ਗੁਹਾਟੀ: ਇੱਕ ਪਾਸੇ ਜਦੋਂ ਦੇਸ਼ ਪਰ ਵਿੱਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਨੂੰ ਅੱਗ ਲਗੀ ਹੋਈ ਹੈ ਤਾਂ ਉੱਥੇ ਹੀ ਅਸਾਮ ਸਰਕਾਰ ਨੇ ਚੋਣਾਂ ਤੋਂ ਪਹਿਲਾਂ ਇੱਕ ਵੱਡਾ ਫੈਸਲਾ ਕੀਤਾ ਹੈ। ਅਸਾਮ ਦੇ ਮੁੱਖ ਮੰਤਰੀ ਸਰਵਾਨੰਦ ਸੋਨੇਵਾਲੇ ਨੇ ਅੱਜ ਕਿਹਾ ਹੈ ਕਿ ਰਾਜ ਵਿੱਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿੱਚ ਪੰਜ ਰੁਪਏ ਦੀ ਕਟੌਤੀ ਕੀਤੀ ਗਈ ਹੈ।ਇਸਦੇ ਨਾਲ ਹੀ ਸ਼ਰਾਬ ਤੇ ਵੀ 25 ਫੀਸਦ ਡਿਊਟੀ ਘਟਾਈ ਗਈ ਹੈ।ਨਵੀਆਂ ਦਰਾਂ ਅਤੇ ਟੈਕਸ ਅੱਜ ਰਾਤ 12 ਵਜੇ ਤੋਂ ਬਾਅਦ ਲਾਗੂ ਹੋ ਜਾਣਗੀਆਂ।

ਅਸਾਮ ਦੇ ਵਿੱਤ ਮੰਤਰੀ ਹੇਮੰਤ ਵਿਸ਼ਵਾਸਰਮਾ ਨੇ ਅੱਜ ਵਿਧਾਨ ਸਭਾ ਵਿੱਚ ਨਵੀਆਂ ਦਰਾਂ ਦਾ ਐਲਾਨ ਕੀਤਾ।ਅਸਾਮ ਵਿੱਚ ਮਾਰਚ-ਐਪ੍ਰਲ ਵਿੱਚ ਚੋਣਾਂ ਹੋਣ ਵਾਲੀਆਂ ਹਨ।ਇਸ ਦੌਰਾਨ ਬੀਜੇਪੀ ਦੀ ਸੱਤਾ ਵਾਲੀ ਸਰਵਾਨੰਦ ਦੀ ਸਰਕਾਰ ਮੁੱਖ ਮੰਤਰੀ ਦੀ ਕੁਰਸੀ ਆਪਣੇ ਕੋਲ ਰੱਖਣਾ ਚਾਹੁੰਦੀ ਹੈ।ਤੁਹਾਨੂੰ ਦੱਸ ਦਈਏ ਕਿ ਪਿਛਲੇ ਸਾਲ ਗਲੋਬਲ ਪੱਧਰ ਤੇ ਕੱਚੇ ਤੇਲ ਦੀ ਰਿਕਾਰਡ ਗਿਰਾਵਟ ਦੇ ਬਾਵਜੂਦ, ਅਸਾਮ ਸਰਕਾਰ ਨੇ ਕੋਰੋਨਾ ਮਹਾਮਾਰੀ ਦੇ ਨਾਮ 'ਤੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਧਾ ਦਿੱਤੀਆਂ ਸੀ। ਪਿਛਲੇ ਸਾਲ ਅਪ੍ਰੈਲ ਵਿੱਚ ਅਸਾਮ ਵਿੱਚ ਪੈਟਰੋਲ ਉੱਤੇ 5.85 ਪੈਸੇ ਅਤੇ ਡੀਜ਼ਲ ਤੇ 5.43 ਪੈਸੇ ਦਾ ਵਾਧਾ ਕੀਤਾ ਸੀ। ਵਿਰੋਧੀ ਪਾਰਟੀਆਂ ਨੇ ਇਸ ਵਾਧੇ ਦਾ ਸਖਤ ਵਿਰੋਧ ਕੀਤਾ ਸੀ।

ਇਸ ਦੌਰਾਨ ਵਿੱਤ ਮੰਤਰੀ ਨੇ ਕਿਹਾ ਸੀ ਕਿ ਇੱਕ ਵਾਰ ਜਦੋਂ ਕੋਰੋਨਾ ਦਾ ਕਹਿਰ ਮੁੱਕ ਜਾਏਗਾ ਤਾਂ ਇਨ੍ਹਾਂ ਕੀਮਤਾਂ ਦੀ ਇੱਕ ਵਾਰ ਫੇਰ ਤੋਂ ਸਮੀਖਿਆ ਕੀਤੀ ਜਾਏਗੀ।ਉਸ ਵੇਲੇ ਕੀਮਤਾਂ ਵਿੱਚ ਵਾਧੇ ਦਾ ਕਾਰਨ ਮਾਲੀਏ ਵਿੱਚ ਘੱਟਾ ਦੱਸਿਆ ਗਿਆ ਸੀ।