Salman Khan Using 10 Year Old Phone: ਬਾਲੀਵੁੱਡ ਦੇ ਭਾਈਜਾਨ ਸਲਮਾਨ ਖਾਨ ਅਕਸਰ ਹੀ ਸੁਰਖੀਆਂ 'ਚ ਬਣੇ ਰਹਿੰਦੇ ਹਨ। ਸਾਲ 2023 ਭਾਈਜਾਨ ਦੇ ਲਈ ਵਧੀਆ ਨਹੀਂ ਰਿਹਾ ਸੀ। ਸਲਮਾਨ ਖਾਨ ਦੀਆਂ ਫਿਲਮਾਂ ਨੇ ਵਧੀਆ ਕਾਰੋਬਾਰ ਨਹੀਂ ਕੀਤਾ ਸੀ। ਉਨ੍ਹਾਂ ਦੀਆਂ ਫਿਲਮਾਂ ਬਾਕਸ ਆਫਿਸ 'ਤੇ ਫਲੌਪ ਸਾਬਿਤ ਹੋਈਆਂ ਸੀ। ਹੁਣ ਫੈਨਜ਼ ਬੇਸਵਰੀ ਨਾਲ ਭਾਈਜਾਨ ਦੀ ਨਵੀਂ ਫਿਲਮ ਦਾ ਇੰਤਜ਼ਾਰ ਕਰ ਰਹੇ ਹਨ।       


ਇਹ ਵੀ ਪੜ੍ਹੋ: ਸਰਗੁਣ ਮਹਿਤਾ ਦੇ ਪਤੀ ਰਵੀ ਦੂਬੇ ਤੋਂ ਸਿੱਖੋ ਪਤਨੀ ਦੀ ਇੱਜ਼ਤ ਕਰਨਾ, ਅਦਾਕਾਰਾ ਬੋਲੀ- 'ਉਹ ਮਜ਼ਾਕ 'ਚ ਵੀ ਮੇਰੇ ਬਾਰੇ...'


ਇਸ ਦਰਮਿਆਨ ਸਲਮਾਨ ਖਾਨ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ, ਜਿਸ ਵਿੱਚ ਭਾਈਜਾਨ ਕਹਿ ਰਹੇ ਹਨ ਕਿ ਉਨ੍ਹਾਂ ਨੇ 10 ਸਾਲਾਂ ਤੋਂ ਆਪਣਾ ਫੋਨ ਨਹੀਂ ਬਦਲਿਆ। ਉਹ ਅੱਜ ਵੀ ਬਲੈਕਬੈਰੀ ਕੰਪਨੀ ਦਾ ਉਹੀ ਪੁਰਾਣਾ ਫੋਨ ਇਸਤੇਮਾਲ ਕਰ ਰਹੇ ਹਨ। ਉਸ ਦੇ ਨਾਲ ਵੀ ਜਦੋਂ ਮੈਂ ਕਸ਼ਮੀਰ ਦੀ ਤਸਵੀਰ ਖਿੱਚਦਾ ਹਾਂ ਤਾਂ ਉਹ ਵੀ ਬਹੁਤ ਵਧੀਆ ਕਲਿੱਕ ਹੁੰਦੀ ਹੈ। ਦੱਸ ਦਈਏ ਕਿ ਸਲਮਾਨ ਖਾਨ ਦੀ ਇਹ ਵੀਡੀਓ ਪੁਰਾਣੀ ਲੱਗ ਰਹੀ ਹੈ ਅਤੇ ਇਸ ਵੀਡੀਓ 'ਚ ਉਹ ਕਸ਼ਮੀਰ ਦੀ ਖੂਬਸੂਤਰੀ ਬਾਰੇ ਗੱਲ ਕਰਦੇ ਨਜ਼ਰ ਆ ਰਹੇ ਹਨ। ਦੇਖੋ ਇਹ ਵੀਡੀਓ:         






ਕਾਬਿਲੇਗ਼ੌਰ ਹੈ ਕਿ ਸਾਲ 2023 ਸਲਮਾਨ ਖਾਨ ਲਈ ਜ਼ਿਆਦਾ ਵਧੀਆ ਨਹੀਂ ਰਿਹਾ ਸੀ। ਸਲਮਾਨ ਖਾਨ ਨੂੰ ਬਾਰ-ਬਾਰ ਲਾਰੈਂਸ ਬਿਸ਼ਨੋਈ ਗੈਂਗ ਤੋਂ ਧਮਕੀਆਂ ਮਿਲੀਆਂ। ਇਹੀ ਨਹੀਂ ਸਲਮਾਨ ਖਾਨ ਦੀਆਂ ਫਿਲਮਾਂ ਵੀ ਬਾਕਸ ਆਫਿਸ 'ਤੇ ਵਧੀਆ ਕਾਰੋਬਾਰ ਨਹੀਂ ਕਰ ਸਕੀਆਂ ਸੀ। ਸਲਮਾਨ ਖਾਨ ਦੀਆਂ 'ਕਿਸੀ ਕਾ ਭਾਈ ਕਿਸੀ ਕੀ ਜਾਨ' ਤੇ 'ਟਾਈਗਰ 3' ਬੁਰੀ ਤਰ੍ਹਾਂ ਫਲੌਪ ਹੋਈਆਂ ਸੀ। ਇਨ੍ਹਾਂ ਫਿਲਮਾਂ ਨੇ ਵਧੀਆ ਕਾਰੋਬਾਰ ਨਹੀਂ ਕੀਤਾ ਸੀ। ਹੁਣ ਫੈਨਜ਼ ਸਲਮਾਨ ਖਾਨ ਦੀਆਂ ਨਵੀਆਂ ਫਿਲਮਾਂ ਦਾ ਇੰਤਜ਼ਾਰ ਕਰ ਰਹੇ ਹਨ।         


ਇਹ ਵੀ ਪੜ੍ਹੋ: ਕ੍ਰਿਸਮਸ 2024 'ਤੇ ਹੋਵੇਗੀ ਆਮਿਰ ਖਾਨ ਦੀ ਵਾਪਸੀ, ਐਕਟਰ ਦੀ ਇਹ ਫਿਲਮ ਹੋਵੇਗੀ ਰਿਲੀਜ਼, ਸ਼ੁਰੂ ਹੋ ਚੁੱਕੀ ਹੈ ਸ਼ੂਟਿੰਗ