ਗੁਰਦਾਸਪੁਰ: ਕਰਤਾਰਪੁਰ ਗਲਿਆਰੇ ਸਬੰਧੀ ਭਾਰਤ ਤੇ ਪਾਕਿਸਤਾਨ ਵਿਚਾਲੇ ਜ਼ੀਰੋ ਲਾਈਨ 'ਤੇ ਤਕਰੀਬਨ ਚਾਰ ਘੰਟਿਆਂ ਤਕ ਮੀਟਿੰਗ ਚੱਲੀ। ਇਸ ਦੌਰਾਨ ਦੋਵਾਂ ਮੁਲਕਾਂ ਦੇ ਤਕਨੀਕੀ ਵਿਭਾਗ ਦੇ ਅਧਿਕਾਰੀਆਂ ਵਿਚਾਲੇ ਗੱਲਬਾਤ ਹੋਈ। ਮੀਡੀਆ ਨੂੰ ਇਸ ਮੀਟਿੰਗ ਤੋਂ ਦੂਰ ਰੱਖਿਆ ਗਿਆ। ਇੱਥੋਂ ਤਕ ਕਿ ਮੀਟਿੰਗ ਤੋਂ ਬਾਅਦ ਵੀ ਕਿਸੇ ਅਧਿਕਾਰੀ ਨੇ ਮੀਡੀਆ ਨਾਲ ਗੱਲ ਨਹੀਂ ਕੀਤੀ।
ਹਾਲਾਂਕਿ ਸੂਤਰਾਂ ਨੇ ਦੱਸਿਆ ਹੈ ਕਿ ਲਾਂਘਾ ਬਣਾਉਣ ਲਈ ਸੜਕਾਂ, ਸਰਕਾਰੀ ਦਫ਼ਤਰਾਂ, ਟਰਮੀਨਲ ਕੇ ਪਾਕਿਸਤਾਨ ਵੱਲ ਰਾਵੀ ਦਰਿਆ 'ਤੇ ਪੁਲ਼ ਬਣਾਉਣ ਸਬੰਧੀ ਖ਼ਾਸ ਗੱਲਾਂ ਕੀਤੀਆਂ ਗਈਆਂ ਹਨ। ਮੀਟਿੰਗ ਤੋਂ ਪਹਿਲਾਂ ਸੂਤਰਾਂ ਨੇ ਕਿਹਾ ਸੀ ਕਿ ਕਰਤਾਰਪੁਰ ਯੋਜਨਾ ਦੇ ਤਹਿਤ ਪਾਕੀਸਤਾਨੀ ਸੀਮਾ ਖੇਤਰ ਵਿੱਚ ਰਾਵੀ ਦਰਿਆ 'ਤੇ ਇੱਕ ਪੁਲ਼ ਵੀ ਬਣੇਗਾ। ਇਸ ਪੁਲ਼ ਦੇ ਨਿਰਮਾਣ ਨਾਲ ਕਿਤੇ ਭਾਰਤ ਵਿੱਚ ਹੜ੍ਹ ਦਾ ਖ਼ਤਰਾ ਵਧ ਤਾਂ ਨਹੀਂ ਜਾਏਗਾ, ਇਹ ਦੋਵਾਂ ਦੇਸ਼ਾਂ ਲਈ ਚਿੰਤਾ ਦਾ ਵਿਸ਼ਾ ਹੈ।
ਸਰਕਾਰੀ ਸੂਤਰਾਂ ਮੁਤਾਬਕ ਇਸ ਬੈਠਕ ਦੇ ਏਜੰਡੇ ਵਿੱਚ ਮੁੱਖ ਤੌਰ 'ਤੇ ਕਰਤਾਰਪੁਰ ਲਾਂਘੇ ਦੀ ਯੋਜਨਾ ਦੇ ਜਲਵਿਗਿਆਨਿਕ ਪਹਿਲੂ ਤੇ ਨਿਰਮਾਣ ਕਾਰਜਾਂ ਦੇ ਤਕਨੀਕੀ ਪਹਿਲੂ ਵਿਚਾਰੇ ਗਏ। ਦੱਸ ਦੇਈਏ ਪਾਕਿਸਤਾਨ ਵੱਲੋਂ ਖ਼ਾਲਿਸਤਾਨੀ ਤੱਤਾਂ ਨੂੰ ਲਾਂਘੇ ਸਬੰਧੀ ਕਮੇਟੀ ਵਿੱਚ ਥਾਂ ਦਿੱਤੇ ਜਾਣ 'ਤੇ ਸਪਸ਼ਟੀਕਰਨ ਮੰਗਦਿਆਂ ਭਾਰਤ ਨੇ 2 ਅਪਰੈਲ ਨੂੰ ਨਿਰਧਾਰਿਤ ਗੱਲਬਾਤ ਟਾਲ਼ ਦਿੱਤੀ ਸੀ ਹਾਲਾਂਕਿ ਤਕਨੀਕੀ ਪਹਿਲੂਆਂ 'ਤੇ ਚਰਚਾ ਲਈ ਨਵੀਂ ਦਿੱਲੀ ਨੇ ਬਾਅਦ ਵਿੱਚ 16 ਅਪਰੈਲ ਦੀ ਤਾਰੀਖ਼ ਸੁਝਾਈ ਸੀ। ਇਸ 'ਤੇ ਪਾਕਿਸਤਾਨ ਨੇ ਰਜ਼ਾਮੰਦੀ ਜਤਾ ਦਿੱਤੀ ਸੀ।
ਕਰਤਾਰਪੁਰ ਲਾਂਘੇ ਬਾਰੇ ਭਾਰਤ-ਪਾਕਿ ਅਧਿਕਾਰੀਆਂ ਦੀ ਮੀਟਿੰਗ, ਮੀਡੀਆ ਨੂੰ ਰੱਖਿਆ ਦੂਰ
ਏਬੀਪੀ ਸਾਂਝਾ
Updated at:
16 Apr 2019 03:33 PM (IST)
ਭਾਰਤ ਤੇ ਪਾਕਿਸਤਾਨ ਵਿਚਾਲੇ ਜ਼ੀਰੋ ਲਾਈਨ 'ਤੇ ਤਕਰੀਬਨ ਚਾਰ ਘੰਟਿਆਂ ਤਕ ਮੀਟਿੰਗ ਚੱਲੀ। ਇਸ ਦੌਰਾਨ ਦੋਵਾਂ ਮੁਲਕਾਂ ਦੇ ਤਕਨੀਕੀ ਵਿਭਾਗ ਦੇ ਅਧਿਕਾਰੀਆਂ ਵਿਚਾਲੇ ਗੱਲਬਾਤ ਹੋਈ। ਮੀਡੀਆ ਨੂੰ ਇਸ ਮੀਟਿੰਗ ਤੋਂ ਦੂਰ ਰੱਖਿਆ ਗਿਆ। ਇੱਥੋਂ ਤਕ ਕਿ ਮੀਟਿੰਗ ਤੋਂ ਬਾਅਦ ਵੀ ਕਿਸੇ ਅਧਿਕਾਰੀ ਨੇ ਮੀਡੀਆ ਨਾਲ ਗੱਲ ਨਹੀਂ ਕੀਤੀ।
- - - - - - - - - Advertisement - - - - - - - - -