ਮੁੰਬਈ: ਦੇਸ਼ ’ਚ ਫੈਲੇ ਕੋਰੋਨਾ ਵਾਇਰਸ ਮਹਾਮਾਰੀ ਦੀ ਦੂਜੀ ਲਹਿਰ ਚੱਲ ਰਹੀ ਹੈ ਤੇ ਇਹ ਲਹਿਰ ਪਹਿਲਾਂ ਤੋਂ ਵੱਧ ਖ਼ਤਰਨਾਕ ਹੈ। ਇਹ ਵਾਇਰਸ ਨੌਜਵਾਨਾਂ ਨੂੰ ਵੀ ਆਪਦੀ ਲਪੇਟ ’ਚ ਲੈ ਰਿਹਾ ਹੈ। ਆਮ ਆਦਮੀ ਤੋਂ ਲੈ ਕੇ ਟੀਵੀ ਤੇ ਬਾਲੀਵੁੱਡ ਸਮੇਤ ਸਾਰੇ ਸੈਲੇਬ੍ਰਿਟੀਜ਼ ਇਸ ਦੀ ਲਾਗ ਤੋਂ ਪੀੜਤ ਹੋ ਰਹੇ ਹਨ। ਇਸ ਦੌਰਾਨ ਫ਼ਿਲਮ ਅਦਾਕਾਰਾ ਰਿਚਾ ਚੱਢਾ ਨੇ ਕੋਰੋਨਾ ਵਾਇਰਸ ਮਹਾਮਾਰੀ ਨਾਲ ਸਬੰਧਤ ਇੱਕ ਵੀਡੀਓ ਆਪਣੇ ਪ੍ਰਸ਼ੰਸਕਾਂ ਨਾਲ ਸ਼ੇਅਰ ਕੀਤਾ ਹੈ।

 

ਰਿਚਾ ਵੱਲੋਂ ਸ਼ੇਅਰ ਕੀਤੇ ਗਏ ਇਸ ਵਿਡੀਓ ’ਚ ਹਜ਼ਾਰਾਂ ਲੋਕਾਂ ਦੀ ਭੀੜ ਵੇਖਣ ਨੂੰ ਮਿਲ ਰਹੀ ਹੈ। ਇਹ ਵਿਡੀਓ ਹਰਿਦੁਆਰ ’ਚ ਮਹਾਕੁੰਭ ਦੀ ਹੈ। ਇੱਥੇ ਲੋਕ ਸ਼ਾਹੀ ਇਸ਼ਨਾਨ ਪਹਿਲਾਂ ਤੋਂ ਹੀ ਲੱਗੇ ਹੋਏ ਹਨ। ਇਹ ਵਿਡੀਓ ਸ਼ੇਅਰ ਕਰਦਿਆਂ ਰਿਚਾ ਨੇ ਇਸ ਨੂੰ ‘ਮਹਾਮਾਰੀ ਫੈਲਾਉਣ ਵਾਲਾ ਈਵੈਂਟ’ ਦੱਸਿਆ ਹੈ। ਉਨ੍ਹਾਂ ਆਪਣੇ ਟਵੀਟ ’ਚ ਲਿਖਿਆ ਹੈ ਕਿ ਸਭ ਤੋਂ ਜ਼ਿਆਦਾ ਫੈਲਾਉਣ ਵਾਲਾ ਈਵੈਂਟ।

 

ਵੀਡੀਓ ਇੱਕ ਨਿਊਜ਼ ਚੈਨਲ ਦੀ ਕਲਿੱਪ ਹੈ; ਜਿਸ ਵਿੱਚ ਦੱਸਿਆ ਗਿਆ ਹੈ ਕਿ ਸ਼ਾਹੀ ਇਸ਼ਨਾਨ ਮੌਕੇ ਇੱਕ ਲੱਖ ਭਗਤ ਗੰਗਾ ਨਦੀ ਦੇ ਕੰਢੇ ਖੜ੍ਹੇ ਹਨ ਤੇ ਇਹ ਸਾਰੇ ਕੋਰੋਨਾ ਵਾਇਰਸ ਮਹਾਮਾਰੀ ਦੇ ਨਿਯਮਾਂ ਦੀ ਉਲੰਘਣਾ ਕਰ ਰਹੇ ਹਨ। ਰਿਚਾ ਦੀ ਇਸ ਪੋਸਟ ਦੀ ਆਲੋਚਨਾ ਹੋ ਰਹੀ ਹੈ; ਜਦ ਕਿ ਕਈ ਲੋਕ ਉਨ੍ਹਾਂ ਦੇ ਸਮਰਥਨ ’ਚ ਵੀ ਨਿੱਤਰ ਆਏ ਹਨ।

