ਦਿੱਲੀ ਟ੍ਰੈਫਿਕ ਪੁਲਿਸ ਵੱਲੋਂ ਰਾਸ਼ਟਰੀ ਰਾਜਧਾਨੀ ਵਿੱਚ ਲਗਾਤਾਰ ਵੱਧ ਰਹੇ ਚਲਾਨ ਦੇ ਨਿਪਟਾਰੇ ਨੂੰ ਆਸਾਨ ਬਣਾਉਣ ਲਈ ਕਦਮ ਚੁੱਕੇ ਜਾ ਰਹੇ ਹਨ। ਇਸ ਕੜੀ 'ਚ ਟ੍ਰੈਫਿਕ ਪੁਲਿਸ ਰਾਸ਼ਟਰੀ ਰਾਜਧਾਨੀ ਦੇ ਸਾਰੇ ਜ਼ਿਲ੍ਹਾ ਅਦਾਲਤ ਦੇ ਅਹਾਤੇ 'ਚ ਟ੍ਰੈਫਿਕ ਚਲਾਨਾਂ ਦੀ ਸੁਚਾਰੂ ਢੰਗ ਨਾਲ ਨਿਪਟਾਰੇ ਲਈ 'ਘਰ ਘਰ ਲੋਕ ਅਦਾਲਤ' ਦਾ ਆਯੋਜਨ ਕਰੇਗੀ। ਇਸ ਦੇ ਲਈ ਦਿੱਲੀ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਨਾਲ ਤਾਲਮੇਲ ਕੀਤਾ ਜਾਵੇਗਾ।
ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਦੱਸਿਆ, ‘ਘਰ-ਘਰ ਲੋਕ ਅਦਾਲਤ’ ਐਤਵਾਰ ਨੂੰ ਸਵੇਰੇ 10 ਵਜੇ ਤੋਂ ਦੁਪਹਿਰ 3.30 ਵਜੇ ਤੱਕ ਤੀਸ ਹਜ਼ਾਰੀ, ਸਾਕੇਤ, ਕੜਕੜਡੁਮਾ, ਪਟਿਆਲਾ ਹਾਊਸ, ਰੋਹਿਨੀ ਅਤੇ ਦੁਆਰਕਾ ਜ਼ਿਲ੍ਹਾ ਅਦਾਲਤਾਂ ਦੇ ਅਹਾਤੇ ਵਿੱਚ ਹੋਵੇਗੀ।
ਉਨ੍ਹਾਂ ਦੱਸਿਆ ਕਿ ਅਥਾਰਟੀ ਨੇ ਪਹਿਲੀ ਵਾਰ ਅਜਿਹੀ ਪਹਿਲ ਕੀਤੀ ਹੈ। ਪੁਲਿਸ ਨੇ ਦੱਸਿਆ ਕਿ ਅਦਾਲਤੀ ਕੰਪਲੈਕਸਾਂ ਤੋਂ ਇਲਾਵਾ ਕਮਿਊਨਿਟੀ ਸੈਂਟਰਾਂ ਅਤੇ ਸਕੂਲ ਕੰਪਲੈਕਸਾਂ ਸਮੇਤ 33 ਅਦਾਲਤਾਂ ਵਿੱਚ ਵੀ ਇਹ ਅਦਾਲਤਾਂ ਟਰੈਫਿਕ ਚਲਾਨਾਂ ਦੇ ਨਿਪਟਾਰੇ ਲਈ ਹੋਣਗੀਆਂ।