ਅਸਲ ਕੰਟਰੋਲ ਰੇਖਾ (ਐਲਏਸੀ) 'ਤੇ ਪੈਂਗੋਂਗ ਝੀਲ ਦੇ ਉੱਤਰ ਅਤੇ ਦੱਖਣ ਕੰਢੇ ਤੋਂ ਭਾਰਤ ਅਤੇ ਚੀਨ ਤੋਂ ਫੌਜਾਂ ਦੀ ਵਾਪਸੀ ਦੇ ਵਿਚਕਾਰ ਇਸ ਬਾਰੇ ਬਹੁਤ ਰਾਜਨੀਤੀ ਹੈ। ਸ਼ੁੱਕਰਵਾਰ ਨੂੰ ਰੱਖਿਆ ਮੰਤਰਾਲੇ ਨੇ ਇਹ ਬਿਆਨ ਕਾਂਗਰਸ ਨੇਤਾ ਰਾਹੁਲ ਗਾਂਧੀ ਵੱਲੋਂ ਡਿਸਇੰਗੇਜਮੈਂਟ ਬਾਰੇ ਪੁੱਛੇ ਸਵਾਲਾਂ ਦੇ ਬਾਅਦ ਜਾਰੀ ਕੀਤਾ ਹੈ। ਇਸ ਤੋਂ ਬਾਅਦ ਭਾਜਪਾ ਪ੍ਰਧਾਨ ਜੇਪੀ ਨੱਡਾ ਨੇ ਰਾਹੁਲ ਗਾਂਧੀ ‘ਤੇ ਨਿਸ਼ਾਨਾ ਸਾਧਿਆ। ਇਸ ਦੌਰਾਨ ਰਾਹੁਲ ਨੇ ਕੇਂਦਰ ਸਰਕਾਰ ਤੋਂ ਇਕ ਵਾਰ ਫਿਰ ਤਿੰਨ ਸਵਾਲ ਪੁੱਛੇ ਹਨ।


 


ਰਾਹੁਲ ਗਾਂਧੀ ਦੇ ਤਿੰਨ ਸਵਾਲ-


 1-ਸਾਡੀ ਫੌਜ ਦੇ ਜਵਾਨਾਂ ਨੂੰ ਕੈਲਾਸ਼ ਰੇਂਜ 'ਚ ਮਜ਼ਬੂਤ ​ਪੋਜ਼ੀਸ਼ਨ ਤੋਂ ਵਾਪਸ ਕਿਉਂ ਬੁਲਾਇਆ ਜਾ ਰਿਹਾ ਹੈ?


2-ਅਸੀਂ ਆਪਣੀ ਜ਼ਮੀਨ ਕਿਉਂ ਸੌਂਪ ਰਹੇ ਹਾਂ ਅਤੇ ਕਿਉਂ ਫਿੰਗਰ 4 ਤੋਂ ਵਾਪਸੀ ਕਰ ਫੌਜ ਨੂੰ ਫਿੰਗਰ 3 'ਤੇ ਲਿਆ ਰਹੇ ਹਾਂ?


3-ਚੀਨ ਨੇ ਡੇਪਸਾਂਗ ਮੈਦਾਨਾਂ ਅਤੇ ਗੋਗਰਾ ਹੌਟ ਸਪ੍ਰਿੰਗਜ਼ ਤੋਂ ਫ਼ੌਜਾਂ ਨੂੰ ਵਾਪਸ ਕਿਉਂ ਨਹੀਂ ਬੁਲਾਇਆ?