 

ਇੱਥੇ ਵੇਖੋ ਕੀ ਬੋਲੇ ਯੂਜ਼ਰ:


 

ਰਿਚਾ ਚੱਢਾ ਦੇ ਇਸ ਟਵੀਟ ਉੱਤੇ ਯੂਜ਼ਰ ਨੇ ਕੁਝ ਇੰਝ ਰਿਪਲਾਈ ਕੀਤਾ ਜੇ ਇਹੋ ਸਭ ਰਮਜ਼ਾਨ ’ਚ ਹੁੰਦਾ, ਤਦ ਤੁਹਾਡੀ ਹਿੰਮਤ ਨਹੀਂ ਹੋਣੀ ਸੀ ਇਹ ਟਵੀਟ ਕਰਨ ਦੀ। ਇੱਕ ਹੋਰ ਯੂਜ਼ਰ ਨੇ ਰਿਚਾ ਚੱਢਾ ਦੀ ਸਪੋਰਟ ਕਰਦਿਆਂ ਲਿਖਿਆ- ਬਿਨਾ ਸੋਚੇ ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਤੁਰੰਤ ਰੋਕ ਦੇਣਾ ਚਾਹੀਦਾ ਹੈ। ਇਹ ਸਰਕਾਰ ਦੇ ਨਾਲ-ਨਾਲ ਲੋਕਾਂ ਨੂੰ ਵੀ ਸਮਝਣ ਦੀ ਜ਼ਰੂਰਤ ਹੈ।

 

ਦਸ ਦੇਈਏ ਕਿ ਅੱਜ ਹਰਿਦੁਆਰ ਕੁੰਭ ’ਚ ਸੋਮਵਤੀ ਮੱਸਿਆ ਦਾ ਦੂਜਾ ਸ਼ਾਹੀ ਇਸ਼ਨਾਨ ਹੋ ਰਿਹਾ ਹੈ। ਹਰਿਦੁਆਰ ’ਚ ਅੱਜ ਭਗਤ ਆਸਥਾ ਦੀ ਡੁਬਕੀ ਲਾ ਰਹੇ ਹਨ। ਪ੍ਰਸ਼ਾਸਨ ਵੀ ਇਸ ਦੌਰਾਨ ਪੂਰੀ ਤਰ੍ਹਾਂ ਚੌਕਸ ਹੈ।

 

ਕੁੰਭਨਗਰੀ ਹਰਿਦੁਆਰ ’ਚ ਮਹਾਕੁੰਭ ਦੇ ਸ਼ਾਹੀ ਇਸ਼ਨਾਨ ਮੌਕੇ ਸਾਰੇ 13 ਅਖਾੜੇ ਇੱਕ-ਇੱਕ ਕਰ ਕੇ ਗੰਗਾ ਨਦੀ ਵਿੱਚ ਇਸ਼ਨਾਨ ਕਰਨਗੇ। ਇਨ੍ਹਾਂ ੳਚ ਸੱਤ ਸੰਨਿਆਸੀ ਅਖਾੜੇ, ਤਿੰਨ ਬੈਰਾਗੀ ਤੇ ਤਿੰਨ ਵੈਸ਼ਣਵ ਅਖਾੜੇ ਹਰ ਕੀ ਪੈੜੀ ਬ੍ਰਹਮਕੁੰਡ ਉੱਤੇ ਸ਼ਾਹੀ ਇਸ਼ਨਾਨ ਕਰਨਗੇ। ਸਭ ਤੋਂ ਪਹਿਲਾਂ ਨਿਰੰਜਨੀ ਅਖਾੜਾ ਨੇ ਹਰ ਕੀ ਪੌੜੀ ’ਤੇ ਪੁੱਜ ਕੇ ਗੰਗਾ ਨਦੀ ਵਿੱਚ ਇਸ਼ਨਾਨ ਕੀਤਾ।