ਸ਼ੂਟਿੰਗ ਦੀਆਂ ਵੱਖੋ-ਵੱਖ ਤਸਵੀਰਾਂ ਸੋਸ਼ਲ ਮੀਡੀਆ ‘ਤੇ ਆਉਣ ਕਾਰਨ ਸੁਰਖੀਆਂ ‘ਚ ਰਹਿੰਦੀਆਂ ਹਨ। ਹੁਣ ਜੋ ਤਸਵੀਰ ਸਾਹਮਣੇ ਆਈ ਹੈ, ਉਸ ਨੂੰ ਸਲਮਾਨ ਖ਼ਾਨ ਨੇ ਹੀ ਟਵੀਟ ਕੀਤਾ ਹੈ। ਇਸ ‘ਚ ਉਹ ਤੇ ਕੈਟਰੀਨਾ ਨਜ਼ਰ ਆ ਰਹੇ ਹਨ।
ਸ਼ਾਹਮਣੇ ਆਈ ਤਸਵੀਰ ‘ਚ ਦੋਵੇਂ ਸਟਾਰਸ ਦੀ ਸਿਰਫ ਪਿੱਠ ਨਜ਼ਰ ਆ ਰਹੀ ਹੈ। ਇਸ ਦੇ ਨਾਲ ਹੀ ਤਸਵੀਰ ‘ਚ ਵਾਹਗਾ ਬਾਰਡਰ ਨਜ਼ਰ ਆ ਰਿਹਾ ਹੈ ਜੋ ਉਸ ਥਾਂ ਦਾ ਸਿਰਫ ਸੈੱਟ ਹੈ ਤੇ ਹੂ-ਬ-ਹੂ ਇਹ ਵਾਹਗਾ ਬਾਰਡਰ ਜਿਹਾ ਨਜ਼ਰ ਆ ਰਿਹਾ ਹੈ। ਫ਼ਿਲਮ ਦੇ ਸੈੱਟ ਤੋਂ ਆ ਰਹੀਆਂ ਤਸਵੀਰਾਂ ਨੂੰ ਫੈਨਸ ਖੂਬ ਪਸੰਦ ਕਰ ਰਹੇ ਹਨ।