ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਨਾਲ ਜੁੜੇ ਡਰੱਗਜ਼ ਮਾਮਲੇ 'ਚ ਗ੍ਰਿਫਤਾਰ ਹੋਈ ਅਦਾਕਾਰਾ ਰਿਆ ਚਕ੍ਰਵਰਤੀ ਨੂੰ ਕੋਰਟ ਨੇ ਸਖਤ ਸ਼ਰਤਾਂ ਨਾਲ ਬੁੱਧਵਾਰ ਜ਼ਮਾਨਤ ਦੇ ਦਿੱਤੀ। ਜੇਲ੍ਹ ਤੋਂ ਰਿਹਾਅ ਹੋਣ ਮਗਰੋਂ ਰਾਤ ਡੇਢ ਵਜੇ ਰਿਆ ਆਪਣੇ ਘਰ ਪਹੁੰਚੀ। ਰਿਆ ਨੇ ਜੇਲ੍ਹ 'ਚ 28 ਦਿਨ ਗੁਜ਼ਾਰੇ ਹਨ। ਜ਼ਮਾਨਤ ਦਿੰਦਿਆਂ ਅਦਾਲਤ ਨੇ ਕਿਹਾ ਜਿਵੇਂ ਐਨਸੀਬੀ ਨੇ ਇਲਜ਼ਾਮ ਲਾਇਆ ਸੀ ਰਿਆ ਕਿਸੇ ਡਰੱਗ ਮਾਫੀਆ ਦਾ ਹਿੱਸਾ ਨਹੀਂ ਹੈ।


ਕੋਰੋਨਾ ਵਾਇਰਸ: ਦੁਨੀਆਂ ਭਰ 'ਚ ਕੋਰੋਨਾ ਦਾ ਗ੍ਰਾਫ ਫਿਰ ਵਧਿਆ, ਇਕ ਦਿਨ 'ਚ 3.42 ਲੱਖ ਨਵੇਂ ਕੇਸ


ਇਸ ਦੇ ਨਾਲ ਹੀ ਅਦਾਲਤ ਨੇ ਏਨਸੀਬੀ ਦੀ ਉਸ ਦਲੀਲ ਨੂੰ ਵੀ ਖਾਰਜ ਕਰ ਦਿੱਤਾ ਕਿ ਪ੍ਰਸਿੱਧ ਲੋਕਾਂ ਦਾ ਮਸ਼ਹੂਰ ਹਸਤੀਆਂ ਨਾਲ ਸਖਤ ਵਤੀਰਾ ਹੋਣਾ ਚਾਹੀਦਾ ਹੈ ਤਾਂ ਜੋ ਉਦਾਹਰਨ ਪੇਸ਼ ਕੀਤੀ ਜਾ ਸਕੇ। ਅਦਾਲਤ ਨੇ ਕਿਹਾ ਕਾਨੂੰਨ ਸਾਰਿਆਂ ਲਈ ਬਰਾਬਰ ਹੈ।ਅਦਾਲਤ ਨੇ ਕਿਹਾ, ਉਹ ਡਰੱਗ ਡੀਲਰਸ ਦਾ ਹਿੱਸਾ ਨਹੀਂ ਹੈ। ਉਸ ਨੇ ਕਥਿਤ ਰੂਪ ਨਾਲ ਆਪਣੇ ਖਰੀਦੇ ਮਾਦਕ ਪਦਾਰਥ ਪੈਸੇ ਜਾਂ ਕਿਸੇ ਹੋਰ ਲਾਭ ਲਈ ਕਿਸੇ ਹੋਰ ਨੂੰ ਨਹੀਂ ਦਿੱਤੇ।





ਪੰਜਾਬ 'ਚ ਸੋਸ਼ਲ ਡਿਸਟੈਂਸਿੰਗ ਘਟਣ ਦੇ ਨਾਲ ਹੀ ਘਟੇ ਕੋਰੋਨਾ ਕੇਸ


ਸ਼ਾਮ ਕਰੀਬ ਪੰਜ ਵਜੇ ਉਹ ਪੁਲਿਸ ਬਲ ਦੀ ਮੌਜੂਦਗੀ 'ਚ ਬਾਇਕੁਲਾ ਮਹਿਲਾ ਜੇਲ੍ਹ ਤੋਂ ਬਾਹਰ ਨਿੱਕਲੀ। ਜਸਟਿਸ ਸਾਰੰਗ ਕੋਤਵਾਲ ਦੀ ਬੈਂਚ ਨੇ ਰਾਜਪੂਤ ਦੇ ਸਹਿਯੋਗੀ ਦੀਪੇਸ਼ ਸਾਵੰਤ ਅਤੇ ਸੈਮੂਅਲ ਮਿਰਾਂਡਾ ਨੂੰ ਵੀ ਜ਼ਮਾਨਤ ਦੇ ਦਿੱਤੀ। ਪਰ ਰਿਆ ਦੇ ਭਰਾ ਤੇ ਮਾਮਲੇ 'ਚ ਮੁਲਜ਼ਮ ਸ਼ੋਵਿਕ ਚਕ੍ਰਵਰਤੀ ਦੀ ਜ਼ਮਾਨਤ ਅਰਜ਼ੀ ਖਾਰਜ ਕਰ ਦਿੱਤੀ।





ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