Shubhneet Singh Shubh: ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਬਿਕਰਮ ਮਜੀਠੀਆ ਨੇ ਨੌਜਵਾਨ ਪੰਜਾਬੀ ਗਾਇਕ ਸ਼ੁਭਨੀਤ ਸਿੰਘ ਸ਼ੁਭ ਦੀ ਹਮਾਇਤ ਕੀਤੀ ਹੈ। ਉਨ੍ਹਾਂ ਨੇ ਟ੍ਰੋਲ ਕਰਨ ਵਾਲਿਆਂ ਨੂੰ ਕਿਹਾ ਹੈ ਕਿ ਦਸਤਾਰ ਸਜਾਉਣ ਦਾ ਮਤਲਬ ਇਹ ਨਹੀਂ ਕਿ ਉਹ ਕਿਸੇ ਵੀ ਰੂਪ ਵਿੱਚ ਕੱਟੜਪੰਥ ਦੇ ਸਮਰਥਕ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਇਸ ਮੁੱਦੇ 'ਤੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੂੰ ਵੀ ਘੇਰਿਆ ਹੈ। ਉਨ੍ਹਾਂ ਕਿਹਾ ਕਿ 92 ਗੂੰਗਿਆਂ ਦੀ ਇਹ ਹਾਲਤ ਹੈ ਕਿ ਬਿਨਾਂ ਪ੍ਰਮਿਸ਼ਨ ਲਏ ਪੰਜਾਬ ਦੇ ਨੌਜਵਾਨਾਂ ਨਾਲ ਖੜ੍ਹ ਵੀ ਨਹੀਂ ਸਕਦੇ।

  


ਇਹ ਵੀ ਪੜ੍ਹੋ: ਰਾਘਵ ਚੱਢਾ ਦੇ 7 ਸਟਾਰ ਹੋਟਲ 'ਚ ਵਿਆਹ 'ਤੇ ਖਹਿਰਾ ਦਾ ਸਵਾਲ! ਬੋਲੇ ਜੇ ਉਹ ਆਮ ਆਦਮੀ ਤਾਂ ਖਾਸ ਕੌਣ?


ਬਿਕਰਮ ਮਜੀਠੀਆ ਨੇ ਟਵੀਟ ਕਰਦਿਆਂ ਲਿਖਿਆ ਮੈਂ ਸਿਰਫ 26 ਸਾਲ ਦੇ ਨੌਜਵਾਨ ਗਾਇਕ ਸ਼ੁਭਨੀਤ ਸਿੰਘ ਨੂੰ ਕੱਟੜਪੰਥੀਆਂ ਦਾ ਸਮਰਥਕ ਕਹਿਣ ਦੀ ਨਿੰਦਾ ਕਰਦਾ ਹਾਂ। ਮੈਂ ਉਸ ਨੂੰ ਟ੍ਰੋਲ ਕਰਨ ਵਾਲਿਆਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਸਿੱਖਾਂ ਵੱਲੋਂ ਦਸਤਾਰ ਪਹਿਨਣ ਦਾ ਮਤਲਬ ਇਹ ਨਹੀਂ ਕਿ ਉਹ ਕਿਸੇ ਵੀ ਰੂਪ ਵਿੱਚ ਕੱਟੜਪੰਥ ਦੇ ਸਮਰਥਕ ਹਨ। ਇਸ ਦੇ ਨਾਲ ਹੀ ਮੈਂ ਸ਼ੁਭਨੀਤ ਸਿੰਘ ਨੂੰ ਵੀ ਇਹ ਸਲਾਹ ਦਿੰਦਾ ਹਾਂ ਕਿ ਉਹ ਕੋਈ ਚੀਜ਼ ਪੋਸਟ ਕਰਨ ਤੋਂ ਪਹਿਲਾਂ ਕੁਝ ਤਜਰਬੇਕਾਰ ਲੋਕਾਂ ਦੀ ਸਲਾਹ ਲੈਣ ਜਿਵੇਂ ਐਡਿਟ ਨਕਸ਼ੇ।









ਮਜੀਠੀਆ ਨੇ ਇੱਕ ਹੋਰ ਟਵੀਟ ਕਰਦਿਆਂ ਲਿਖਿਆ AAP ਵਾਲਿਓ ਦਿਲ ❤️ ਨਾਲ ਕੀਤਾ ਹੋਇਆ ਟਵੀਟ Delhi ਵਾਲਿਆਂ ਨੇ ਡਾਂਗ ਨਾਲ delete ਕਰਾ ਦਿੱਤਾ! ਆਮ ਆਦਮੀ ਪਾਰਟੀ ਦੇ 92 #ਗੂੰਗਿਆਂ ਦੀ ਇਹ ਹਾਲਤ ਹੈ ਕਿ ਬਿਨਾਂ ਪ੍ਰਮਿਸ਼ਨ ਲਏ ਪੰਜਾਬ ਦੇ ਨੌਜਵਾਨਾਂ ਨਾਲ ਖੜ੍ਹ ਵੀ ਨਹੀਂ ਸਕਦੇ। ਬੇਸ਼ਰਮੋ ਸ਼ਰਮ ਕਰੋ!!!! 






ਇਸ ਤੋਂ ਮਗਰੋਂ ਮਜੀਠੀਆ ਨੇ ਗਾਇਕ ਸ਼ੁਭ ਦਾ ਇੱਕ ਗੀਤ ਸ਼ੇਅਰ ਕਰਦਿਆਂ ਲਿਖਿਆ ਸੁਣਾਂਗੇ....






ਇਹ ਵੀ ਪੜ੍ਹੋ: ਪਰਿਣੀਤੀ ਚੋਪੜਾ-ਰਾਘਵ ਚੱਢਾ ਦੇ ਵਿਆਹ ਹੰਸ ਰਾਜ ਹੰਸ ਦੇ ਪੁੱਤਰ ਨਵਰਾਜ ਨੇ ਲਾਈਆਂ ਰੌਣਕਾਂ, CM ਮਾਨ ਭੰਗੜਾ ਪਾਉਂਦੇ ਆਏ ਨਜ਼ਰ