Pooja Hegde Death Hegde: ਬਾਲੀਵੁੱਡ ਅਭਿਨੇਤਾ ਸਲਮਾਨ ਖਾਨ ਦੀ ਫਿਲਮ 'ਕਿਸੀ ਕਾ ਭਾਈ ਕਿਸੀ ਕੀ ਜਾਨ' 'ਚ ਲੀਡ ਅਭਿਨੇਤਰੀ ਦੇ ਰੂਪ 'ਚ ਨਜ਼ਰ ਆਈ ਸਾਊਥ ਦੀ ਖੂਬਸੂਰਤ ਅਦਾਕਾਰਾ ਪੂਜਾ ਹੇਗੜੇ ਨੂੰ ਲੈ ਕੇ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆਈ ਹੈ। ਹਾਲ ਹੀ ਦੀਆਂ ਖਬਰਾਂ ਅਨੁਸਾਰ, ਅਭਿਨੇਤਰੀ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਹਨ। 

ਇਹ ਵੀ ਪੜ੍ਹੋ: ਸ਼ਹਿਨਾਜ਼ ਗਿੱਲ ਤੇ ਗੁਰੂ ਰੰਧਾਵਾ ਦੀ ਰੋਮਾਂਟਿਕ ਵੀਡੀਓ ਵਾਇਰਲ, ਸਨਾ ਦੇ ਸਿਰ 'ਤੇ ਦਸਤਾਰ ਸਜਾਉਂਦਾ ਨਜ਼ਰ ਆਇਆ ਗਾਇਕ

ਦੁਬਈ ਵਿੱਚ ਕਲੱਬ ਦੇ ਉਦਘਾਟਨ ਮੌਕੇ ਪੂਜਾ ਹੇਗੜੇ ਨਾਲ ਵਿਵਾਦਤੁਹਾਨੂੰ ਦੱਸ ਦਈਏ ਕਿ ਅਦਾਕਾਰਾ ਦੁਬਈ ਵਿੱਚ ਇੱਕ ਕਲੱਬ ਦੇ ਉਦਘਾਟਨ ਸਮਾਰੋਹ ਵਿੱਚ ਗਈ ਸੀ। ਜਿੱਥੇ ਉਨ੍ਹਾਂ ਦੀ ਬਹਿਸ ਤੋਂ ਬਾਅਦ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ। ਇਸ ਵਿਵਾਦ ਤੋਂ ਬਾਅਦ ਪੂਜਾ ਭਾਰਤ ਪਰਤ ਆਈ ਹੈ। ਹਾਲਾਂਕਿ ਪੂਜਾ ਹੇਗੜੇ ਜਾਂ ਉਨ੍ਹਾਂ ਦੀ ਟੀਮ ਵਲੋਂ ਇਸ ਖਬਰ 'ਤੇ ਕੋਈ ਸਪੱਸ਼ਟ ਪੁਸ਼ਟੀ ਨਹੀਂ ਕੀਤੀ ਗਈ ਹੈ।

ਖਬਰ ਸੁਣ ਪੂਜਾ ਦੇ ਪ੍ਰਸ਼ੰਸਕ ਪਰੇਸ਼ਾਨਇਸ ਖਬਰ ਦੇ ਸਾਹਮਣੇ ਆਉਣ ਤੋਂ ਬਾਅਦ ਅਦਾਕਾਰਾ ਦੇ ਪ੍ਰਸ਼ੰਸਕ ਕਾਫੀ ਪਰੇਸ਼ਾਨ ਹੋ ਗਏ ਹਨ। ਇਸ ਪੋਸਟ 'ਤੇ ਕਮੈਂਟ ਕਰਦੇ ਹੋਏ ਇਕ ਫੈਨ ਨੇ ਲਿਖਿਆ- 'ਕਿਰਪਾ ਕਰਕੇ ਜਲਦੀ ਭਾਰਤ ਵਾਪਸ ਆ ਜਾਓ', ਜਦਕਿ ਦੂਜੇ ਫੈਨ ਨੇ ਲਿਖਿਆ- 'ਤੁਸੀਂ ਠੀਕ ਹੋ'।

ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਸਲਮਾਨ ਖਾਨ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਚੁੱਕੀਆਂ ਹਨ। ਈਦ 'ਤੇ ਰਿਲੀਜ਼ ਹੋਈ 'ਕਿਸੀ ਕਾ ਭਾਈ ਕਿਸੀ ਕੀ ਜਾਨ' 'ਚ ਪੂਜਾ ਸਲਮਾਨ ਖਾਨ ਦੇ ਨਾਲ ਨਜ਼ਰ ਆਈ ਸੀ। ਇਸ ਤੋਂ ਬਾਅਦ ਪੂਜਾ ਕਿਸੇ ਹੋਰ ਨਵੇਂ ਪ੍ਰੋਜੈਕਟ ਵਿੱਚ ਨਜ਼ਰ ਨਹੀਂ ਆਈ ਹੈ। ਸਲਮਾਨ ਖਾਨ ਨਾਲ ਫਿਲਮਾਂ ਕਰਨ ਤੋਂ ਬਾਅਦ, ਪੂਜਾ ਅਕਸਰ ਛੁੱਟੀਆਂ 'ਤੇ ਜਾਂਦੀ ਨਜ਼ਰ ਆਉਂਦੀ ਹੈ ਅਤੇ ਸੋਸ਼ਲ ਮੀਡੀਆ 'ਤੇ ਪ੍ਰਸ਼ੰਸਕਾਂ ਲਈ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। 

ਇਹ ਵੀ ਪੜ੍ਹੋ: 'ਐਨੀਮਲ' ਦੀ ਕਾਮਯਾਬੀ ਤੋਂ ਬਾਅਦ ਬਦਲੀ ਤ੍ਰਿਪਤੀ ਡਿਮਰੀ ਦੀ ਕਿਸਮਤ, ਸ਼ਾਹਰੁਖ ਦੀ ਧੀ ਸੁਹਾਨਾ ਖਾਨ ਨੂੰ ਪਿੱਛੇ ਛੱਡ ਬਣਾਇਆ ਇਹ ਰਿਕਾਰਡ