ਸਲਮਾਨ ਹੋਸਟ ਕਰਨਾ ਚਾਹੁੰਦੇ ‘ਕੇਬੀਸੀ’, ਬਿੱਗ ਬੀ ਨੇ ਦਿੱਤਾ ਜਵਾਬ
ਏਬੀਪੀ ਸਾਂਝਾ | 29 Aug 2018 12:26 PM (IST)
ਮੁੰਬਈ: ਬਿੱਗ ਬੀ ਅਮਿਤਾਭ ਬੱਚਨ ਜਲਦੀ ਹੀ ਆਪਣੇ ਫੇਮਸ ਰਿਐਲਟੀ ਬੇਸਡ ਗੇਮ ਸ਼ੋਅ 'ਕੌਣ ਬਨੇਗਾ ਕਰੋੜਪਤੀ' ਨਾਲ ਵਾਪਸੀ ਕਰ ਰਹੇ ਹਨ। ਉਹ ਜਲਦੀ ਹੀ ਇਸ ਸ਼ੋਅ ਦਾ 10ਵਾਂ ਸੀਜ਼ਨ ਹੋਸਟ ਕਰਨ ਲਈ ਹੌਟ ਚੇਅਰ ‘ਤੇ ਬੈਠੇ ਨਜ਼ਰ ਆਉਣਗੇ। ਬਿੱਗ ਬੀ ਦਾ ਸ਼ੋਅ ਲੰਬਾ ਸਫਰ ਤੈਅ ਕਰ ਚੁੱਕਿਆ ਹੈ। ਜਦੋਂ ਵੀ ਸ਼ੋਅ ਟੈਲੀਕਾਸਟ ਹੁੰਦਾ ਹੈ ਤਾਂ ਟੀਆਰਪੀ ਦੀ ਲਿਸਟ ‘ਚ ਹਿੱਟ ਕਰਦਾ ਹੈ। ਬੀਤੇ ਦਿਨੀਂ ਅਮਿਤਾਬ ਬੱਚਨ ਆਪਣੇ ਆਉਣ ਵਾਲੇ ਸ਼ੋਅ ਦੇ ਸੀਜ਼ਨ ਲਈ ਮੀਡੀਆ ਨੂੰ ਮੁਖਾਤਬ ਹੋਏ ਜਿੱਥੇ ਉਨ੍ਹਾਂ ਨੇ ਮੀਡੀਆ ਦੇ ਕਈ ਸਵਾਲਾਂ ਦੇ ਜਵਾਬ ਦਿੱਤੇ। ਉਨ੍ਹਾਂ ਨੂੰ ਇੱਥੇ ਕਿਸੇ ਨੇ ਸਵਾਲ ਪੁੱਛਿਆ ਕਿ ਕਦੇ ਤੁਸੀਂ ਸ਼ੋਅ ‘ਚ ਪ੍ਰਤੀਭਾਗੀ ਦੀ ਤਰ੍ਹਾਂ ਆਉਗੇ? ਇਸ ਬਾਰੇ ਅਮਿਤਾਭ ਨੇ ਕਿਹਾ, "ਜੇਕਰ ਮੈਂ ਸ਼ੋਅ ‘ਚ ਖਿਲਾੜੀ ਦੀ ਤਰ੍ਹਾਂ ਆਇਆ ਤਾਂ ਸ਼ੋਅ ਹਾਰ ਜਾਵਾਂਗਾਂ। ਮੈਂ 2-3 ਸਵਾਲਾਂ ਦੇ ਜਵਾਬ ਹੀ ਦੇ ਪਾਵਾਂਗਾ।" ਇਸ ਤੋਂ ਪਹਿਲਾਂ ਸਲਮਾਨ ਨੇ ਇਸ ਸ਼ੋਅ ਨੂੰ ਹੋਸਟ ਕਰਨ ਦੀ ਇੱਛਾ ਜ਼ਾਹਿਰ ਕੀਤੀ ਸੀ। ਪ੍ਰੈੱਸ ਕਾਨਫਰੰਸ ‘ਚ ਅਮਿਤਾਭ ਬੱਚਨ ਨੂੰ ਜਦੋਂ ਇਸ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ, "ਜੇਕਰ ਉਹ ਅਜਿਹਾ ਕਰਨਾ ਚਾਹੁੰਦੇ ਹਨ ਤਾਂ ਉਨ੍ਹਾਂ ਦਾ ਬਹੁਤ-ਬਹੁਤ ਸਵਾਗਤ ਹੈ। ਮੈਂ ਖੁਦ ਉਨ੍ਹਾਂ ਨੂੰ ਸ਼ੋਅ ਹੋਸਟ ਕਰਨ ਲਈ ਸੱਦਾ ਦਿੰਦਾ ਹਾਂ।" ਇਸ ਤੋਂ ਪਹਿਲਾਂ ਸਲਮਾਨ-ਅਮਿਤਾਭ ਨੂੰ ‘ਬਾਗਬਾਨ’, ‘ਬਾਬੁਲ’ ਤੇ ‘ਗੌਡ ਤੁਸੀਂ ਗ੍ਰੇਟ ਹੋ’ ਜਿਹੀਆਂ ਫ਼ਿਲਮਾਂ ‘ਚ ਇਕੱਠੇ ਦੇਖ ਚੁੱਕੇ ਹਾਂ। ਜੇਕਰ ਸ਼ੋਅ ਦੇ ਮੇਕਰਸ ਸੀਜ਼ਨ 10 ਲਈ ਕਿਸੇ ਖਾਸ ਐਪੀਸੋਡ ਲਈ ਸਲਮਾਨ ਤੇ ਬਿੱਗ ਬੀ ਨੂੰ ਇਕੱਠੇ ਮੰਚ ‘ਤੇ ਲੈ ਆਉਣ ਤਾਂ ਇਸ ‘ਚ ਦੋਵਾਂ ਦੇ ਫੈਨਸ ਨੂੰ ਬੇਹੱਦ ਖੁਸ਼ੀ ਹੋਵੇਗੀ। ਉਂਝ ਬਿੱਗ ਬੀ ਦਾ ਸ਼ੋਅ 3 ਸਤੰਬਰ ਤੋਂ ਰਾਤ 9 ਵਜੇ ਸੋਨੀ ‘ਤੇ ਆਨ-ਏਅਰ ਹੋਣ ਜਾ ਰਿਹਾ ਹੈ। ਸਭ ਨੂੰ ਉਮੀਦ ਹੈ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼ੋਅ ਹਿੱਟ ਹੀ ਹੋਵੇਗਾ।