ਨਵੀਂ ਦਿੱਲੀ: ਇੱਥੇ ਦੇ ਮੰਗਲੋਪੁਰੀ 'ਚ ਬਜਰੰਗ ਦਲ ਦੇ ਨੇਤਾ ਰਿੰਕੂ ਸ਼ਰਮਾ ਦੇ ਕਤਲ ਮਾਮਲੇ 'ਚ ਪੁਲਿਸ ਨੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਰਿੰਕੂ ਦਾ ਕਤਲ ਜੈ ਸ਼੍ਰੀ ਰਾਮ ਦਾ ਨਾਰਾ ਲਾਉਣ ਅਤੇ ਮੰਦਰ ਲਈ ਚੰਦਾ ਇਕੱਠਾ ਕਰਨ ਕਰਕੇ ਹੋਈ ਹੈ। ਉਧਰ ਪੁਲਿਸ ਨੇ ਕਿਹਾ ਕਿ ਦੋਵਾਂ ਪੱਖਾਂ ਦਰਮਿਆਨ ਪਹਿਲਾਂ ਤੋਂ ਹੀ ਕਾਰੋਬਾਰ ਨੂੰ ਲੈ ਕੇ ਪੁਰਾਣੀ ਦੁਸ਼ਮਨੀ ਸੀ।


ਪੁਲਿਸ ਨੇ ਕਿਹਾ ਕਿ ਰੇਸਟੋਰੈਂਟ ਬੰਦ ਕਰਨ ਨੂੰ ਲੈ ਕੇ ਦੋਵਾਂ ਧਿਰਾਂ 'ਚ ਵਿਵਾਦ ਹੋਇਆ ਸੀ। ਇਸ ਕਤਲ ਕਾਂਡ ਨੂੰ ਲੈ ਕੇ ਹੋਰ ਵੀ ਸੰਕੇਤ ਦਿੱਤਾਂ ਜਾਂਦਾ ਹੈ ਤਾਂ ਉਹ ਫੈਕਟ ਦੇ ਆਧਾਰ 'ਤੇ ਗਤਲ ਹੈ। ਇਸ ਦੇ ਨਾਲ ਹੀ ਡੀਸੀਪੀ ਚਿੰਮੈਅ ਬਿਸਵਾਲ ਨੇ ਕਿਹਾ ਕਿ ਅਸੀਂ ਪੀੜਤ ਪਰਿਵਾਰ ਦੇ ਨਾਲ ਸੰਪਰਕ 'ਚ ਹਾਂ। ਇਸ ਮਾਮਲੇ ਦੀ ਹੁਣ ਤਕ ਦੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਘਟਨਾ ਇੱਕ ਲੜਾਈ ਤੋਂ ਸ਼ੁਰੂ ਹੋਈ ਪਰ ਅਸੀਂ ਹੋਰ ਪੱਖਾਂ ਤੋਂ ਵੀ ਇਸ ਮਾਮਲੇ ਦੀ ਜਾਂਚ ਕਰ ਰਹੇ ਹਾਂ।


ਜਾਣਕਾਰੀ ਮੁਤਾਬਕ ਰਿੰਕੂ ਮੰਗੋਲਪੁਰੀ ਸਥਿਤ ਕੇ ਬਲਾਕ 'ਚ ਰਹਿੰਦਾ ਸੀ। ਉਹ ਪੱਛਮੀ ਵਿਹਾਰ ਸਥਿਤ ਬਾਲਾ ਜੀ ਐਕਸ਼ਨ ਹਸਪਤਾਲ 'ਚ ਕੰਮ ਕਰਦਾ ਸੀ। ਬੀਤੀ ਰਾਤ ਪੁਲਿਸ ਨੂੰ ਜਾਣਕਾਰੀ ਮਿਲੀ ਕਿ ਮੰਗੋਲਪੁਰੀ ਸਥਿਤ ਕੇ ਬਲਾਕ 'ਚ ਇੱਕ ਨੌਜਵਾਨ ਨੂੰ ਤਾਕੂ ਮਾਰਿਆ ਗਿਆ ਹੈ। ਪੁਲਿਸ ਮੌਕੇ 'ਤੇ ਪਹੁੰਚੀ ਅਤੇ ਵੇਖਿਆ ਕਿ ਗਲੀ 'ਚ ਕਾਫ਼ੀ ਦੂਰ ਤਕ ਖੂਨ ਅਤੇ ਕੁਝ ਸਾਮਾਨ ਟੁੱਟਿਆ ਪਿਆ ਸੀ।


ਇਸ ਬਾਰੇ ਜਾਣਕਾਰੀ ਦਿੰਦੀਆਂ ਸਥਾਨਕ ਲੋਕਾਂ ਨੇ ਦੱਸਿਆ ਕਿ ਰਿੰਕੂ ਅਤੇ ਉਸ ਦੇ ਪਰਿਵਾਰ 'ਤੇ ਵੱਡੀ ਗਿਣਤੀ 'ਤ ਬਦਮਾਸ਼ਾ ਨੇ ਹਮਲਾ ਕੀਤਾ ਸੀ। ਇਸ ਦੌਰਾਨ ਰਿੰਕੂ ਨੂੰ ਦੋ ਵਾਰ ਚਾਕੂ ਮਾਰਿਆ ਗਿਆ। ਚਾਕੂ ਉਸ ਦੀ ਪਿੱਠ 'ਚ ਲੱਗਿਆ ਸੀ। ਹਮਲੇ ਚ ਜ਼ਖ਼ਮੀ ਰਿੰਕੂ ਅਤੇ ਉਸ ਦੇ ਪਰਿਵਾਰ ਨੂੰ ਸੰਜੇ ਗਾਂਧੀ ਹਸਪਤਾਲ ਫਰਤੀ ਕਕਰਵਾਇਆ ਗਿਆ।


ਇਸ ਤੋਂ ਬਾਅਦ ਪੁਲਿਸ ਹਸਪਤਾਲ ਪਹੁੰਚੀ। ਹਸਪਤਾਲ ਵਿਚ ਰਿੰਕੂ ਦੇ ਪਰਿਵਾਰ ਦੇ ਲੋਕਾਂ ਨੂੰ ਮੁਢਲੀ ਮਦਦ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ। ਜਦੋਂਕਿ ਰਿੰਕੂ ਨੂੰ ਵੀਰਵਾਰ ਸਵੇਰੇ ਸਾਢੇ ਨੌ ਵਜੇ ਮ੍ਰਿਤਕ ਐਲਾਨਿਆ ਗਿਆ।


ਇਹ ਵੀ ਪੜ੍ਹੋ: CBSE Practical Exams 2021: ਬੋਰਡ ਦੀ ਪ੍ਰੈਕਟੀਕਲ ਪ੍ਰੀਖਿਆ ਲਈ ਤਾਰੀਖ਼, ਗਾਈਡਲਾਈਨਜ਼ ਤੇ SOP ਦਾ ਐਲਾਨ, ਇੱਥੇ ਪੜ੍ਹੋ ਪੂਰੀ ਖ਼ਬਰ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904