ਚੰਡੀਗੜ੍ਹ: ਮਹਿਲਾਵਾਂ ਦੀ ਬਾਂਝਪਣ ਸਮੱਸਿਆ ਦੂਰ ਕਰਨ ਲਈ ਗ੍ਰੀਸ ਤੇ ਸਪੇਨ ਦੇ ਡਾਕਟਰਾਂ ਨੇ ਤਿੰਨ ਇਨਸਾਨਾਂ ਦੇ ਅੰਡਾਣੂ ਤੇ ਸਪਰਮ ਮਿਲਾ ਕੇ ਬੱਚਾ ਪੈਦਾ ਕੀਤਾ ਹੈ। ਬੱਚੇ ਦਾ ਵਜ਼ਨ 2.9 ਕਿੱਲੋ ਹੈ। ਮਾਂ ਤੇ ਪੁੱਤ ਦੋਵਾਂ ਦੀ ਸਿਹਤ ਠੀਕ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਹੁਣ ਦੁਨੀਆ ਭਰ ਵਿੱਚ ਬੇਔਲਾਦ ਜੋੜੇ ਵੀ ਮਾਂ-ਬਾਪ ਬਣ ਸਕਣਗੇ। ਉੱਧਰ ਲੰਦਨ ਦੇ ਕੁਝ ਮਾਹਰ ਬੱਚਾ ਪੈਦਾ ਕਰਨ ਲਈ ਵਰਤੀ ਇਸ ਤਕਨੀਕ 'ਤੇ ਸਵਾਲ ਚੁੱਕ ਰਹੇ ਹਨ।
ਡਾਕਟਰਾਂ ਮੁਤਾਬਕ ਇਸ ਨੂੰ ਆਈਵੀਐਫ ਤਕਨੀਕ ਨਾਲ ਵਿਕਸਤ ਕੀਤਾ ਗਿਆ ਹੈ। ਬੱਚੇ ਨੂੰ ਵਿਕਸਤ ਕਰਨ ਲਈ ਮਾਂ ਦਾ ਆਂਡਾ, ਪਿਤਾ ਦਾ ਸਪਰਮ ਤੇ ਇੱਕ ਹੋਰ ਡੋਨਰ ਮਾਂ ਦਾ ਆਂਡਾ ਲਿਆ ਗਿਆ ਹੈ। ਇਹ ਤਰੀਕਾ ਅਜਿਹੇ ਲੋਕਾਂ ਲਈ ਵਿਕਸਤ ਕੀਤਾ ਗਿਆ ਹੈ ਜਿਨ੍ਹਾਂ ਦੇ ਪਰਿਵਾਰ ਵਿੱਚ ਕੋਈ ਜਾਨਲੇਵਾ ਮਾਈਟ੍ਰੋਕਾਨਡ੍ਰੀਅਲ ਬਿਮਾਰੀ ਨਾਲ ਗ੍ਰਸਤ ਹੈ। ਇਸ ਕਰਕੇ ਇਸ ਬਿਮਾਰੀ ਦਾ ਮਾਂ ਤੋਂ ਬੱਚੇ ਵਿੱਚ ਹੋਣ ਦਾ ਖ਼ਤਰਾ ਰਹਿੰਦਾ ਹੈ।
ਇਹ ਬੱਚਾ ਗ੍ਰੀਸ ਦੀ ਰਹਿਣ ਵਾਲੀ 32 ਸਾਲਾ ਮਹਿਲਾ ਨੇ ਪੈਦਾ ਕੀਤਾ ਹੈ ਜੋ ਲਗਾਤਾਰ 4 ਵਾਰ ਆਈਵੀਐਫ ਤਕਨੀਕ ਨਾਲ ਮਾਂ ਬਣਨ ਦੀਆਂ ਅਸਫਲ ਕੋਸ਼ਿਸ਼ਾਂ ਕਰ ਰਹੀ ਸੀ। ਹੁਣ ਉਹ ਮਾਂ ਬਣ ਚੁੱਕੀ ਹੈ ਤੇ ਉਸ ਦੇ ਬੱਚੇ ਵਿੱਚ ਡੋਨਰ ਦੀ ਮਾਈਟੋਕਾਨਡ੍ਰੀਆ ਦੇ ਨਾਲ-ਨਾਲ ਆਪਣਾ ਡੀਐਨਏ ਵੀ ਮੌਜੂਦ ਹੈ। ਕੁਝ ਮਾਹਰਾਂ ਦਾ ਮੰਨਣਾ ਹੈ ਕਿ ਇਹ ਤਕਨੀਕ ਆਈਵੀਐਫ ਦੇ ਰੁਝਾਨ ਨੂੰ ਵਧਾਏਗੀ। ਉਨ੍ਹਾਂ ਮੁਤਾਬਕ ਸਫਲ ਪ੍ਰੈਗਨੈਂਸੀ ਵਿੱਚ ਮਾਈਟੋਕਾਨਡ੍ਰੀਆ ਦਾ ਰੋਲ ਹੋ ਸਕਦਾ ਹੈ।
ਦੋ ਔਰਤਾਂ ਦੇ ਆਂਡੇ ਤੇ ਇੱਕ ਮਰਦ ਦਾ ਸਪਰਮ ਮਿਲਾ ਕੇ ਦੁਨੀਆ ਦਾ ਅਨੋਖਾ ਬੱਚਾ ਪੈਦਾ, ਹੁਣ ਹੋ ਰਿਹਾ ਵਿਰੋਧ
ਏਬੀਪੀ ਸਾਂਝਾ
Updated at:
16 Apr 2019 03:57 PM (IST)
ਗ੍ਰੀਸ ਤੇ ਸਪੇਨ ਦੇ ਡਾਕਟਰਾਂ ਨੇ ਤਿੰਨ ਇਨਸਾਨਾਂ ਦੇ ਅੰਡਾਣੂ ਤੇ ਸਪਰਮ ਮਿਲਾ ਕੇ ਬੱਚਾ ਪੈਦਾ ਕੀਤਾ ਹੈ। ਬੱਚੇ ਦਾ ਵਜ਼ਨ 2.9 ਕਿੱਲੋ ਹੈ। ਮਾਂ ਤੇ ਪੁੱਤ ਦੋਵਾਂ ਦੀ ਸਿਹਤ ਠੀਕ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਹੁਣ ਦੁਨੀਆ ਭਰ ਵਿੱਚ ਬੇਔਲਾਦ ਜੋੜੇ ਵੀ ਮਾਂ-ਬਾਪ ਬਣ ਸਕਣਗੇ। ਉੱਧਰ ਲੰਦਨ ਦੇ ਕੁਝ ਮਾਹਰ ਬੱਚਾ ਪੈਦਾ ਕਰਨ ਲਈ ਵਰਤੀ ਇਸ ਤਕਨੀਕ 'ਤੇ ਸਵਾਲ ਚੁੱਕ ਰਹੇ ਹਨ।
- - - - - - - - - Advertisement - - - - - - - - -