Punjab News: ਕਿਸਾਨਾਂ ਵੱਲੋਂ ਆਪਣੀ ਮੰਗਾਂ ਨੂੰ ਲੈ ਕੇ ਸ਼ੰਭੂ ਰੇਲਵੇ ਲਾਇਨ ਉੱਤੇ ਧਰਨਾ ਦਿੱਤਾ ਜਾ ਰਿਹਾ ਹੈ ਜਿਸ ਕਰਕੇ ਵੱਡੀ ਗਿਣਤੀ ਵਿੱਚ ਟਰੇਨਾ ਪ੍ਰਭਾਵਿਤ ਹੋਈਆਂ ਹਨ। ਇਸ ਦਾ ਸਿੱਧਾ ਸਿੱਧਾ ਅਸਰ ਲੁਧਿਆਣਾ ਦੀ ਹੌਜਰੀ ਤੇ ਹੋਟਲ ਇੰਡਸਟਰੀ ਉੱਤੇ ਪੈ ਰਿਹਾ ਹੈ। ਜੇ ਅੰਦੋਲਨ ਆਉਣ ਵਾਲੇ ਕੁਝ ਦਿਨਾਂ ਵਿੱਚ ਖ਼ਤਮ ਨਾ ਹੋਇਆ ਤਾਂ ਇਹ ਘਾਟਾ ਨਾ ਝੱਲਣਯੋਗ ਸਥਿਤੀ ਤੱਕ ਪਹੁੰਚ ਜਾਵੇਗਾ।
ਟਰੇਨਾਂ ਬੰਦ ਹੋਣ ਕਾਰਨ ਲੁਧਿਆਣਾ ਦੇ ਕੱਪੜਾ ਉਦਯੋਗ ਉੱਤੇ ਵੀ ਇਸ ਦਾ ਅਸਰ ਪੈਣਾ ਸ਼ੁਰੂ ਹੋ ਗਿਆ ਹੈ। ਇਸ ਮੌਕੇ ਵਪਾਰੀਆਂ ਵੱਲੋਂ ਸਰਕਾਰ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਕਿਸਾਨਾਂ ਦੀਆਂ ਮੰਗਾਂ ਛੇਤੀ ਮੰਗ ਲਈਆਂ ਜਾਣ ਤਾਂ ਜੋ ਵਪਾਰੀਆਂ ਨੂੰ ਬਚਾਇਆ ਜਾ ਸਕੇ। ਟਰੇਨਾਂ ਨਾ ਚੱਲਣ ਤੋਂ ਲੁਧਿਆਣਾ ਦੀ ਹੋਟਲ ਇੰਡਸਟਰੀ ਨੂੰ ਵੀ ਜ਼ੋਰਦਾਰ ਝਟਕਾ ਲੱਗਿਆ ਹੈ। ਅੰਦਾਜ਼ੇ ਮੁਤਾਬਕ ਲੁਧਿਆਣਾ ਵਿੱਚ 600 ਹੋਟਲ ਨੇ ਜਿਨ੍ਹਾਂ ਚੋਂ 70 ਫ਼ੀਸਦੀ ਖਾਲੀ ਹਨ। ਪਹਿਲਾਂ ਕੀਤੀਆਂ ਗਈਆਂ ਬੁਕਿੰਗਾਂ ਕੈਂਸਲ ਹੋ ਰਹੀਆਂ ਹਨ ਤੇ ਨਵੀਂਆਂ ਬੁਕਿੰਗਾਂ ਨਾ ਬਰਾਬਰ ਹਨ।
ਇਸ ਵੀ ਕਿਹਾ ਜਾ ਰਿਹਾ ਹੈ ਕਿ ਪੰਜਾਬ ਵਿੱਚ ਹੋ ਰਹੇ ਵਿਰੋਧ ਪ੍ਰਦਰਸ਼ਨਾਂ ਕਾਰਨ ਬਾਹਰੀ ਵਪਾਰੀਆਂ ਨੇ ਪੰਜਾਬ ਨੂੰ ਬਲੈਕਲਿਸਟ ਕਰਨਾ ਸ਼ੁਰੂ ਕਰ ਦਿੱਤਾ ਹੈ। ਵੱਡੀਆਂ ਕੰਪਨੀਆਂ ਵੀ ਪੰਜਾਬ ਆਉਣ ਤੋਂ ਕੰਨੀ ਕਤਰਾਉਣ ਲੱਗੀਆਂ ਹਨ। ਕੰਪਨੀਆਂ ਦਾ ਪੰਜਾਬ ਦਾ ਮੋਹਭੰਗ ਹੋ ਰਿਹਾ ਹੈ। ਜ਼ਿਕਰ ਕਰ ਦਈਏ ਕਿ ਕਿਸਾਨਾਂ ਦੇ ਅੰਦੋਲਨ ਦੇ ਕਾਰਨ 1050 ਟਰੇਨਾਂ ਪ੍ਰਭਾਵਿਤ ਹੋਈਆਂ ਹਨ। ਅਧਿਕਾਰੀਆਂ ਦਾ ਕਹਿਣਾ ਹੈ ਕਿ ਟਰੇਨਾਂ 5 ਤੋਂ 8 ਘੰਟੇ ਤੱਕ ਲੇਟ ਚੱਲ ਰਹੀਆਂ ਹਨ।
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।
Join Our Official Telegram Channel : -
https://t.me/abpsanjhaofficial
ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :