ਪੁਲਿਸ ਨੇ ਲਾਸ਼ਾਂ ਪੋਸਟਮਾਰਟਮ ਲਈ ਭੇਜ ਦਿੱਤੀਆਂ ਹਨ। ਇਸ ਮਾਮਲੇ ਵਿੱਚ ਤਿੰਨ ਨੌਕਰਾਂ ਨੂੰ ਗ੍ਰਿਫਤਾਰ ਵੀ ਕੀਤਾ ਹੈ। ਸਭ ਤੋਂ ਅਜੇ ਪੁੱਛਗਿਛ ਕੀਤੀ ਜਾ ਰਹੀ ਹੈ। ਇਸ ਕਤਲ ਦਾ ਮਕਸਦ ਸਾਹਮਣੇ ਨਹੀਂ ਆਇਆ। ਅੱਜ ਸਵੇਰੇ ਹੀ ਪੁਲਿਸ ਨੂੰ ਵਸੰਤ ਕੁੰਜ ‘ਚ ਦੋ ਲੋਕਾਂ ਦੀਆਂ ਲਾਸ਼ਾਂ ਮਿਲਣ ਦੀ ਖ਼ਬਰ ਮਿਲੀ ਸੀ। ਇਸ ਤੋਂ ਬਾਅਦ ਦਿੱਲੀ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ।
ਡਿਜ਼ਾਇਨਰ ਮਾਲਾ ਲਖਾਨੀ ਦੇ ਗੁਆਂਢੀ ਇਕਬਾਲ ਖ਼ਾਨ ਦਾ ਕਹਿਣਾ ਹੈ ਕਿ ਜਿਸ ਘਰ ‘ਚ ਮਾਲਾ ਦਾ ਕਤਲ ਹੋਇਆ, ਉਹ ਇੱਥੇ ਕਈ ਸਾਲਾਂ ਤੋਂ ਰਹਿ ਰਹੀ ਸੀ। ਮਾਲਾ ਦਾ ਨੌਕਰ ਬਹਾਦੁਰ ਵੀ ਇੱਥੇ ਹੀ ਰਹਿੰਦਾ ਸੀ। ਇੱਕ ਨੌਕਰ ਦਿਨ ‘ਚ ਆ ਕੇ ਬੁਟੀਕ ਦਾ ਕੰਮ ਕਰਦਾ ਸੀ। ਗੁਆਂਢੀ ਨੇ ਹੀ ਦੱਸਿਆ ਕਿ ਮਾਲਾ ਦਾ ਗ੍ਰੀਨ ਪਾਰਕ ‘ਚ ਬੁਟੀਕ ਦਾ ਸ਼ੋਅਰੂਮ ਹੈ।