ਸੈਨ ਫ੍ਰਾਂਸਿਸਕੋ: ਦੁਨੀਆ ‘ਚ ਲੋਕ ਆਨ-ਲਾਈਨ ਸ਼ੌਪਿੰਗ ਤਾਂ ਬਹੁਤ ਕਰਦੇ ਹਨ ਪਰ ਇੱਕ ਹਫਤੇ ‘ਚ ਐਪਲ ਸਟੋਰ ਤੋਂ 1.22 ਅਰਬ ਡਾਲਰ ਦੀ ਖਰੀਦਾਰੀ ਕੀਤੀ ਗਈ ਹੈ ਜਦਕਿ ਨਵੇਂ ਸਾਲ ਦੇ ਪਹਿਲੇ ਦਿਨ ਸਭ ਤੋਂ ਵੱਧ ਖਰੀਦਾਰੀ ਦਾ ਰਿਕਾਰਡ ਬਣੀਆ ਹੈ। ਇਸ ਦੀ ਗਾਹਕਾਂ ਨੇ ਕੁਲ 32.2 ਕਰੋੜ ਡਾਲਰ ਡੀ ਖਰੀਦਾਰੀ ਕੀਤੀ ਹੈ।


ਐਪਲ ਨੇ ਵੀਰਵਾਰ ਦੇਰ ਰਾਤ ਇੱਕ ਬਿਆਨ ‘ਚ ਕਿਹਾ ਕਿ ਕ੍ਰਿਸਮਸ ਅਤੇ ਨਵੇਂ ਨਾਲ ਮੌਕੇ ਐਪਲ ਦਟੋਰ ਤੋਂ ਕੁਲ 1.22 ਅਰਬ ਡਾਲਰ ਦੀ ਸ਼ੌਪਿੰਗ ਕੀਤੀ ਗਈ ਹੈ। ਐਪਲ ਦੇ ਅਧਿਕਾਰੀ ਫਿਲ ਸ਼ਿਲਰ ਨੇ ਕਿਹਾ, ‘ਛੁੱਟੀਆਂ ਵਾਲੇ ਹਫਤੇ ‘ਚ ਹੁਣ ਤਕ ਸਾਡੀ ਕਿਸੇ ਵੀ ਹਫਤੇ ‘ਚ ਇੰਨੀ ਕਮਾਈ ਨਹੀ ਹੋਈ ਅਤੇ ਲੋਕਾਂ ਨੇ 1.22 ਅਰਬ ਡਾਲਰ ਦੇ ਐਪਸ ਅਤੇ ਗੇਮਸ ਖਰੀਦੇ ਅਤੇ ਨਵੇਂ ਸਾਲ ਵਾਲੇ ਦਿਨ 32.2 ਕਰੋੜ ਡਾਲਰ ਡੀ ਖਰੀਦਾਰੀ ਕੀਤੀ ਹੈ।

ਕੰਪਨੀ ਦਾ ਕਹਿਣਾ ਹੈ ਕਿ ਛੁੱਟੀਆਂ ਦੇ ਦੌਰਾਨ ਐਪ ਡਾਉਨਲੋਡਸ ਅਤੇ ਗਾਹਕਾਂ ਦੀ ਲਿਸਟ ‘ਚ ਗੇਮਿੰਗ ਅਤੇ ਸੈਲਫ-ਕੈਅਰ ਸਭ ਤੋਂ ਜ਼ਿਆਦਾ ਫੇਮਸ ਰਹੇ। ਇਸ ਤੋਂ ਪਪਹਿਲਾ ਬੀਤੇ ਦਿਨੀਂ ਐਪਲ ਦੇ ਮੁੱਖ ਕਾਰਜਕਾਰੀ ਅਧਿਕਾਰੀ ਟਿਮ ਕੁਕ ਨੇ ਕੰਪਨੀ ਨੂੰ ਵਿੱਤੀ ਸਾਲ 2019 ਦੀ ਪਹਿਲੀ ਤਿਮਾਡੀ ‘ਚ ਆਈ ਸੇਲ ਦੀ ਗਿਰਾਵਟ ਦੀ ਜਣਕਾਰੀ ਦਿੱਤੀ ਸੀ।