ਮੁੰਬਈ: ਬਾਲੀਵੁੱਡ ਐਕਟਰਸ ਰੀਆ ਸੇਨ ਆਪਣੇ ਬੋਲਡ ਤੇ ਗਲੈਮਰਸ ਅੰਦਾਜ਼ ਕਾਰਨ ਹਮੇਸ਼ਾ ਸੁਰਖੀਆਂ ‘ਚ ਰਹਿੰਦੀ ਹੈ। ਇੱਕ ਵਾਰ ਫੇਰ ਰੀਆ ਆਪਣੇ ਗਲੈਮਰਸ ਅੰਦਾਜ਼ ਕਾਰਨ ਸੁਰਖੀਆਂ ‘ਚ ਆ ਗਈ ਹੈ। ਉਸ ਨੇ ਆਪਣੀਆਂ ਸਮੁੰਦਰ ਕੰਡੇ ਦੀਆਂ ਬਿਕਨੀ ਪਿੱਕਸ ਨੂੰ ਸੋਸ਼ਲ ਮੀਡੀਆ ‘ਤੇ ਪੋਸਟ ਕੀਤਾ ਹੈ।   ਇਨ੍ਹਾਂ ਤਸਵੀਰਾਂ ‘ਚ ਰੀਆ ਬਲੈਕ ਬਿਕਨੀ ‘ਚ ਨਜ਼ਰ ਆ ਰਹੀ ਹੈ। ਬੇਸ਼ੱਕ ਰੀਆ ਫ਼ਿਲਮਾਂ ਤੋਂ ਦੂਰ ਹੈ ਪਰ ਅੱਜ ਵੀ ਉਸ ਦਾ ਫਿਗਰ ਬਿਲਕੁਲ ਫਿੱਟ ਹੈ। ਸੋਸ਼ਲ ਮੀਡੀਆ ‘ਤੇ ਰੀਆ ਦੀਆਂ ਤਸਵੀਰਾਂ ਨੂੰ ਫੈਨਸ ਕਾਫੀ ਪਸੰਦ ਕਰ ਰਹੇ ਹਨ।
ਰੀਆ ਕਾਫੀ ਲੰਬੇ ਸਮੇਂ ਤੋਂ ਫ਼ਿਲਮਾਂ ‘ਚ ਨਜ਼ਰ ਨਹੀਂ ਆਈ ਪਰ ਆਪਣੇ ਗਲੈਮਰਸ ਤੇ ਫਿੱਟ ਫਿਗਰ ਕਾਰਨ ਹਮੇਸ਼ਾ ਸੁਰਖੀਆਂ ‘ਚ ਰਹੀ ਹੈ। ਰੀਆ ਦੀ ਸੋਸ਼ਲ ਮੀਡੀਆ ‘ਤੇ ਫੈਨ ਫੌਲੋਇੰਗ ਕਾਫੀ ਹੈ। ਸੋਸ਼ਲ ਮੀਡੀਆ ‘ਤੇ ਰੀਆ ਕਾਫੀ ਐਕਟਿਵ ਹੈ ਤੇ ਆਏ ਦਿਨ ਹੀ ਉਹ ਸੋਸ਼ਲ ਮੀਡੀਆ ‘ਤੇ ਆਪਣੀਆਂ ਤਸਵੀਰਾਂ ਨੂੰ ਸ਼ੇਅਰ ਕਰਦੀ ਰਹਿੰਦੀ ਹੈ।
ਰੀਆ ਨੇ ਕਿਆਮਤ, ਤੁਮ ਹੋ ਨਾ, ਅਪਨਾ ਸਪਨਾ ਮਨੀ-ਮਨੀ, ਹੇ ਬੇਬੀ ਵਰਗੀਆਂ ਫ਼ਿਲਮਾਂ ਕੀਤੀਆਂ ਹਨ।