ਮੁੰਬਈ: ਬਾਲੀਵੁੱਡ ਦੇ ਸੁਲਤਾਨ ਸਲਮਾਨ ਖ਼ਾਨ ਇਨ੍ਹਾਂ ਦਿਨੀਂ ਆਪਣੀ ਅਪਕਮਿੰਗ ਫ਼ਿਲਮ ‘ਭਾਰਤ’ ਦੀ ਸ਼ੂਟਿੰਗ ‘ਚ ਬਿਜ਼ੀ ਹਨ। ਸਲਮਾਨ ਨੇ ਇਸ ਫ਼ਿਲਮ ਦੀ ਸ਼ੂਟਿੰਗ ਮੁੰਬਈ, ਆਬੂ ਧਾਬੀ, ਦਿੱਲੀ, ਪੰਜਾਬ ‘ਚ ਕੀਤੀ ਹੈ ਅਤੇ ਹੁਣ ਇਸ ਦੀ ਸ਼ੂਟਿੰਗ ਗੋਆ ‘ਚ ਹੋਣੀ ਹੈ। ਜਿਸ ਲਈ ਸਲਮਾਨ ਸਪੌਟ ‘ਤੇ ਪਹੁੰਚ ਚੁੱਕੇ ਹਨ ਅਤੇ ਉਨ੍ਹਾਂ ਨੇ ਫ਼ਿਲਮ ਦੀ ਸ਼ੂਟਿੰਗ ਵੀ ਸ਼ੁਰੂ ਕਰ ਦਿੱਤੀ ਹੈ।


ਸਲਮਾਨ ਦੀ ਗੋਆ ‘ਚ ਸ਼ੂੀਟੰਗ ਸ਼ੁਰੂ ਹੋ ਚੁੱਕੀ ਹੈ ਅਤੇ ਇੱਥੇ ਵਿਹਲੇ ਸਮੇਂ ‘ਚ ਸਲਮਾਨ ਆਪਣਾ ਸਮਾਂ ਆਰਚਰੀ ਖੇਡਣ ‘ਚ ਬਿਤਾਉਂਦੇ ਹਨ। ਜਿਸ ਦੀ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀ ਹੈ। ਵੀਡੀਓ ‘ਚ ਸਲਮਾਨ ਨੇ ਸ਼ਾਨਦਾਰ ਨਿਸ਼ਾਨਾ ਲਗਾਇਆ ਹੈ।

ਸਲਮਾਨ ਦੀ ਫ਼ਿਲਮ ‘ਭਾਰਤ’ ਈਦ ‘ਤੇ ਰਿਲੀਜ਼ ਹੋ ਰਹੀ ਹੈ। ਜਿਸ ‘ਚ ਸਲਮਾਨ ਦੇ ਨਾਲ ਕੈਟਰੀਨਾ, ਸੁਨੀਲ ਗ੍ਰੋਵਰ, ਜੈਕੀ ਸ਼ਰੋਫ, ਤੱਬੂ, ਨੋਰਾ ਫਤੇਹੀ ਅਤੇ ਦੀਸ਼ਾ ਪਟਾਨੀ ਨਜ਼ਰ ਆਉਣ ਵਾਲੇ ਹਨ। ਇਹ ਫ਼ਿਲਮ ਸਾਉਥ ਕੋਰੀਅਨ ਫ਼ਿਲਮ ‘ਓਥ ਟੂ ਮਾਈ ਫਾਦਰ’ ਦਾ ਹਿੰਦੀ ਰੀਮੇਕ ਹੈ।