Mahadev Betting App Case: ਮਹਾਦੇਵ ਬੇਟਿੰਗ ਐਪ ਕੇਸ ਵਿੱਚ ਬਾਲੀਵੁੱਡ ਅਦਾਕਾਰ ਸਾਹਿਲ ਖਾਨ ਦੀਆਂ ਮੁਸ਼ਕਲਾਂ ਵਧ ਗਈਆਂ ਹਨ। ਅਦਾਲਤ ਨੇ ਅਦਾਕਾਰ ਨੂੰ 1 ਮਈ ਤੱਕ ਪੁਲਿਸ ਹਿਰਾਸਤ ਵਿੱਚ ਭੇਜ ਦਿੱਤਾ ਹੈ। ਅਦਾਲਤ ਦੇ ਫੈਸਲੇ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਸਾਹਿਲ ਖਾਨ ਨੇ ਕਿਹਾ ਕਿ ਸੱਚਾਈ ਸਾਹਮਣੇ ਆ ਜਾਵੇਗੀ।


ਇਹ ਵੀ ਪੜ੍ਹੋ: ਆਮਿਰ ਖਾਨ ਨੇ ਪੰਜਾਬੀਆਂ ਦੀ ਕੀਤੀ ਰੱਜ ਕੇ ਤਾਰੀਫ, ਕਪਿਲ ਦੇ ਸ਼ੋਅ 'ਤੇ ਬੋਲੇ- 'ਪੰਜਾਬੀ ਸਭ ਤੋਂ ਜ਼ਿਆਦਾ...'


ANI ਦੇ ਮੁਤਾਬਕ ਸ਼ਿੰਦੇਵਾੜੀ-ਦਾਦਰ ਕੋਰਟ ਨੇ ਸਾਹਿਲ ਖਾਨ ਨੂੰ ਪੁਲਿਸ ਹਿਰਾਸਤ ਵਿੱਚ ਭੇਜਣ ਦਾ ਫੈਸਲਾ ਸੁਣਾਇਆ ਹੈ। ਇਸ ਤੋਂ ਬਾਅਦ ਸਾਹਿਲ ਖਾਨ ਨੇ ਕਿਹਾ- ਮੈਨੂੰ ਮੁੰਬਈ ਪੁਲਿਸ ਅਤੇ ਕਾਨੂੰਨ 'ਤੇ ਪੂਰਾ ਭਰੋਸਾ ਹੈ ਅਤੇ ਜਲਦੀ ਹੀ ਸੱਚ ਸਾਹਮਣੇ ਆ ਜਾਵੇਗਾ।            






ਪੁਲਿਸ 31 ਹੋਰ ਲੋਕਾਂ ਤੋਂ ਕਰ ਰਹੀ ਪੁੱਛਗਿੱਛ
ਦੱਸ ਦਈਏ ਕਿ ਮੁੰਬਈ ਪੁਲਿਸ ਇਸ ਤੋਂ ਪਹਿਲਾਂ ਮਹਾਦੇਵ ਸੱਟੇਬਾਜ਼ੀ ਐਪ ਮਾਮਲੇ 'ਚ ਸਾਹਿਲ ਖਾਨ ਤੋਂ ਪੁੱਛਗਿੱਛ ਕਰ ਚੁੱਕੀ ਹੈ। ਸਾਹਿਲ ਖਾਨ ਨੂੰ ਪੁਲਿਸ ਨੇ ਛੱਤੀਸਗੜ੍ਹ ਵਿੱਚ ਗ੍ਰਿਫਤਾਰ ਕੀਤਾ ਸੀ ਅਤੇ ਫਿਰ ਅਦਾਕਾਰ ਨੂੰ ਮੁੰਬਈ ਲਿਆਂਦਾ ਗਿਆ ਸੀ। ਫਿਲਹਾਲ ਮੁੰਬਈ ਪੁਲਿਸ ਦੀ ਕ੍ਰਾਈਮ ਬ੍ਰਾਂਚ ਮਹਾਦੇਵ ਸੱਟੇਬਾਜ਼ੀ ਐਪ ਦੇ ਗੈਰ-ਕਾਨੂੰਨੀ ਰੀਅਲ ਅਸਟੇਟ ਨਾਲ ਜੁੜੇ ਲੈਣ-ਦੇਣ ਦੀ ਜਾਂਚ ਕਰ ਰਹੀ ਹੈ। ਪੁਲਿਸ ਸਾਹਿਲ ਖਾਨ ਸਮੇਤ 31 ਲੋਕਾਂ ਤੋਂ ਪੁੱਛਗਿੱਛ ਕਰ ਰਹੀ ਹੈ। ਪੁਲਿਸ ਉਨ੍ਹਾਂ ਦੇ ਬੈਂਕ ਖਾਤਿਆਂ, ਮੋਬਾਈਲ ਫ਼ੋਨਾਂ ਅਤੇ ਲੈਪਟਾਪਾਂ ਦੀ ਵੀ ਤਲਾਸ਼ੀ ਲੈ ਰਹੀ ਹੈ।


ਸਾਹਿਲ ਐਕਟਰ ਤੋਂ ਬਣਿਆ ਫਿਟਨੈੱਸ ਕੋਚ
ਸਾਹਿਲ ਖਾਨ ਨੂੰ 2001 'ਚ ਰਿਲੀਜ਼ ਹੋਈ 'ਸਟਾਈਲ' ਅਤੇ 'ਐਕਸਕਿਊਜ਼ ਮੀ' (2003) ਵਰਗੀਆਂ ਫਿਲਮਾਂ ਲਈ ਜਾਣਿਆ ਜਾਂਦਾ ਹੈ। ਹਾਲਾਂਕਿ, ਇਹ ਅਭਿਨੇਤਾ ਲੰਬੇ ਸਮੇਂ ਤੋਂ ਪਰਦੇ ਤੋਂ ਦੂਰ ਹੈ ਅਤੇ ਹੁਣ ਫਿਟਨੈਸ ਕੋਚ ਵਜੋਂ ਮਸ਼ਹੂਰ ਹੈ। ਉਹ ਇੱਕ ਯੂਟਿਊਬ ਚੈਨਲ ਚਲਾਉਂਦਾ ਹੈ ਜਿੱਥੇ ਉਹ ਫਿਟਨੈਸ ਨਾਲ ਜੁੜੇ ਅਪਡੇਟਸ ਸ਼ੇਅਰ ਕਰਦਾ ਰਹਿੰਦਾ ਹੈ। ਇਸ ਤੋਂ ਇਲਾਵਾ ਸਾਹਿਲ ਦੀ ਸਕ੍ਰੀਨ 'ਤੇ ਵਾਪਸੀ ਦੀਆਂ ਵੀ ਖਬਰਾਂ ਹਨ। 


ਇਹ ਵੀ ਪੜ੍ਹੋ: 'ਬਜਰੰਗੀ ਭਾਈਜਾਨ' ਦੀ ਮੁੰਨੀ ਹੋਈ 16 ਸਾਲਾਂ ਦੀ, ਖੂਬਸੂਰਤੀ 'ਚ ਬਾਲੀਵੁੱਡ ਅਭਿਨੇਤਰੀਆਂ ਨੂੰ ਦਿੰਦੀ ਟੱਕਰ, ਦੇਖੋ ਤਸਵੀਰਾਂ