ਚੰਡੀਗੜ੍ਹ: ਜੰਮੂ-ਕਸ਼ਮੀਰ ‘ਚ 40 ਦਿਨਾਂ ਤੋਂ ਠੰਢ ਆਫਤ ਦੀ ਤਰ੍ਹਾਂ ਬਰਸ ਰਹੀ ਹੇ। ਪਹਾੜਾਂ ‘ਦ ਮੌਸਮ ਦੇ ਅਜਿਹੇ ਤੇਵਰਾਂ ਤੋਂ ਬਾਅਦ ਮੈਦਾਨੀ ਖੇਤਰਾਂ ‘ਚ ਵੀ ਠੰਢ ਦਾ ਪ੍ਰਕੋਪ ਜਾਰੀ ਹੈ। ਕਸ਼ਮੀਰ ‘ਚ ਮੌਸਮ ਵਿਭਾਗ ਨੇ ਅਲਰਟ ਜਾਰੀ ਕੀਤਾ ਹੈ ਕਿ ਅੱਗੇ ਅਜਿਹਾ ਹੀ ਮੌਸਮ ਜਾਰੀ ਰਹੇਗਾ। ਐਸਡੀਅਰਾਐਫ, ਪੁਲਿਸ, ਪੈਰਾ ਮੈਡੀਕਲ ਸਟਾਫ ਨੂੰ ਐਂਬੁਲਸ ਸਮੇਤ ਸਾਰੇ ਜ਼ਰੁਰੀ ਇੰਤਜ਼ਾਮ ਕਰਨ ਲਈ ਕਿਹਾ ਗਿਆ ਹੈ।
ਸ੍ਰੀਨਗਰ ‘ਚ ਵੀਰਵਾਰ ਰਾਤ ਦਾ ਘੱਟੋ ਘੱਟ ਤਾਪਮਾਨ ਮਾਈਨਸ ਤੋਨ 3.2 ਸੈਲਸੀਅਸ ਡਿਗਰੀ ਤੋਂ ਹੇਠ ਦਰਜ ਕੀਤਾ ਗਿਆ ਹੈ। ਦੱਖਣੀ ਕਸ਼ਮੀਰ ਦੇ ਕਾਜੀਗੁੰਡ ‘ਚ ਘੱਟੋ ਘੱਟ ਤਾਪਮਾਨ ਮਾਈਨਸ ਤੋਂ 0.8 ਡਿਗਰੀ ਸੈਲਸੀਅਸ ਤੋਂ ਹੇਠ ਦਰਜ ਕੀਤਾ ਗਿਆ।
ਇਸ ਦੇ ਨਾਲ ਮੌਸਮ ਵਿਭਾਗ ਨੇ ਦੇਸ਼ ਦੀ ਰਾਜਧਾਨੀ ਦਿੱਲੀ ‘ਚ ਧੁੰਦ ਅਤੇ ਬਦਲ ਬਣੇ ਰਹਿਣ ਦੀ ਸੰਭਾਵਨਾ ਜਤਾਈ ਹੈ। ਜਿੱਥੇ ਦਾ ਤਾਪਮਾਨ ਵਧੋ ਵੱਧ 21 ਡਿਗਰੀ ਸੈਲਸੀਅਸ ਦੇ ਨੇੜੇ ਰਹਿ ਸਕਦਾ ਹੈ ਅਤੇ ਸ਼ਨੀਵਾਰ-ਐਤਵਾਰ ਨੂੰ ਮੀਂਹ ਪੈਣ ਦੇ ਨਾਲ ਤਾਪਮਾਨ ‘ਚ ਕੁ ਗਿਰਾਵਟ ਆ ਸਕਦੀ ਹੈ।
ਜੇਕਰ ਗੱਲ ਪੰਜਾਬ ਅਤੇ ਹਰਿਆਣਾ ਦੀ ਕੀਤੀ ਜਾਵੇ ਤਾਂ ਜਲੰਧਰ ਦੇ ਨੇੜੇ ਆਦਮਪੁਰ ਦਾ ਘੱਟੋ ਘੱਟ ਤਾਪਮਾਨ ਦੋਨਾਂ ਸੂਬਿਆਂ ‘ਚ ਸਭ ਤੋਂ ਘੱਟ 1.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਜਦਕਿ ਗੁਰੂ ਦੀ ਨਗਰੀ ਅੰਮ੍ਰਿਤਸਰ ‘ਚ ਘੱਟੋ ਘੱਟ ਤਾਪਮਾਨ 4 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ ਹੈ।
ਦੋਵੇਂ ਸੂਬਿਆਂ ਦੀ ਰਾਜਧਾਨੀ ਚੰਡੀਗੜ੍ਹ ‘ਚ ਵੀ ਕਾਫੀ ਠੰਢ ਪੈ ਰਹੀ ਹੈ। ਜਿੱਥੇ ਦਾ ਤਾਪਮਾਨ 5.5 ਡਿਗਰੀ ਤਕ ਪਹੁੰਚ ਗਿਆਂ ਹੈ। ਉਧਰ ਹਰਿਆਣਾ ਦਾ ਨਾਰਨੌਲ ਸਭ ਤੋਂ ਠੰਡਾ ਜ਼ਿਲ੍ਹਾ ਰਿਹਾ। ਜਿੱਥੇ ਦਾ ਤਾਪਮਾਨ 3.5 ਡਿਗਰੀ ਅਤੇ ਹਿਸਾਰ ਦਾ ਤਾਪਮਾਨ 5.7 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ ਹੈ।