Navraj Hans At Raagneeti Wedding: ਪਰਿਣੀਤੀ ਚੋਪੜਾ-ਰਾਘਵ ਚੱਢਾ ਅੱਜ ਯਾਨਿ 24 ਸਤੰਬਰ ਨੂੰ ਵਿਆਹ ਦੇ ਬੰਧਨ 'ਚ ਬੱਝਣ ਜਾ ਰਹੇ ਹਨ। ਦੋਵਾਂ ਦਾ ਵਿਆਹ ਇਸ ਸਮੇਂ ਪੂਰੇ ਦੇਸ਼ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਰਾਗਨੀਤੀ ਦੇ ਵਿਆਹ ਦੀਆਂ ਤਸਵੀਰਾਂ ਤੇ ਵੀਡੀਓਜ਼ ਇੱਕ ਤੋਂ ਬਾਅਦ ਇੱਕ ਸਾਹਮਣੇ ਆ ਰਹੀਆਂ ਹਨ। ਰਾਗਨੀਤੀ ਦੇ ਵਿਆਹ 'ਚ ਪੰਜਾਬੀ ਵੀ ਮਨੋਰੰਜਨ ਦਾ ਤੜਕਾ ਲਗਾਉਣ ਲਈ ਮੌਜੂਦ ਹਨ। 

Continues below advertisement


ਇਹ ਵੀ ਪੜ੍ਹੋ: ਸ਼ਾਹਰੁਖ ਖਾਨ ਦੀ 'ਜਵਾਨ' ਦੀ ਹਨੇਰੀ 'ਚ ਉੱਡੀਆਂ ਵਿੱਕੀ ਕੌਸ਼ਲ ਤੇ ਸ਼ਿਲਪਾ ਸ਼ੈੱਟੀ ਦੀਆਂ ਫਿਲਮਾਂ, ਹੋਇਆ ਸ਼ਰਮਨਾਕ ਕਲੈਕਸ਼ਨ


ਹਾਲ ਹੀ 'ਚ ਖਬਰਾਂ ਆਈਆਂ ਸੀ ਕਿ ਭਗਵੰਤ ਮਾਨ ਆਪਣੀ ਪਤਨੀ ਨਾਲ ਰਾਘਵ ਚੱਢਾ ਦਾ ਵਿਆਹ ਅਟੈਂਡ ਕਰਨ ਲਈ ਉਦੈਪੁਰ ਪਹੁੰਚੇ ਹਨ। ਇਸ ਤੋਂ ਬਾਅਦ ਹੁਣ ਸੀਐਮ ਮਾਨ ਦਾ ਇੱਕ ਹੋਰ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਮਾਨ ਰਾਘਵ-ਪਰਿਣੀਤੀ ਦੇ ਸੰਗੀਤ 'ਚ ਭੰਗੜਾ ਪਾਉਂਦੇ ਨਜ਼ਰ ਆ ਰਹੇ ਹਨ। ਦੇਖੋ ਇਹ ਵੀਡੀਓ:









ਇਸ ਦੇ ਨਾਲ ਨਾਲ ਇਹ ਵੀ ਦੱਸ ਦਈਏ ਕਿ ਦੋਵਾਂ ਦੇ ਵਿਆਹ ਦੇ ਫੰਕਸ਼ਨਾਂ 'ਚ ਹੰਸ ਰਾਜ ਰਾਜ ਦੇ ਬੇਟੇ ਤੇ ਗਾਇਕ ਨਵਰਾਜ ਹੰਸ ਨੇ ਵੀ ਖੂਬ ਰੌਣਕਾਂ ਲਾਈਆਂ। ਨਵਰਾਜ ਹੰਸ ਨੇ ਆਪਣੀ ਲਾਈਵ ਪਰਫਾਰਮੈਂਸ ਨਾਲ ਸਭ ਦਾ ਦਿਲ ਜਿੱਤ ਲਿਆ। ਇਹੀ ਨਹੀਂ ਨਵਰਾਜ ਨੇ ਸੋਸ਼ਲ ਮੀਡੀਆ 'ਤੇ ਰਾਗਨੀਤੀ ਨਾਲ ਇੱਕ ਸਪੈਸ਼ਲ ਫੋਟੋ ਵੀ ਸ਼ੇਅਰ ਕੀਤੀ, ਜਿਸ ਦੀ ਕੈਪਸ਼ਨ ;ਚ ਉਸ ਨੇ ਵਿਆਹ ਦੇ ਬੰਧਨ 'ਚ ਬੱਝਣ ਜਾ ਰਹੇ ਜੋੜੇ ਨੂੰ ਵਧਾਈ ਦਿੱਤੀ। ਦੇਖੋ ਇਹ ਤਸਵੀਰਾਂ:



ਕਾਬਿਲੇਗ਼ੌਰ ਹੈ ਕਿ ਰਾਗਨੀਤੀ ਅੱਜ ਯਾਨਿ 24 ਸਤੰਬਰ ਨੂੰ ਵਿਆਹ ਕਰਨ ਜਾ ਰਹੇ ਹਨ। ਦੋਵਾਂ ਦੇ ਵਿਆਹ ਦੇ ਫੰਕਸ਼ਨਾਂ ਦੀ ਤਸਵੀਰਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ। ਇਸ ਦੇ ਨਾਲ ਨਾਲ ਇਹ ਵੀ ਦੱਸ ਦਈਏ ਕਿ ਇਸ ਵਿਆਹ 'ਚ ਪਰਿਣੀਤੀ ਦੀ ਭੈਣ ਤੇ ਅਦਾਕਾਰਾ ਪ੍ਰਿਯੰਕਾ ਚੋਪੜਾ ਸ਼ਾਮਲ ਨਹੀਂ ਹੋ ਰਹੀ ਹੈ। 


ਇਹ ਵੀ ਪੜ੍ਹੋ: ਰਾਘਵ ਚੱਢਾ-ਪਰਿਣੀਤੀ ਚੋਪੜਾ ਦੇ ਵਿਆਹ 'ਤੇ ਭਖੀ ਸਿਆਸਤ, ਵਿਆਹ ਦੇ ਖਰਚੇ 'ਤੇ ਇਸ ਕਾਂਗਰਸੀ ਆਗੂ ਨੇ ਚੁੱਕੇ ਸਵਾਲ