ਨਵੀਂ ਦਿੱਲੀ: ਸਮਾਰਟਫ਼ੋਨ ਅੱਜ ਕੱਲ੍ਹ ਲੋਕਾਂ ਦੀਆਂ ਬੁਨਿਆਦੀ ਜ਼ਰੂਰਤ ਬਣ ਗਿਆ ਹੈ। ਲੋਕ ਖਾਂਦੇ, ਪੀਂਦੇ, ਸੌਣ ਇੱਥੋਂ ਤਕ ਕਿ ਬਾਥਰੂਮ ਵਿੱਚ ਵੀ ਇਸ ਦੇ ਇਸੇਤਮਾਲ ਖੁਣੋਂ ਰਹਿ ਨਹੀਂ ਪਾਉਂਦੇ। ਸਮਾਰਟਫ਼ੋਨ ਦੀ ਆਦਤ ਨਾ ਸਿਰਫ ਨੌਜਵਾਨਾਂ ਨੂੰ ਨੁਕਸਾਨ ਪਹੁੰਚਾ ਰਹੀ ਹੈ ਬਲਕਿ ਇਸ ਵਿੱਚ ਚੱਲਣ ਵਾਲੇ ਸੋਸ਼ਲ ਮੀਡੀਆ ਜਿਵੇਂ ਵ੍ਹੱਟਸਐਪ, ਫੇਸਬੁੱਕ ਆਦਿ ਗਰੁੱਪ ਵੀ ਦਿਨ-ਰਾਤ ਸਭ ਨੂੰ ਉਲਝਾਈ ਰੱਖਦੇ ਹਨ। ਅੱਜ ਤੁਹਾਨੂੰ ਅਜਿਹੇ ਤਰੀਕਿਆਂ ਬਾਰੇ ਦੱਸਾਂਗੇ, ਜਿਨ੍ਹਾਂ ਦੀ ਮਦਦ ਨਾਲ ਸਮਾਰਟਫ਼ੋਨ ਦੀ ਆਦਤ ਤੋਂ ਪੂਰੀ ਤਰ੍ਹਾਂ ਛੁਟਕਾਰਾ ਪਾਇਆ ਜਾ ਸਕਦਾ ਹੈ।
ਨੋਟੀਫਿਕੇਸ਼ਨ ’ਤੇ ਰੱਖੋ ਕੰਟਰੋਲ- ਜ਼ਿਆਦਾਤਰ ਲੋਕ ਫ਼ੋਨ ’ਤੇ ਆਉਣ ਵਾਲੇ ਹਰ ਨੋਟੀਫਿਕੇਸ਼ਨ ਵੱਲ ਧਿਆਨ ਦਿੰਦੇ ਹਨ। ਇਸ ਲਈ ਹਮੇਸ਼ਾ ਉਹੀ ਨੋਟੀਫਿਕੇਸ਼ਨ ਵੇਖੋ, ਜੋ ਤੁਹਾਡੇ ਲਈ ਜ਼ਰੂਰੀ ਹਨ। ਜਿਨ੍ਹਾਂ ਵਿੱਚ ਤੁਹਾਡੀ ਦਿਲਚਸਪੀ ਨਹੀਂ, ਉਨ੍ਹਾਂ ਨੂੰ ਮਿਊਟ ਕਰ ਦਿਓ। ਇਸ ਤਰ੍ਹਾਂ ਤੁਹਾਨੂੰ ਵਾਰ-ਵਾਰ ਫ਼ੋਨ ਚੈੱਕ ਨਹੀਂ ਕਰਨਾ ਪਏਗਾ।
