ਮੁੰਬਈ: ਕਪਿਲ ਸ਼ਰਮਾ ਜਲਦੀ ਹੀ ਛੋਟੇ ਪਰਦੇ ‘ਤੇ ਵਾਪਸੀ ਕਰਨ ਵਾਲੇ ਹਨ। ਇਸ ਤਰ੍ਹਾਂ ਦੀਆਂ ਖ਼ਬਰਾਂ ਤਾਂ ਕਈ ਦਿਨਾਂ ਤੋਂ ਆ ਰਹੀਆਂ ਹਨ ਪਰ ਉਨ੍ਹਾਂ ਦੀ ਵਾਪਸੀ ‘ਚ ਅਜੇ ਕੁਝ ਸਮਾਂ ਲੱਗੇਗਾ। ਇਸ ਦਾ ਕਾਰਨ ਹੈ ਸ਼ੋਅ ਦੇ ਪ੍ਰੋਡਿਊਸਰ। ਜੀ ਹਾਂ, ਕਪਿਲ ਦੇ ਸ਼ੋਅ ਦੇ ਪ੍ਰੋਡਿਊਸਰਾਂ ਨੇ ਕਪਿਲ ਦੇ ਸ਼ੋਅ ਨੂੰ ਹੁਣ ਪ੍ਰੋਡਿਊਸ ਕਰਨ ਤੋਂ ਮਨ੍ਹਾ ਕਰ ਦਿੱਤਾ ਸੀ।

ਇਸ ਤੋਂ ਬਾਅਦ ਕਪਿਲ ਦਾ ਸ਼ੋਅ ਆਨ-ਏਅਰ ਹੋਣ ‘ਚ ਕੁਝ ਦੇਰੀ ਹੋ ਰਹੀ ਸੀ। ਹੁਣ ਕੋਈ ਹੈ ਜਿਸ ਨੇ ਕਪਿਲ ਦੀ ਬਾਂਹ ਫੜਣ ਦੀ ਸੋਚੀ ਹੈ। ਉਹ ਕੋਈ ਹੋਰ ਨਹੀਂ ਸਗੋਂ ਭਾਈਜਾਨ ਸਲਮਾਨ ਖ਼ਾਨ ਹਨ। ਇਸ ਤੋਂ ਬਾਅਦ ਕਪਿਲ ਨੇ ਕੁਝ ਰਾਹਤ ਦੇ ਸਾਹ ਲਏ ਹਨ। ਖ਼ਬਰਾਂ ਨੇ ਕਿ ਕਪਿਲ ਦਾ ਸ਼ੋਅ ਹੁਣ ਸਲਮਾਨ ਖ਼ਾਨ ਦੀ ਹੋਮ ਪ੍ਰੋਡਕਸ਼ਨ ਹੇਠ ਤਿਆਰ ਹੋਵੇਗਾ।

ਕਪਿਲ ਦਾ ਸ਼ੋਅ ਸੋਨੀ ਟੀਵੀ ‘ਤੇ ਹੀ ਆਨ-ਏਅਰ ਹੋਣਾ ਹੈ ਜਿਸ ਦਾ ਕੰਮ ਵੀ ਸ਼ੁਰੂ ਹੋ ਚੁੱਕਿਆ ਹੈ। ਇਸ ਦੇ ਨਾਲ ਹੀ ਸ਼ੋਅ ‘ਚ ਕੁਝ ਹੋਰ ਨਵੇਂ ਦਿਲਚਸਪ ਕਿਰਦਾਰਾਂ ਦੀ ਐਂਟਰੀ ਵੀ ਹੋਣੀ ਹੈ। ਜੇਕਰ ਸਭ ਠੀਕ ਰਿਹਾ ਤਾਂ ਕਪਿਲ ਦਾ ਸ਼ੋਅ 18 ਦਸੰਬਰ ਤੋਂ ਸ਼ੁਰੂ ਹੋ ਸਕਦਾ ਹੈ। ਉਂਝ ਕਪਿਲ ਦੀ ਮਦਦ ਲਈ ਸਲਮਾਨ ਦੇ ਆਉਣ ਨਾਲ ਫੈਨਸ ਕਾਫੀ ਖੁਸ਼ ਹੋਏ ਹਨ।