ਕੋਰੋਨਾ ਵਾਇਰਸ ਮਹਮਾਰੀ ਦਰਮਿਆਨ ਪਾਕਸਤਾਨ ਦੇ ਲੋਕ ਮਹਿੰਗਾਈ ਦੀ ਮਾਰ ਵੀ ਸਹਿ ਰਹੇ ਹਨ। ਖਾਣ-ਪੀਣ ਦੇ ਸਮਾਨ 'ਚ ਵਾਧੇ ਦਾ ਇਹ ਆਲਮ ਹੈ ਕਿ ਕਣਕ 60 ਰੁਪਏ ਪ੍ਰਤੀ ਕਿੱਲੋ ਤਕ ਹੋ ਗਈ ਹੈ। ਦੱਸਿਆ ਜਾ ਰਿਹਾ ਕਿ ਇਮਰਾਨ ਸਰਕਾਰ ਨੇ ਜੇਕਰ ਮਹਿੰਗਾਈ 'ਤੇ ਕਾਬੂ ਨਾ ਪਾਇਆ ਤਾ ਦਸੰਬਰ ਤਕ ਮਹਿੰਗਾਈ ਨਾਲ ਹਾਲਾਤ ਕਾਫੀ ਗੰਭੀਰ ਹੋ ਸਕਦੇ ਹਨ।
ਪਾਕਿਸਤਾਨ 'ਚ ਸਾਗ-ਸਬਜ਼ੀਆਂ ਦੇ ਰੇਟ ਦੀ ਗੱਲ ਕਰੀਏ ਤਾਂ ਪਿਆਜ਼ 90 ਰੁਪਏ ਪ੍ਰਤੀ ਕਿਲੋ ਤੇ ਆਲੂ 75 ਰੁਪਏ ਪ੍ਰਤੀ ਕਿੱਲੋ 'ਤੇ ਪਹੁੰਚ ਗਏ ਹਨ। ਇਸ ਤੋਂ ਇਲਾਵਾ ਟਮਾਟਰ ਦਾ ਰੰਗ ਵੀ ਪਹਿਲਾਂ ਤੋਂ ਕਾਫੀ ਲਾਲ ਹੋ ਗਿਆ ਹੈ। ਟਮਾਟਰ ਦੀ ਕੀਮਤ 160 ਰੁਪਏ ਪ੍ਰਤੀ ਕਿੱਲੋ ਤੇ ਅਦਰਕ 600 ਰੁਪਏ ਕਿੱਲੋ ਹੋ ਗਿਆ ਹੈ।
ਸਬਜ਼ੀਆਂ ਦੇ ਰੇਟ ਤਾਂ ਅਸਮਾਨੀਂ ਚੜ੍ਹੇ ਹੋਏ ਹਨ। ਮਟਰ 225 ਰੁਪਏ ਪ੍ਰਤੀ ਕਿੱਲੋ, ਖੀਰਾ 117 ਰੁਪਏ, ਭਿੰਡੀ 70 ਰੁਪਏ, ਫੁੱਲਗੋਭੀ 80 ਰੁਪਏ 'ਚ ਵਿਕ ਰਹੀ ਹੈ। ਅਜਿਹਾ ਨਹੀਂ ਕਿ ਖਾਣ ਪੀਣ ਦੇ ਭਾਅ ਤੋਂ ਸਿਰਫ ਆਮ ਲੋਕ ਪਰੇਸ਼ਾਨ ਹਨ। ਸਗੋਂ ਵਿਕਰੇਤਾ ਵੀ ਮਹਿੰਗਾਈ ਕਾਰਨ ਰੋਂਦੇ ਨਜ਼ਰ ਆ ਰਹੇ ਹਨ। ਅਨਾਜ ਐਸੋਸੀਏਸ਼ਨ ਨੇ ਆਪਣੇ ਲਈ ਸਰਕਾਰ ਤੋਂ ਫੰਡ ਮੰਗਿਆ ਹੈ।
ਨਵਜੋਤ ਸਿੱਧੂ ਨੂੰ ਹਰੀਸ਼ ਰਾਵਤ ਨੇ ਦੱਸਿਆ ਸਟਾਰ, ਕਿਹਾ ਹਾਈਕਮਾਨ ਦਾ ਫੈਸਲਾ ਸਭ ਨੂੰ ਮੰਨਣਾ ਪਵੇਗਾ
ਪਾਕਿਸਤਾਨ ਸਰਕਾਰ ਸਥਿਤੀ ਦਾ ਮੁਕਾਬਲਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਪਰ ਉਸ ਦੀ ਕੋਸ਼ਿਸ਼ ਨਾਕਾਫੀ ਸਾਬਿਤ ਹੋ ਰਹੀ ਹੈ। ਇਸ ਦਰਮਿਆਨ ਉਸ ਨੇ ਰੂਸ ਤੋਂ ਕਰੀਬ ਦੋ ਲੱਖ ਮੀਟ੍ਰਿਕ ਟਨ ਕਣਕ ਮੰਗਵਾਉਣ ਦਾ ਫੈਸਲਾ ਕੀਤਾ ਹੈ। ਸਰਕਾਰ 'ਤੇ ਕਣਕ, ਚਿਕਨ ਤੇ ਚੀਨੀ ਦਾ ਭਾਅ ਫਿਕਸ ਕਰਨ ਦਾ ਵੀ ਦਬਾਅ ਵਧ ਗਿਆ ਹੈ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