ਟਾਈਮ ਟੇਬਲ ਬਣਾ ਕੇ ਰੱਖੋ- ਸਮਾਰਟਫ਼ੋਨ ਤੋਂ ਛੁਟਕਾਰਾ ਪਾਉਣ ਲਈ ਟਾਈਮ ਟੇਬਲ ਬਣਾਇਆ ਜਾ ਸਕਦਾ ਹੈ। ਹਮੇਸ਼ਾ ਨਿਯਮ ਬਣਾਓ ਕਿ ਖਾਣ ਸਮੇਂ ਫ਼ੋਨ ਦਾ ਇਸਤੇਮਾਲ ਨਾ ਕਰੋ। ਕੁਝ ਦੇਰ ਫ਼ੋਨ ਦੀ ਵਰਤੋਂ ਤੋਂ ਬਾਅਦ 15 ਤੋਂ 30 ਮਿੰਟਾਂ ਦਾ ਸਮਾਂ ਲਉ। ਇਹ ਨਿਯਮ ਫ਼ੋਨ ਦੀ ਆਦਤ ਛੁਡਵਾਉਣ ’ਚ ਮਦਦ ਕਰੇਗਾ।
ਫ਼ੋਨ ਲਈ ਕੁਝ ਜ਼ਰੂਰੀ ਐਪਸ- ਕਈ ਐਪਸ ਹੁੰਦੀਆਂ ਹਨ ਜੋ ਫ਼ੋਨ ਦੀ ਆਦਤ ਤੋਂ ਬਚਾਉਂਦੀਆਂ ਹਨ। ਇਨ੍ਹਾਂ ਵਿੱਚ iOS 12 ’ਤੇ ਸਕ੍ਰੀਨ ਟਾਈਮ ਤੇ ਗੂਗਲ ਦਾ ਡਿਜੀਟਲ ਵੈਲਬੀਂਗ ਐਪਸ ਸ਼ਾਮਲ ਹਨ। ਇਹ ਐਪਸ ਤੁਹਾਡੇ ਫ਼ੋਨ ’ਤੇ ਗੁਜ਼ਾਰੇ ਸਮੇਂ ਦੀ ਨਿਗਰਾਨੀ ਕਰੇਗਾ ਤੇ ਤੁਹਾਨੂੰ ਦੱਸੇਗਾ ਕਿ ਤੁਹਾਨੂੰ ਕਦੋਂ ਆਪਣਾ ਸਮਾਰਟਫੋਨ ਇਸਤੇਮਾਲ ਕਰਨਾ ਚਾਹੀਦਾ ਹੈ ਤੇ ਕਦੋਂ ਨਹੀਂ। ਇਸੇ ਤਰ੍ਹਾਂ AppDetox ਤੇ OffTime ਕੁਝ ਅਜਿਹੀਆਂ ਐਪਸ ਹਨ ਜਿਨ੍ਹਾਂ ਵਿੱਚ ਤੁਸੀਂ ਆਪਣੇ ਹਿਸਾਬ ਨਾਲ ਨਿਯਮ ਬਣਾ ਸਕਦੇ ਹੋ।
30 ਦਿਨਾਂ ਦਾ ਡਿਟਾਕਸ ਚੈਲੰਜ- ਜੇ ਤੁਹਾਨੂੰ ਉਕਤ ਤਰੀਕਿਆਂ ਬਾਰੇ ਸ਼ੰਕਾ ਹੈ ਕਿ ਇਹ ਕੰਮ ਕਰੇਗਾ ਜਾਂ ਨਹੀਂ ਤਾਂ ਤੁਹਾਨੂੰ ਡਿਟਾਕਸੀਫਾਈ ਅਜ਼ਮਾ ਕੇ ਵੇਖਣਾ ਚਾਹੀਦਾ ਹੈ। ਇਹ ਪਲਾਨ ਉਨ੍ਹਾਂ ਲੋਕਾਂ ਲਈ ਕਾਰਗਰ ਸਾਬਿਤ ਹੋਇਆ ਹੈ ਜੋ ਆਪਣੇ-ਆਪ ਨੂੰ ਸਮਾਰਟਫ਼ੋਨ ਤੋਂ ਬਿਲਕੁਲ ਵੀ ਵੱਖਰੇ ਨਹੀਂ ਕਰ ਪਾਉਂਦੇ ਸੀ। ਇਸ ਵਿੱਚ ਤੁਹਾਨੂੰ ਜ਼ਰੂਰ ਫ਼ੋਨ ਦੀ ਆਦਤ ਛੱਡਣ ’ਚ ਮਦਦ ਮਿਲੇਗੀ।