ਮੁੰਬਈ: ਸਲਾਮਨ ਖ਼ਾਨ ਦੇ ਫੈਨਸ ਲਈ ਖੁਸ਼ਖ਼ਬਰੀ ਹੈ ਕਿ ਸਲਮਾਨ ਨੇ ਆਪਣੈ ਫ੍ਰੈਂਚਾਇਜ਼ੀ ‘ਦਬੰਗ’ ਦੇ ਤੀਜੇ ਪਾਰਟ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ। ਜੀ ਹਾਂ, ਸਲਮਾਨ ਦੀ ਇਸ ਫ਼ਿਲਮ ਦੀ ਸੀਰੀਜ਼ ਦਾ ਫੈਨਸ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਇਸ ਤੋਂ ਪਹਿਲਾਂ ਆਏ ਦੋਵੇਂ ਪਾਰਟ ਲੋਕਾਂ ਨੂੰ ਖੂਬ ਪਸੰਦ ਆਏ ਸੀ।


ਹੁਣ ਸਲਮਾਨ ਨੇ ‘ਦਬੰਗ-3’ ਦੀ ਸ਼ੂਟਿੰਗ ਅੱਜ ਤੋਂ ਸ਼ੁਰੂ ਕਰ ਦਿੱਤੀ ਹੈ। ਇਸ ਦੀ ਜਾਣਕਾਰੀ ਮੇਕਰਸ ਨੇ ਫ਼ਿਲਮ ਦੇ ਸੈੱਟ ਤੋਂ ਪਹਿਲੀ ਤਸਵੀਰ ਸ਼ੇਅਰ ਕਰ ਦਿੱਤੀ ਹੈ। ਫ਼ਿਲਮ ਦਾ ਮਹੂਰਤ ਸ਼ੂਟ ਕੀਤਾ ਜਾ ਚੁੱਕਿਆ ਹੈ। ਉਂਝ ਸਲਮਾਨ ਨੇ ਵੀ ਬੀਤੇ ਦਿਨੀਂ ਇਸ ਗੱਲ ਦਾ ਐਲਾਨ ਕਰ ਦਿੱਤਾ ਸੀ ਕਿ ਫ਼ਿਲਮ ਦੀ ਸ਼ੂਟਿੰਗ ਉਹ ਅੱਜ ਤੋਂ ਸ਼ੁਰੂ ਕਰ ਰਹੇ ਹਨ।

ਵੇਖੋ ਫੋਟੋ


ਇਸ ਫ਼ਿਲਮ ‘ਚ ਚੁਲਬੁਲ ਪਾਂਡੇ ਨਾਲ ਇੱਕ ਵਾਰ ਫੇਰ ਰੱਜੋ ਯਾਨੀ ਸੋਨਾਕਸ਼ੀ ਸਿਨ੍ਹਾ ਹੀ ਲੀਡ ਰੋਲ ‘ਚ ਨਜ਼ਰ ਆਵੇਗੀ। ਇਸ ਦੀ ਪਹਿਲੀ ਫ਼ਿਲਮ ਨਾਲ ਹੀ ਸੋਨਾਕਸ਼ੀ ਨੇ ਆਪਣੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਉਮੀਦ ਹੈ ਕਿ ਪਹਿਲੇ ਦੋਵੇਂ ਪਾਰਟਸ ਦੀ ਤਰ੍ਹਾਂ ਫ਼ਿਲਮ ਦਾ ਤੀਜਾ ਪਾਰਟ ਵੀ ਲੋਕਾਂ ਨੂੰ ਐਂਟਰਟੇਨ ਕਰਨ ‘ਚ ਕਾਮਯਾਬ ਹੋ ਸਕੇ।