ ਹੀ ਦਿੱਤਾ। ਸੋਨੂੰ ਸੂਦ ਨੇ ਕੁਝ ਸਮਾਂ ਪਹਿਲਾ ਇਹ ਐਲਾਨ ਕੀਤਾ ਸੀ ਕਿ ਉਹ ਬੇਰੋਜ਼ਗਾਰਾਂ ਨੂੰ ਈ-ਰਿਕਸ਼ਾ ਵੰਡਣਗੇ। ਅੱਜ ਅਖੀਰਕਰ ਸੋਨੂੰ ਮੋਗਾ ਪਹੁੰਚੇ। ਜਿਥੇ ਉਨ੍ਹਾਂ ਨੇ ਜ਼ਰੂਰਤਮੰਦਾਂ ਨੂੰ ਰੋਜ਼ਗਾਰ ਲਈ ਈ-ਰਿਕਸ਼ਾ ਵੰਡੇ। 


 


ਸੋਨੂੰ ਸੂਦ ਨੇ ਕਿਹਾ ਕਿ ਉਹ ਪੂਰੇ ਭਾਰਤ 'ਚ ਈ-ਰਿਕਸ਼ਾ ਵੰਡਣਗੇ। ਪਰ ਸ਼ੁਰੂਆਤ ਆਪਣੇ ਸ਼ਹਿਰ ਮੋਗਾ ਤੋਂ ਕਰ ਰਹੇ ਹਨ। ਇਸ ਮੌਕੇ ਸੋਨੂੰ ਸੂਦ ਦੀ ਭੈਣ ਮਾਲਵਿਕਾ ਸੂਦ ਵੀ ਮੌਜੂਦ ਰਹੀ। ਇਸ ਦੇ ਨਾਲ ਹੀ ਸੋਨੂੰ ਸੂਦ ਨੇ ਕਿਹਾ ਕਿ ਇਸ ਦੌਰਾਨ ਸੋਨੂੰ ਸੂਦ ਨੇ ਨਗਰ ਨਿਗਮ ਚੋਣਾਂ ਲਈ ਲੋਕਾਂ ਨੂੰ ਵੋਟ ਦਾ ਇਸਤੇਮਾਲ ਕਰਨ ਦੀ ਵੀ ਅਪੀਲ ਕੀਤੀ।


 


ਸੋਨੂੰ ਸੂਦ ਨੇ ਕਿਹਾ ਕਿ ਉਸ ਉਮੀਦਵਾਰ ਨੂੰ ਚੁਣਿਆ ਜਾਵੇ ਜੋ ਮੋਗਾ ਸ਼ਹਿਰ ਨੂੰ ਸਾਫ ਸੁਥਰਾ ਰੱਖੇ। ਇਸ ਦੇ ਨਾਲ ਹੀ ਸੋਨੂੰ ਸੂਦ ਨੇ ਕਿਹਾ ਕਿ ਉਹ ਵੀ 14 ਤਾਰੀਕ ਨੂੰ ਵੋਟ ਦੇਣਗੇ। ਜ਼ਿਕਰਯੋਗ ਹੈ ਕਿ ਸੋਨੂੰ ਸੂਦ ਪੰਜਾਬ ਇਲੈਕਸ਼ਨ ਕਮਿਸ਼ਨ ਦੇ ਬਰਾਂਡ ਐਮਬੇਸਡਰ ਵੀ ਹਨ। ਜਿਸ ਲਈ ਸੋਨੂੰ ਸੂਦ ਨੇ ਲੋਕਾਂ ਨੂੰ ਵੋਟ ਕਰਨ ਦੀ ਅਪੀਲ ਕੀਤੀ।