ਮੁੰਬਈ: ਅੱਜ ਬਾਲੀਵੁੱਡ ਦੇ ਮਸ਼ਹੂਰ ਅਭਿਨੇਤਾ ਰਿਸ਼ੀ ਕਪੂਰ ਦਾ 67 ਸਾਲ ਦੀ ਉਮਰ ‘ਚ ਦੇਹਾਂਤ ਹੋ ਗਿਆ। ਰਿਸ਼ੀ ਦੇ ਦੇਹਾਂਤ ਤੋਂ ਬਾਅਦ ਸਾਰਾ ਦੇਸ਼ ਸੋਗ ‘ਚ ਡੁੱਬਿਆ ਹੋਇਆ ਹੈ। ਰਿਸ਼ੀ ਕਪੂਰ ਨੇ 1970 ‘ਚ ਫਿਲਮੀ ਜਗਤ ‘ਚ ਕਦਮ ਰੱਖਿਆ ਸੀ ਤੇ ਕਈ ਸੁਪਰਹਿੱਟ ਫਿਲਮਾਂ ਦਿੱਤੀਆਂ। ਉਨ੍ਹਾਂ ਨੂੰ ਬਾਲੀਵੁੱਡ ਦਾ ਚਾਕਲੇਟ ਬੁਆਏ ਕਿਹਾ ਜਾਂਦਾ ਸੀ।


ਆਪਣੇ ਫਿਲਮੀ ਕਰੀਅਰ ਦੌਰਾਨ ਰਿਸ਼ੀ ਕਪੂਰ ਦਾ ਨਾਂ ਕਈ ਅਦਾਕਾਰਾਂ ਨਾਲ ਜੁੜਿਆ, ਪਰ ਜੂਹੀ ਚਾਵਲਾ ਸਭ ਤੋਂ ਵੱਧ ਚਰਚਾ ‘ਚ ਰਹੀ। ਰਿਸ਼ੀ ਕਪੂਰ ਤੇ ਜੂਹੀ ਚਾਵਲਾ ਦੀ ਜੋੜੀ ਸੁਪਰਹਿੱਟ ਸੀ। ਇਸ ਦੇ ਨਾਲ ਹੀ ਦੋਵਾਂ ਕਲਾਕਾਰਾਂ ਦੇ ਅਫੇਅਰ ਦੀ ਵੀ ਚਰਚਾ ਜ਼ੋਰਾਂ 'ਤੇ ਸੀ। ਰਿਸ਼ੀ ਦੇ ਵਿਆਹ ਤੋਂ ਬਾਅਦ ਵੀ ਉਨ੍ਹਾਂ ਦਾ ਨਾਮ ਜੂਹੀ ਚਾਵਲਾ ਨਾਲ ਜੁੜਦਾ ਰਿਹਾ।



… ਜਦੋਂ ਨੀਤੂ ਘਰ ਛੱਡ ਕੇ ਚਲੀ ਗਈ ਸੀ:

ਰਿਸ਼ੀ ਕਪੂਰ ਦਾ ਨਾਮ ਡਿੰਪਲ ਕਪਾਡੀਆ, ਦਿਵਿਆ ਭਾਰਤੀ ਤੇ ਜੂਹੀ ਚਾਵਲਾ ਵਰਗੀਆਂ ਵੱਡੀਆਂ ਅਭਿਨੇਤਰੀਆਂ ਨਾਲ ਜੁੜਿਆ ਸੀ। ਇਸ ਦੌਰਾਨ 90 ਦੇ ਦਹਾਕੇ ‘ਚ ਜੂਹੀ ਚਾਵਲਾ ਨਾਲ ਉਨ੍ਹਾਂ ਦੇ ਅਫੇਅਰ ਖ਼ਬਰਾਂ ਆਉਣੀਆਂ ਸ਼ੁਰੂ ਹੋ ਗਈਆਂ। ਇਹ ਕਿਹਾ ਜਾਂਦਾ ਹੈ ਕਿ ਨੀਤੂ ਸਿੰਘ ਰਿਸ਼ੀ ਦੀਆਂ ਹਰਕਤਾਂ ਤੋਂ ਪ੍ਰੇਸ਼ਾਨ ਹੋ ਕੇ ਇੱਕ ਸਮੇਂ ਘਰ ਛੱਡ ਕੇ ਚਲੀ ਗਈ ਸੀ, ਪਰ ਕਿਸੇ ਤਰ੍ਹਾਂ ਰਿਸ਼ੀ ਨੇ ਨੀਤੂ ਨੂੰ ਮਨਾਉਣ ਤੋਂ ਬਾਅਦ ਵਾਪਸ ਲੈ ਆਂਦਾ ਸੀ।

ਨੀਤੂ ਕਪੂਰ ਨੇ ਖ਼ੁਦ ਇੱਕ ਇੰਟਰਵਿਊ ‘ਚ ਕਿਹਾ ਸੀ, "ਅਜਿਹਾ ਨਹੀਂ ਹੈ ਕਿ ਮੈਨੂੰ ਵਿਆਹ ਤੋਂ ਬਾਅਦ ਰਿਸ਼ੀ ਦੇ ਅਫੇਅਰ ਬਾਰੇ ਪਤਾ ਨਹੀਂ ਸੀ, ਪਰ ਮੈਂ ਸਭ ਜਾਣਦੇ ਹੋਏ ਵੀ ਅਣਜਾਣ ਰਹੀ, ਕਿਉਂਕਿ ਮੈ ਆਪਣਾ ਵਿਆਹ ਬਚਾਉਣਾ ਸੀ।" ਰਿਸ਼ੀ ਕਪੂਰ ਨੇ ਖ਼ੁਦ ਇਕ ਇੰਟਰਵਿਊ ‘ਚ ਇਹ ਕਬੂਲ ਕੀਤਾ ਸੀ ਕਿ ਆਪਣੀ ਨੀਤੂ ਤੋਂ ਇਲਾਵਾ ਵਿਆਹ ਤੋਂ ਪਹਿਲਾਂ ਉਨ੍ਹਾਂ ਦੀਆਂ ਕਈ ਗਰਲਫ੍ਰੈਂਡਸ ਸੀ।