ਮੁੰਬਈ: ਬਾਲੀਵੁੱਡ ਐਕਟਰਸ ਤਾਪਸੀ ਪੰਨੂ ਤੇ ਭੂਮੀ ਪੇਡਨੇਕਰ ਆਪਣੀ ਅਗਲੀ ਫ਼ਿਲਮ ‘ਸਾਂਡ ਕੀ ਆਂਖ’ ‘ਚ ਨਜ਼ਰ ਆਉਣਗੀਆਂ। ਇਸ ‘ਚ ਦੋਵੇਂ ਸ਼ੂਟਰ ਦਾਦੀਆਂ ਦੇ ਕਿਰਦਾਰ 'ਚ ਨਜ਼ਰ ਆਉਣਗੀਆਂ। ‘ਸਾਂਡ ਕੀ ਆਂਖ’ ਦਾ ਫਸਟ ਲੁੱਕ ਕੁਝ ਦੇਰ ਪਹਿਲਾਂ ਹੀ ਮੇਕਰਸ ਨੇ ਰਿਲੀਜ਼ ਕੀਤਾ ਹੈ। ਇਸ ਨੂੰ ਸੋਸ਼ਲ ਮੀਡੀਆ ‘ਤੇ ਜ਼ਬਰਦਸਤ ਹੁੰਗਾਰਾ ਮਿਲ ਰਿਹਾ ਹੈ।
ਫ਼ਿਲਮ ਦੇ ਪੋਸਟਰ ਦੇ ਨਾਲ ਹੀ ਤਾਪਸੀ ਪੰਨੂ ਤੇ ਭੂਮੀ ਨੇ ਸਾਫ਼-ਸਾਫ਼ ਇਹ ਐਲਾਨ ਦਿੱਤਾ ਹੈ ਕਿ ਫ਼ਿਲਮ ਇਸੇ ਸਾਲ ਦੀਵਾਲੀ ‘ਤੇ ਰਿਲੀਜ਼ ਹੋਵੇਗੀ। ਇਸ ਦਾ ਮਤਲਬ ਕਿ ਫ਼ਿਲਮ ਅਕਸ਼ੈ ਕੁਮਾਰ ਦੀ ਫ਼ਿਲਮ ‘ਹਾਉਸਫੁਲ-4’ ਦੇ ਨਾਲ ਟਕਰਾਵੇਗੀ। ਅੱਕੀ ਦੀ ‘ਹਾਉਸਫੁਲ-4’ ਵੀ ਸਿਨੇਮਾਘਰਾਂ ‘ਚ ਇਸੇ ਸਾਲ ਦੀਵਾਲੀ ‘ਤੇ ਆ ਰਹੀ ਹੈ।
ਦੋਵੇਂ ਫ਼ਿਲਮ ਦੀ ਰਿਲੀਜ਼ ਡੇਟ ‘ਚ ਜੇਕਰ ਕੋਈ ਬਦਲਾਅ ਨਹੀਂ ਹੁੰਦਾ ਤਾਂ ਔਡੀਅੰਸ ਨੂੰ ਵੱਖ-ਵੱਖ ਜ਼ੌਨਰ ਦੀ ਫ਼ਿਲਮਾਂ ਦੇਖਣ ਨੂੰ ਮਿਲਣਗੀਆਂ। ਜਦੋਂ ਵੀ ਤਿਓਹਾਰ ‘ਤੇ ਕੋਈ ਵੱਡੀ ਫ਼ਿਲਮ ਰਿਲੀਜ਼ ਹੁੰਦੀ ਹੈ ਤਾਂ ਛੋਟੇ ਬੈਨਰ ਦੀ ਫ਼ਿਲਮ ਨੂੰ ਕੁਝ ਨੁਕਸਾਨ ਤਾਂ ਜ਼ਰੂਰ ਹੁੰਦਾ ਹੈ। ਹੁਣ ਦੇਖਦੇ ਹਾਂ ਤਾਪਸੀ-ਭੂਮੀ ਤੇ ਅਕਸ਼ੈ ਦੀ ਹਾਉਸਫੁਲ-4 ‘ਚ ਕਿਹੜੀ ਫ਼ਿਲਮਬਾਜ਼ੀ ਮਾਰਦੀ ਹੈ।