Raghav Chadha wedding: ਆਮ ਆਦਮੀ ਪਾਰਟੀ ਦੇ ਪੰਜਾਬ ਤੋਂ ਰਾਜ ਸਭਾ ਮੈਂਬਰ ਰਾਘਵ ਚੱਢਾ ਤੇ ਬੌਲੀਵੁੱਡ ਅਦਾਕਾਰਾ ਪਰਨੀਤੀ ਚੋਪੜਾ ਦੇ ਆਲੀਸ਼ਾਨ ਵਿਆਹ ਸਮਾਗਮਾਂ ਨੂੰ ਲੈ ਕੇ ਚਰਚਾ ਛਿੜ ਗਈ ਹੈ। ਵਿਰੋਧੀ ਧਿਰਾਂ ਵੱਲੋਂ ਵਿਆਹ ਸਮਾਗਮਾਂ 'ਤੇ ਖਰਚੇ ਨੂੰ ਲੈ ਕੇ ਸਵਾਲ ਪੁੱਛੇ ਜਾ ਰਹੇ ਹਨ। ਕਾਂਗਰਸ ਦੇ ਸੀਨੀਅਰ ਲੀਡਰ ਸੁਖਪਾਲ ਖਹਿਰਾ ਨੇ ਵਿਆਹ ਦੀਆਂ ਸ਼ੁਭ ਕਾਮਨਾਵਾਂ ਦਿੰਦਿਆਂ ਰਾਘਵ ਚੱਢਾ ਦੀ ਆਮਦਨ ਉਪਰ ਵੀ ਸਵਾਲ ਉਠਾਏ ਹਨ।


ਇਹ ਵੀ ਪੜ੍ਹੋ: ਪਰਿਣੀਤੀ ਚੋਪੜਾ-ਰਾਘਵ ਚੱਢਾ ਦੇ ਵਿਆਹ ਹੰਸ ਰਾਜ ਹੰਸ ਦੇ ਪੁੱਤਰ ਨਵਰਾਜ ਨੇ ਲਾਈਆਂ ਰੌਣਕਾਂ, CM ਮਾਨ ਭੰਗੜਾ ਪਾਉਂਦੇ ਆਏ ਨਜ਼ਰ


ਸੁਖਪਾਲ ਖਹਿਰਾ ਨੇ ਟਵੀਟ ਕਰਦਿਆਂ ਕਿਹਾ ਕਿ ਹਾਲਾਂਕਿ ਮੈਂ ਰਾਘਵ ਚੱਢਾ ਨੂੰ ਉਨ੍ਹਾਂ ਦੀ ਪਤਨੀ ਪਰਨੀਤੀ ਚੋਪੜਾ ਨਾਲ ਜ਼ਿੰਦਗੀ ਦੀ ਨਵੀਂ ਪਾਰੀ ਲਈ ਸ਼ੁਭਕਾਮਨਾਵਾਂ ਦਿੰਦਾ ਹਾਂ ਪਰ ਉਨ੍ਹਾਂ ਨੂੰ ਇਹ ਜ਼ਰੂਰ ਦੱਸਣਾ ਚਾਹੀਦਾ ਹੈ ਕਿ ਉਨ੍ਹਾਂ ਵਰਗਾ 2.44 ਲੱਖ ਰੁਪਏ ਦੀ ਮਾਮੂਲੀ ਇਨਕਮ ਟੈਕਸ ਰਿਟਰਨ ਭਰਨ ਵਾਲਾ ਆਮ ਆਦਮੀ ਸਭ ਤੋਂ ਵਧੀਆ 7 ਸਟਾਰ ਹੋਟਲ ਜਿੱਥੇ ਇੱਕ ਰਾਤ ਲਈ 10 ਲੱਖ ਰੁਪਏ ਖਰਚਾ ਹੈ, ਵਿੱਚ ਸ਼ਾਨਦਾਰ ਸਮਾਗਮ ਦਾ ਖਰਚਾ ਕਿਵੇਂ ਝੱਲ ਸਕਦਾ ਹੈ। ਇੱਕ ਜਨਤਕ ਸ਼ਖਸੀਅਤ ਹੋਣ ਦੇ ਨਾਤੇ ਉਹ ਤੇ ਉਨ੍ਹਾਂ ਦੇ ਬੌਸ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਅਜਿਹੇ ਵੱਡੇ ਖਰਚਿਆਂ ਲਈ ਜਵਾਬਦੇਹ ਹਨ? ਜੇਕਰ ਉਹ ਆਮ ਆਦਮੀ ਹਨ ਤਾਂ ਖਾਸ (ਵੀਵੀਆਈਪੀ) ਕੌਣ ਹੈ?









ਕਾਬਿਲੇਗ਼ੌਰ ਹੈ ਕਿ ਰਾਘਵ ਚੱਢਾ ਤੇ ਪਰਿਣੀਤੀ ਚੋਪੜਾ ਅੱਜ ਯਾਨਿ 24 ਸਤੰਬਰ ਨੂੰ ਵਿਆਹ ਕਰਨ ਜਾ ਰਹੇ ਹਨ। ਪਰ ਇਨ੍ਹਾਂ ਦੇ ਵਿਆਹ ਤੋਂ ਪਹਿਲਾਂ ਸਿਆਸਤ ਭਖਦੀ ਨਜ਼ਰ ਆ ਰਹੀ ਹੈ। ਇਸ ਤੋਂ ਪਹਿਲਾਂ ਕਾਂਗਰਸੀ ਆਗੂ ਤੇ ਦਿਗਵਿਜੈ ਸਿੰਘ ਦੇ ਭਰਾ ਲਕਸ਼ਮਣ ਸਿੰਘ ਵੀ ਦੋਵਾਂ ਦੇ ਵਿਆਹ ਦੇ ਖਰਚੇ ਨੂੰ ਲੈਕੇ ਸਵਾਲ ਖੜੇ ਕਰ ਚੁੱਕੇ ਹਨ। ਇਸ ਤੋਂ ਬਾਅਦ ਹੁਣ ਸੁਖਪਾਲ ਖਹਿਰਾ ਵੀ ਰਾਘਵ ਚੱਢਾ ਤੇ ਆਮ ਆਦਮੀ ਪਾਰਟੀ 'ਤੇ ਤੰਜ ਕੱਸਦੇ ਨਜ਼ਰ ਆ ਰਹੇ ਹਨ। 


ਇਹ ਵੀ ਪੜ੍ਹੋ: ਸ਼ਾਹਰੁਖ ਖਾਨ ਦੀ 'ਜਵਾਨ' ਦੀ ਹਨੇਰੀ 'ਚ ਉੱਡੀਆਂ ਵਿੱਕੀ ਕੌਸ਼ਲ ਤੇ ਸ਼ਿਲਪਾ ਸ਼ੈੱਟੀ ਦੀਆਂ ਫਿਲਮਾਂ, ਹੋਇਆ ਸ਼ਰਮਨਾਕ ਕਲੈਕਸ਼ਨ