ਮੁੰਬਈ: ਹਾਲ ਹੀ ‘ਚ ‘ਸ਼ਕੀਲਾ’ ਫ਼ਿਲਮ ਦਾ ਫਸਟ ਲੁੱਕ ਰਿਲੀਜ਼ ਕੀਤਾ ਗਿਆ ਹੈ। ਇਸ ਫ਼ਿਲਮ ‘ਚ ਲੀਡ ਰੋਲ ‘ਚ ਬਾਲੀਵੁੱਡ ਐਕਟਰਸ ਰਿਚਾ ਚੱਢਾ ਨਜ਼ਰ ਆਉਣ ਵਾਲੀ ਹੈ। ਸ਼ਕੀਲਾ ਸਾਊਥ ਫ਼ਿਲਮਾਂ ਦੀ ਪੋਰਨ ਸਟਾਰ ਵਜੋਂ ਜਾਣੀ ਜਾਂਦੀ ਸੀ। ਇਹ ਫ਼ਿਲਮ ‘ਸ਼ਕੀਲਾ’ ਦੀ ਹੀ ਬਾਇਓਪਿਕ ਹੈ ਜਿਸ ਦਾ ਹਾਲ ਹੀ ‘ਚ ਪੋਸਟਰ ਰਿਲੀਜ਼ ਹੋਇਆ ਹੈ। ‘ਸ਼ਕੀਲਾ’ ਦੇ ਰਿਲੀਜ਼ ਹੋਏ ਪੋਸਟਰ ‘ਚ ਰਿਚਾ ਗਹਿਣਿਆਂ ਨਾਲ ਲੱਦੀ ਹੋਈ ਨਜ਼ਰ ਆ ਰਹੀ ਹੈ। ਇਸ ਦੇ ਨਾਲ ਹੀ ਉਸ ਦਾ ਬੋਲਡ ਲੁੱਕ ਵੀ ਨਜ਼ਰ ਆ ਰਿਹਾ ਹੈ। ਔਡੀਅੰਸ ਨੂੰ ਸ਼ਕੀਲਾ ਦੀ ਕਹਾਣੀ ਦਿਲਾਂ ਤਕ ਸੱਟ ਮਾਰੇਗੀ। ਕਿਹਾ ਜਾਂਦਾ ਹੈ ਕਿ ਸ਼ਕੀਲਾ ਸਿਰਫ 17 ਸਾਲਾਂ ਦੀ ਸੀ ਜਦੋਂ ਉਹ ਸੈਕਸ ਵਰਕਰ ਬਣ ਗਈ ਸੀ। ਉਸ ਨੇ ਫ਼ਿਲਮਾਂ ‘ਚ ਵੀ ਉਦੋਂ ਐਂਟਰੀ ਕੀਤੀ ਜਦੋਂ ਇੰਡਸਟਰੀ ‘ਤੇ ਸਿਰਫ ਮਰਦਾਂ ਦਾ ਬੋਲਬਾਲਾ ਹੁੰਦਾ ਸੀ। ਫ਼ਿਲਮੇਕਰਸ ਨੇ ਇ ਸਦਾ ਪੋਸਟਰ ਤਾਂ ਰਿਲੀਜ਼ ਕਰ ਦਿੱਤਾ ਹੈ ਪਰ ਫ਼ਿਲਮ ਦੀ ਰਿਲੀਜ਼ ਡੇਟ ਦਾ ਐਲਾਨ ਹੋਣਾ ਅਜੇ ਬਾਕੀ ਹੈ। ਫ਼ਿਲਮ ‘ਚ ਸ਼ਕੀਲਾ ਦੀ ਜਿੰਦਗੀ ਦੇ ਅਹਿਮ ਪਹਿਲੂ ਦੇਖਣ ਨੂੰ ਮਿਲਣਗੇ।